ਹੋਟਲ 'ਚ ਦੂਜੀ ਔਰਤ ਨਾਲ ਰੰਗਰਲੀਆਂ ਮਨਾ ਰਿਹਾ ਸੀ ਪਤੀ, ਜਦੋਂ ਪਤਨੀ ਨੇ ਰੰਗੇ ਹੱਥੀਂ ਫੜਿਆ ਤਾਂ ਸੰਸਕ੍ਰਿਤ 'ਚ ਕਰਨ ਲੱਗਾ ਗੱਲ
Published : Sep 1, 2024, 3:05 pm IST
Updated : Sep 1, 2024, 3:05 pm IST
SHARE ARTICLE
Wife caught husband in hotel with Girlfriend
Wife caught husband in hotel with Girlfriend

ਅਮਰਨਾਥ ਯਾਤਰਾ ਦੌਰਾਨ ਪਤਨੀ ਅਤੇ ਪ੍ਰੇਮਿਕਾ ਨੂੰ ਰੱਖਿਆ ਸੀ ਅਲੱਗ -ਅਲੱਗ ਕਮਰਿਆਂ 'ਚ

Ahmedabad News : ਗੁਜਰਾਤ ਦੇ ਅਹਿਮਦਾਬਾਦ 'ਚ ਇੱਕ ਔਰਤ ਨੇ ਆਪਣੇ ਪਤੀ ਨੂੰ ਕਿਸੇ ਦੂਸਰੀ ਔਰਤ ਨਾਲ ਹੋਟਲ ਵਿੱਚ ਰੰਗਰਲੀਆਂ ਮਨਾਉਂਦੇ ਫੜ ਲਿਆ ਹੈ। ਪਤੀ ਦੇ ਕਮਰੇ ਬਾਹਰ ਖੜ੍ਹੀ ਪਤਨੀ ਉਸ ਨੂੰ ਦਰਵਾਜ਼ਾ ਖੋਲ੍ਹਣ ਲਈ ਕਹਿੰਦੀ ਰਹੀ ਪਰ ਪਤੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਇੰਨਾ ਹੀ ਨਹੀਂ ਪਤੀ ਨੇ ਆਪਣੀ ਪਤਨੀ ਨਾਲ ਸੰਸਕ੍ਰਿਤ 'ਚ ਗੱਲ ਕਰਨੀ ਸ਼ੁਰੂ ਕਰ ਦਿੱਤੀ। ਹਾਲਾਂਕਿ ਜਦੋਂ ਪਤੀ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਪਤਨੀ ਨੇ ਕਿਸੇ ਟੀਮ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ।

ਉਕਤ ਟੀਮ ਹੋਟਲ ਪਹੁੰਚੀ ਅਤੇ ਔਰਤ ਨਾਲ ਕਮਰੇ 'ਚ ਬੰਦ ਨੌਜਵਾਨ ਨੂੰ ਦਰਵਾਜ਼ਾ ਖੋਲ੍ਹਣ ਲਈ ਕਿਹਾ ਪਰ ਪਤੀ ਫਿਰ ਤੋਂ ਸੰਸਕ੍ਰਿਤ 'ਚ ਗੱਲ ਕਰਨ ਲੱਗਾ। ਇਸ ਤੋਂ ਬਾਅਦ ਜਦੋਂ ਟੀਮ ਨੇ ਪੁਲਸ ਨੂੰ ਬੁਲਾਉਣ ਲਈ ਕਿਹਾ ਤਾਂ ਉਸ ਨੇ ਤੁਰੰਤ ਦਰਵਾਜ਼ਾ ਖੋਲ੍ਹ ਦਿੱਤਾ। ਔਰਤ ਨੂੰ ਦਰਵਾਜ਼ਾ ਖੁੱਲ੍ਹਵਾਉਣ 'ਚ ਕਰੀਬ 3 ਘੰਟੇ ਲੱਗ ਗਏ।

ਅਮਰਨਾਥ ਯਾਤਰਾ ਦੌਰਾਨ ਪਤਨੀ ਅਤੇ ਪ੍ਰੇਮਿਕਾ ਨੂੰ ਰੱਖਿਆ ਸੀ ਅਲੱਗ -ਅਲੱਗ ਕਮਰਿਆਂ 'ਚ  

ਦੱਸਿਆ ਗਿਆ ਕਿ ਪਤੀ ਕਾਰੋਬਾਰ ਲਈ ਮੁੰਬਈ ਗਿਆ ਹੋਇਆ ਸੀ, ਜਿਸ ਦੌਰਾਨ ਉਸ ਦੀ ਮੁਲਾਕਾਤ ਇਕ ਹੋਰ ਔਰਤ ਨਾਲ ਹੋਈ। ਇਸ ਮੁਲਾਕਾਤ ਤੋਂ ਬਾਅਦ ਦੋਵਾਂ ਵਿਚਾਲੇ ਨੇੜਤਾ ਵਧ ਗਈ ਅਤੇ ਫਿਰ ਇਸ਼ਕਬਾਜ਼ੀ ਸ਼ੁਰੂ ਹੋ ਗਈ। ਮਹਿਲਾ ਦਾ ਪਤੀ ਆਪਣੀ ਪ੍ਰੇਮਿਕਾ ਨੂੰ ਲੈ ਕੇ ਮੁੰਬਈ ਤੋਂ ਅਮਰਨਾਥ ਯਾਤਰਾ ਲਈ ਨਿਕਲ ਗਿਆ। 

ਇੱਥੇ ਪਤੀ ਨੇ ਦੋ ਵੱਖ-ਵੱਖ ਕਮਰੇ ਬੁੱਕ ਕਰਵਾਏ ਅਤੇ ਪਤਨੀ ਨੂੰ ਵੀ ਅਮਰਨਾਥ ਬੁਲਾ ਲਿਆ। ਇੱਥੇ ਉਸ ਨੇ ਆਪਣੀ ਪਤਨੀ ਨੂੰ ਇੱਕ ਕਮਰੇ ਵਿੱਚ ਅਤੇ ਆਪਣੀ ਪ੍ਰੇਮਿਕਾ ਨੂੰ ਦੂਜੇ ਕਮਰੇ ਵਿੱਚ ਰੱਖਿਆ ਅਤੇ ਪੰਜ ਦਿਨ ਤੱਕ ਦੋਵਾਂ ਨਾਲ ਯਾਤਰਾ ਦਾ ਆਨੰਦ ਮਾਣਿਆ। ਅਮਰਨਾਥ ਯਾਤਰਾ ਤੋਂ ਪਰਤਣ ਤੋਂ ਬਾਅਦ ਪਤੀ ਨੇ ਅਹਿਮਦਾਬਾਦ ਦੇ ਇਕ ਲਗਜ਼ਰੀ ਹੋਟਲ ਵਿਚ ਆਪਣੀ ਪ੍ਰੇਮਿਕਾ ਲਈ ਕਮਰਾ ਬੁੱਕ ਕਰਵਾਇਆ, ਜਿੱਥੇ ਪਤਨੀ ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ।

Location: India, Gujarat

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement