ਜਦੋਂ ਪੁਡੂਚੇਰੀ ਦੇ ਮੁੱਖ ਮੰਤਰੀ ਖ਼ੁਦ ਕਰਨ ਲੱਗੇ ਗੰਦੇ ਨਾਲੇ ਦੀ ਸਫ਼ਾਈ
Published : Oct 1, 2018, 5:11 pm IST
Updated : Oct 1, 2018, 5:14 pm IST
SHARE ARTICLE
v.narayansamy and pm modi
v.narayansamy and pm modi

ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੱਥਾਂ ਵਿਚ ਝਾੜੂ ਲੈ ਕੇ ਸਫਾਈ ਕਰਦੇ ਹੋਏ ਦਿਖਾਈ ਦੇ ਚੁੱਕੇ ਹਨ

ਪੁਡੂਚੇਰੀ : ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੱਥਾਂ ਵਿਚ ਝਾੜੂ ਲੈ ਕੇ ਸਫਾਈ ਕਰਦੇ ਹੋਏ ਦਿਖਾਈ ਦੇ ਚੁੱਕੇ ਹਨ। ਇਸ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵੀ ਨਾਰਾਇਣਸਾਮੀ ਨੇ ਮਿਸਾਲ ਪੇਸ਼ ਕੀਤੀ ਹੈ। ਵੀ ਨਾਰਾਇਣਸਾਮੀ ਨੇ ਨਿਲੀਥੋਪੇ ਸ਼ਹਿਰ ਦੇ ਨਾਲੇ ਵਿਚ ਪਾਣੀ ਦੀ ਆਵਾਜ਼ਾਈ ‘ਚ ਰੁਕਾਵਟ ਦੇਖ ਕੇ ਖ਼ੁਦ ਨੂੰ ਰੋਕ ਨਹੀਂ ਪਾਏ ਅਤੇ ਕਹੀ ਲੈ ਨਾਲੇ ਖ਼ੁਦ ਹੀ ਸਫ਼ਾਈ ‘ਚ ਲੱਗ ਗਏ। ਸੀਐਮ ਨਾਰਾਇਣਸਾਮੀ ਖ਼ੁਦ ਨਾਲੇ ‘ਚ ਉਤਰ ਗਏ ਅਤੇ ਕਹੀ ਦੀ ਮਦਦ ਨਾਲ ਗਾਦ ਨੂੰ ਕੱਢਦੇ ਦਿਖਾਈ ਦਿੱਤੇ। ਇਸ ਘਟਨਾ ਦੀ ਵਿਡੀਓ ਪੁਡੂਚੇਰੀ ਦੇ ਮੁੱਖ ਮੰਤਰੀ ਦੀ ਸਰਕਾਰੀ ਟਵੀਟਰ ਦੇ ਪੇਜ਼ ਤੇ ਟਵੀਟ ਕੀਤਾ ਗਿਆ ਹੈ।

mahatma gandhimahatma gandhi

ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਵੀ.ਨਾਰਾਇਣਸਾਮੀ ਬੇਹਦ ਸਿਧੇ ਸੁਭਾਅ ਦੇ ਮੰਨੇ ਜਾਂਦੇ ਹਨ। ਉਹ ਹਮੇਸ਼ਾ ਤੋਂ ਵੀਆਈਪੀ ਕਲਚਰ ਦੇ ਖ਼ਿਲਾਫ਼ ਹਨ। ਯੁਪੀਏ ਸਰਕਾਰ ਵਿਚ ਪ੍ਰਧਾਨ ਮੰਤਰੀ ਦਫ਼ਤਰ ਵਿਚ ਰਾਜ ਮੰਤਰੀ ਦੇ ਅਹੁਦੇ ਤੇ ਰਹਿੰਦੇ ਹੋਏ ਵੀ ਨਾਰਾਇਣਸਾਮੀ ਸਧਾਰਨਤਾ ਦੀ ਤਰਜੀਹ ਪੇਸ਼ ਕਰਦੇ ਰਹੇ।  ਸਾਲ 2015 ਵਿਚ ਵੀ ਨਾਰਾਇਣਸਾਮੀ ਨੇ ਇਕ ਅਜਿਹਾ ਕੰਮ ਕੀਤੀ ਸੀ ਜਿਸ ਦੇ ਚਲਦੇ ਵਿਵਾਦਾਂ ਵਿਚ ਐ ਗਏ ਸੀ। ਉਹ ਰਾਹੁਲ ਗਾਂਧੀ ਨੂੰ ਹੱਥਾਂ ਵਿੱਚ ਚੱਪਲ ਚੁੱਕ ਕੇ ਪਹਿਨਾਉਂਦੇ ਹੋਏ ਨਜ਼ਰ ਆ ਰਹੇ ਸੀ। ਵਿਵਾਦ ਹੋਣ ਤੋਂ ਬਾਅਦ ਵੀ ਨਾਰਾਇਣਸਾਮੀ  ਨੇ ਇਸ ਨੂੰ ਅਪਣੇ ਮਾਣ ਵਾਲੀ ਗੱਲ ਕਹੀ ਸੀ।

Pm ModiPm Modi

ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਮੈਂ ਉਹਨਾਂ ਨੂੰ ਚੱਪਲ ਨਹੀਂ ਪਹਿਨਾਈ ਸਗੋਂ ਉਹਨਾਂ ਨੂੰ ਅਪਣੀ ਚੱਪਲ ਦਿਤੀ ਜਿਸ ਤੋਂ ਬਾਅਦ ਰਾਹੁਲ ਗਾਂਧੀ ਨੇ ਧੰਨਵਾਦ ਕਿਹਾ ਸੀ। ਮੈਂ ਉਹਨਾਂ ਦੇ ਪਿਆਰ ਵਿਚ ਇਸ ਤਰ੍ਹਾਂ ਕੀਤਾ ਹੈ।  ਵੀ. ਨਾਰਾਇਣਸਾਮੀ ਹਮੇਸ਼ਾ ਕਾਂਗਰਸ ਦੇ ਪ੍ਰਤੀ ਅਪਣੀ ਵਫ਼ਾਦਾਰੀ ਦਿਖਾਉਂਦੀ ਰਹੀ ਹੈ। ਉਪ-ਰਾਜਪਾਲ ਕਿਰਨ ਬੇਦੀ ਨਾਲ ਉਹਨਾਂ ਦੀ ਮਿਤਰਤਾ ਵੀ ਘਟ ਗਈ ਸੀ। ਉਪ ਰਾਜਪਾਲ ਕਿਰਨ ਬੇਦੀ ਵੱਲੋਂ ਸਵਤੰਤਰਤਾ ਦਿਵਸ ਉਤੇ ਸੰਗਠਿਤ ਜਲਪਾਨ ਸਮਾਰੋਹ ਦਾ ਸੱਤਾਧਾਰੀ ਕਾਂਗਰਸ, ਉਹਨਾਂ ਦੀ ਸਹਿਯੋਗੀ ਦਰਮੁਕ ਵਿਰੋਧੀ ਅੰਨਾਦਰਮੁਕ ਸਮੇਤ ਸਾਰੇ ਨੇਤਾਵਾਂ ਨੇ ਛੁੱਟੀ ਕਰ ਦਿਤੀ ਸੀ।

Pm ModiPm Modi

ਮੁੱਖ ਮੰਤਰੀ ਵੀ. ਨਾਰਾਇਣਸਾਮੀ, ਭਾਜਪਾ ਦੇ ਨਾਮਵਰ ਵਿਧਾਇਕ ਅਤੇ ਸਥਾਨਿਕ ਇਕਾਈ ਦੇ ਪਾਰਟੀ ਮੈਂਬਰ ਵੀ.ਸਾਮੀਨਾਥਨ ਵੀ ਸਮਾਰੋਹ ਵਿਚ ਸ਼ਾਮਿਲ ਹੋਏ। ਉਪਰਾਜਪਾਲ ਦੇ ਕੰਮ-ਕਾਜ ਤੇ ਤਰੀਕੇ ਨੂੰ ਲੈ ਕੇ ਬੇਦੀ ਅਤੇ ਵਿਧਾਇਕਾਂ ਦੇ ਵਿਚ ਮਤਭੇਦ ਦੇ ਸਿਲਸਿਲੇ ‘ਚ ਭਗਵਾ ਦਲ ਨੂੰ ਛੱਡ ਕੇ ਹੋਰ ਰਾਜਨਿਤਿਕ ਦਲਾਂ ਨੂੰ ਉਹਨਾਂ ਬਹਿਸ ਦਾ ਪ੍ਰੋਗਰਾਮ ਕੀਤਾ। ਵਿਧਾਨਸਭਾ ਵਿਚ ਤਿੰਨ ਮੈਂਬਰਾਂ ਦੇ ਨਾਂ ਨਾਮਜ਼ਦ ਕੀਤੇ ਜਾਣਗੇ। ਉਹਨਾਂ ਨੂੰ ਸਹੁੰ ਚੁੱਕਵਾਉਣ ਤੋਂ ਲੈ ਕੇ ਪੁਡੂਚੇਰੀ ਦੀ ਸਰਕਾਰ ਨਾਲ ਜਦੋਂ ਤਕ ਟਕਰਾਅ ਹੋਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement