
ਪੰਜਾਬੀ ਗਾਇਕ ਹਰਮਨ ਸਿੱਧੂ ਨਸ਼ਾ ਤਸਕਰੀ ਕਰਦਾ ਪੁਲਿਸ ਦੇ ਅੜਿੱਕੇ ਆ ਗਿਆ ਹੈ.........
ਸਿਰਸਾ : ਪੰਜਾਬੀ ਗਾਇਕ ਹਰਮਨ ਸਿੱਧੂ ਨਸ਼ਾ ਤਸਕਰੀ ਕਰਦਾ ਪੁਲਿਸ ਦੇ ਅੜਿੱਕੇ ਆ ਗਿਆ ਹੈ। ਪੁਲਿਸ ਨੇ ਉਸ ਕੋਲੋਂ ਪੰਜ ਲੱਖ ਚਾਲੀ ਹਜ਼ਾਰ ਕੀਮਤ ਦੀ 52.10 ਗ੍ਰਾਮ ਹੈਰੋਇਨ ਫੜੀ। ਸਿਰਸਾ ਪੁਲਿਸ ਨੇ ਕੱਲ ਪਿੰਡ ਭਾਵਦੀਨ ਦੇ ਕੋਲ ਪੈਂਦੇ ਟੋਲ ਪਲਾਜ਼ਾ ਤੋਂ ਪੰਜ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਜਿਹੜੇ ਕਿ ਹੈਰੋਇਨ ਦੀ ਤਸਕਰੀ ਕਰ ਰਹੇ ਸਨ ਜਿਨ੍ਹਾਂ ਵਿਚ ਪੰਜਾਬੀ ਦਾ ਗਇਕ ਹਰਮਨ ਸਿੱਧੂ ਵੀ ਸ਼ਾਮਲ ਹੈ। ਜਿਹੜਾ ਅਪਣੇ ਚਾਰ ਸਾਥੀਆਂ ਨਾਲ ਇਕ ਕਾਰ ਵਿਚ ਆ ਰਿਹਾ ਸੀ। ਇਨ੍ਹਾਂ ਕੋਲੋਂ 52.10 ਗਰਾਮ ਹੈਰੋਇਨ ਬਰਾਮਦ ਹੋਈ ਹੈ।
Harman Sidhu
ਪੁਲਿਸ ਨੇ ਫੜੇ ਗਏ ਪੰਜ ਦੋਸ਼ੀਆਂ ਦੇ ਨਾਲ ਇਕ-ਇਕ ਨਸ਼ਾ ਤਸਕਰਾਂ ਸਮੇਤ ਕੁਲ ਛੇ ਆਦਮੀਆਂ 'ਤੇ ਪਰਚਾ ਦਰਜ ਕਰ ਲਿਆ ਹੈ। ਸੀਆਈਏ ਸਟਾਫ਼ ਸਿਰਸਾ ਦੇ ਸਹਾਇਕ ਇੰਸਪੈਕਟਰ ਦੇਸ ਰਾਜ ਨੇ ਦਸਿਆ ਕਿ ਉਨ੍ਹਾਂ ਦੀ ਟੀਮ ਭਾਵਦੀਨ ਟੋਲ ਪਲਾਜ਼ਾ 'ਤੇ ਖੜੀ ਸੀ ਕਿ ਇਕ ਸਫ਼ੈਦ ਰੰਗ ਦੀ ਹੋਂਡਾ ਸਿਟੀ ਕਾਰ ਡਿੰਗ ਵਾਲੇ ਪਾਸਿਉਂ ਆਉਂਦੀ ਦਿਸੀ ਅਸੀਂ ਸ਼ੱਕ ਦੇ ਆਧਾਰ 'ਤੇ ਕਾਰ ਨੂੰ ਰੋਕਿਆ। ਤਲਾਸ਼ੀ ਲੈਣ 'ਤੇ ਕਾਰ ਦੇ ਸਟੇਰਿੰਗ ਦੇ ਕੋਲੋਂ ਸਫ਼ੈਦ ਰੰਗ ਦੇ ਲਿਫ਼ਾਫ਼ੇ 'ਚੋਂ ਹੈਰੋਇਨ ਬਰਾਮਦ ਹੋਈ।
Harman Sidhu
ਉਨ੍ਹਾਂ ਦਸਿਆ ਕਿ ਫੜੇ ਗਏ ਪੰਜਾਂ ਦੀ ਪਛਾਣ ਕਾਰ ਚਲਾਉਣ ਵਾਲਾ ਰਮਨੀਕ ਸਿੰਘ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਮਾਨਸਾ ਪੰਜਾਬ, ਗਾਇਕ ਹਰਮਨ ਸਿੱਧੂ ਪੁੱਤਰ ਗੁਰਦੇਵ ਸਿੰਘ ਵਾਸੀ ਖਿਆਲਾ ਕਲਾਂ, ਪੰਜਾਬ, ਸੁਰਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹੁੱਡਾ ਸੈਕਟਰ, ਸਿਰਸਾ, ਮਨੋਜ ਕੁਮਾਰ ਪੁੱਤਰ ਧਰਮਵੀਰ ਸਿੰਘ ਵਾਸੀ ਸੈਕਟਰ 19 ਹੁੱਡਾ ਸਿਰਸਾ ਤੇ ਅਨੁਰਾਗ ਉਰਫ਼ ਅੰਨੂ ਪੁੱਤਰ ਅਸ਼ੋਕ ਕੁਮਾਰ ਵਾਸੀ ਪਰਮਾਰਥ ਕਲੋਨੀ ਸਿਰਸਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਸਾਰੇ ਦੋਸ਼ੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਇਹ ਹੈਰੋਇਨ ਪੰਜਾਬ ਵਿਚ ਲਜਾ ਕੇ ਸਪਲਾਈ ਕੀਤੀ ਜਾਣੀ ਸੀ।