
ਬਲਾਤਕਾਰ ਅਤੇ ਕਤਲ ਦੀ ਘਟਨਾ ਨੇ ਪੂਰੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ
ਲੱਦਾਖ: ਲੱਦਾਖ ਵਿੱਚ ਇੱਕ 55 ਸਾਲਾ ਔਰਤ ਨਾਲ ਬਲਾਤਕਾਰ ਅਤੇ ਕਤਲ ਦੀ ਘਟਨਾ ਨੇ ਪੂਰੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ। ਇਸ ਘਿਨਾਉਣੇ ਅਪਰਾਧ ਨੂੰ ਇੱਕ 32 ਸਾਲਾ ਨੌਜਵਾਨ ਨੇ ਅੰਜਾਮ ਦਿੱਤਾ ਹੈ। ਔਰਤ ਨੇ ਦੋਸ਼ੀ ਦਾ ਵਿਰੋਧ ਵੀ ਕੀਤਾ ਸੀ, ਜਿਸ ਕਾਰਨ ਉਸ ਦੇ ਚਿਹਰੇ 'ਤੇ ਝਰੀਟਾਂ ਦੇ ਨਿਸ਼ਾਨ ਵੀ ਪਾਏ ਗਏ ਸਨ। ਪੁਲਿਸ ਨੇ ਤਿੰਨ ਘੰਟਿਆਂ ਵਿੱਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।
ਮੁਲਜ਼ਮ ਰਿਗਜਿਨ ਦਾਵਾ ਲੇਹ ਜ਼ਿਲ੍ਹੇ ਦੇ ਸ਼ੇਨਾਮ ਦਾ ਰਹਿਣ ਵਾਲਾ ਹੈ। ਨਸ਼ੇ ਦੀ ਹਾਲਤ 'ਚ ਉਹ ਬੁੱਧਵਾਰ ਦੁਪਹਿਰ ਕਰੀਬ ਡੇਢ ਵਜੇ ਲੇਹ ਦੇ ਅਚਿੰਥਾਂਗ ਇਲਾਕੇ ਦੀ ਇਕ ਔਰਤ ਦੇ ਘਰ ਦਾਖਲ ਹੋਇਆ। ਉਸ ਨੇ ਔਰਤ ਨਾਲ ਜਬਰ-ਜ਼ਨਾਹ ਕੀਤਾ। ਵਿਰੋਧ ਕਰਨ 'ਤੇ ਔਰਤ ਦੀ ਕੁੱਟਮਾਰ ਕੀਤੀ ਗਈ। ਔਰਤ ਦੇ ਚਿਹਰੇ 'ਤੇ ਕਾਫੀ ਸੱਟਾਂ ਦੇ ਨਿਸ਼ਾਨ ਸਨ ਅਤੇ ਕਾਫੀ ਖੂਨ ਵੀ ਵਹਿ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਔਰਤ ਵੱਲੋਂ ਕਾਫੀ ਰੋਸ ਪਾਇਆ ਜਾ ਰਿਹਾ ਸੀ ਪਰ ਨਸ਼ੇ ਅਤੇ ਲਾਲਸਾ ਵਿੱਚ ਅੰਨ੍ਹੇ ਹੋਏ ਮੁਲਜ਼ਮ ਨੇ ਔਰਤ ਨਾਲ ਜਬਰ-ਜ਼ਨਾਹ ਕਰਕੇ ਕਤਲ ਕਰ ਦਿੱਤਾ।
ਹਰਕਤ 'ਚ ਆਈ ਲੇਹ ਪੁਲਿਸ ਕਤਲ ਦੇ ਇਸ ਮਾਮਲੇ 'ਚ ਜਾਂਚ ਕਰਦੇ ਹੋਏ ਦੋਸ਼ੀ ਦੇ ਘਰ ਪਹੁੰਚ ਗਈ। ਮੁਲਜ਼ਮ ਰਿਗਜਿਨ ਨੂੰ ਇਸ ਇਲਾਕੇ ਵਿੱਚ ਸ਼ੱਕੀ ਹਾਲਾਤਾਂ ਵਿੱਚ ਘੁੰਮਦਾ ਦੇਖਿਆ ਗਿਆ। ਪੁਲਿਸ ਨੇ ਉਸ ਦੇ ਘਰ ਛਾਪਾ ਮਾਰ ਕੇ ਉਸ ਨੂੰ ਉਥੋਂ ਫੜ ਲਿਆ। ਰਿਗਜ਼ਿਨ ਦੇ ਚਿਹਰੇ 'ਤੇ ਖੁਰਚਣ ਦੇ ਨਿਸ਼ਾਨ ਅਤੇ ਲੱਤ 'ਤੇ ਖੂਨ ਵੀ ਸੀ। ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਗੁੱਸੇ ਵਿਚ ਆ ਗਿਆ। ਇਸ 'ਤੇ ਪੁਲਿਸ ਦਾ ਸ਼ੱਕ ਹੋਰ ਵੀ ਡੂੰਘਾ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਜਾਂਚ ਲਈ ਮੌਕੇ ਤੋਂ ਸਬੂਤ ਇਕੱਠੇ ਕਰ ਲਏ ਹਨ। ਪੁਲਿਸ ਨੇ ਸਬੂਤ ਵਜੋਂ ਔਰਤ ਦੇ ਕੱਪੜੇ ਵੀ ਜ਼ਬਤ ਕਰ ਲਏ ਹਨ।