
ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਸੋਮਵਾਰ ਨੂੰ ਆਪਣੇ ਫੇਅਰਵੈਲ ਭਾਸ਼ਣ ਵਿਚ ਕਿਹਾ, ‘ਮੈਂ ਲੋਕਾਂ ਨੂੰ ਇਤਿਹਾਸ ਨਾਲ ਨਹੀਂ ਸਗੋਂ ਉਨ੍ਹਾਂ ਦੀਆਂ ਗਤੀਵਿਧੀਆਂ ਅਤੇ ਦ੍ਰਿਸ਼ਟੀਕੋਣ...
ਨਵੀਂ ਦਿੱਲੀ : ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਸੋਮਵਾਰ ਨੂੰ ਆਪਣੇ ਫੇਅਰਵੈਲ ਭਾਸ਼ਣ ਵਿਚ ਕਿਹਾ, ‘ਮੈਂ ਲੋਕਾਂ ਨੂੰ ਇਤਿਹਾਸ ਨਾਲ ਨਹੀਂ ਸਗੋਂ ਉਨ੍ਹਾਂ ਦੀਆਂ ਗਤੀਵਿਧੀਆਂ ਅਤੇ ਦ੍ਰਿਸ਼ਟੀਕੋਣ ਨਾਲ ਜੱਜ ਕਰਦਾ ਹਾਂ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ, ‘ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਨੂੰ ਬੋਲਣ ਦੀ ਆਗਿਆ ਦਿਉ, ਜਿਸ ਵਿਚ ਮੈਂ ਆਪਣੇ ਤਰੀਕੇ ਨਾਲ ਬੋਲ ਸਕਾਂ। ਪਿਛਲੀ ਵਾਰੀ ਜਦੋਂ ਮੈਂ ਭਾਸ਼ਣ ਦਿੱਤਾ ਸੀ ਤਾਂ ਜਸਟਿਸ ਨਰੀਮਨ ਨੇ ਕੁਝ ਕਿਹਾ ਸੀ ਅਤੇ ਮੈਂ ਉਸ ਨੂੰ ਸਮਝਿਆ।’ ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਭਾਰਤੀ ਨਿਆਂਪਾਲਿਕਾ ਨੂੰ ਦੁਨੀਆ ਦੀ ਸਭ ਤੋਂ ਮਜ਼ਬੂਤ ਸੰਸਥਾ ਦੱਸਿਆ।
Deepak Mishraਉਨ੍ਹਾਂ ਨੇ ਇਹ ਵੀ ਕਿਹਾ ਕਿ ਨਿਆਂ ਦਾ ਚਿਹਰਾ ਹਮੇਸ਼ਾ ਇਨਸਾਨੀਅਤ ਭਰਪੂਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਬਾਰ ਐਸੋਸ਼ੀਏਸ਼ਨ ਦੇ ਕਰਜ਼ਦਾਰ ਹਨ ਅਤੇ ਉਹ ਇਥੋਂ ਪੂਰੀ ਸੰਤੁਸ਼ਟੀ ਨਾਲ ਵਿਦਾ ਲੈ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਪ੍ਰੋਗਰਾਮ ਵਿਚ ਬੈਠੇ ਹੋਏ ਲੋਕਾਂ ਦੇ ਨਾਲ ‘ਸਿਟਿੰਗ ਲਵ’ ਅਤੇ ਖੜ੍ਹੇ ਲੋਕਾਂ ਨਾਲ ‘ਸਟੈਂਡਿੰਗ ਲਵ’ ਦੀ ਇੱਛਾ ਦਰਸਾਈ ਅਤੇ ਇਸ ਨੂੰ ਵਾਸਤਵਿਕ ਪਿਆਰ ਦੱਸਿਆ। CJI ਨੇ ਕਿਹਾ ਕਿ ਭਾਰਤੀ ਨਿਆਂਪਾਲਿਕਾ ਦੁਨੀਆਂ ਦੇ ਸਭ ਤੋਂ ਮਜ਼ਬੂਤ ਸਿਸਟਮ ਵਿਚੋਂ ਇਕ ਹੈ ਅਤੇ ਇਸ ਦੇ ਲਈ ਜੱਜਾਂ ਦੀ ਭੂਮਿਕਾ ਮੁੱਖ ਦੱਸੀ। ਉਨ੍ਹਾਂ ਨੇ ਨੌਜਵਾਨ ਵਕੀਲਾਂ ਦੀ ਬਹੁਤ ਤਾਰੀਫ਼ ਕੀਤੀ।