ਅਦਾਲਤ ਦੇ ਹੁਕਮ ਮਗਰੋਂ ਪੁਲਿਸ ਨੇ ਤਾਮਿਲਨਾਡੂ ਦੇ ਈਸ਼ਾ ਫਾਊਂਡੇਸ਼ਨ ’ਚ ਜਾਂਚ ਕੀਤੀ, ਔਰਤਾਂ ਨੂੰ ਗੁਮਰਾਹ ਕਰ ਕੇ ਰੱਖਣ ਦੇ ਦੋਸ਼
Published : Oct 1, 2024, 10:25 pm IST
Updated : Oct 1, 2024, 10:25 pm IST
SHARE ARTICLE
Isha Foundation
Isha Foundation

ਅਸੀਂ ਕਿਸੇ ਨੂੰ ਬ੍ਰਹਮਚਾਰੀ ਬਣਨ ਦੀ ਵਕਾਲਤ ਜਾਂ ਲੋਕਾਂ ਨੂੰ ਵਿਆਹ ਕਰਨ ਲਈ ਨਹੀਂ ਕਹਿੰਦੇ : ਈਸ਼ਾ ਫਾਊਂਡੇਸ਼ਨ

ਕੋਇੰਬਟੂਰ (ਤਾਮਿਲਨਾਡੂ) : ਕੋਇੰਬਟੂਰ ਦੇ ਜ਼ਿਲ੍ਹਾ ਪੁਲਿਸ ਸੁਪਰਡੈਂਟ ਕੇ. ਕਾਰਤਿਕੇਯਨ ਅਤੇ ਜ਼ਿਲ੍ਹਾ ਸਮਾਜ ਭਲਾਈ ਅਧਿਕਾਰੀ ਆਰ. ਅੰਬਿਕਾ ਨੇ ਮੰਗਲਵਾਰ ਨੂੰ ਈਸ਼ਾ ਫਾਊਂਡੇਸ਼ਨ ’ਚ ਔਰਤਾਂ ਨੂੰ ਗੁਮਰਾਹ ਕਰ ਕੇ ਰੱਖਣ ਦੇ ਦੋਸ਼ਾਂ ਦੀ ਜਾਂਚ ਕੀਤੀ। ਇਹ ਕਦਮ ਸੋਮਵਾਰ ਨੂੰ ਮਦਰਾਸ ਹਾਈ ਕੋਰਟ ਦੇ ਉਸ ਹੁਕਮ ਤੋਂ ਬਾਅਦ ਚੁਕਿਆ ਗਿਆ ਹੈ ਜਿਸ ’ਚ ਵੇਲੀਅਨਗਿਰੀ ਤਲਹਟੀ ’ਚ ਸਥਿਤ ਫਾਊਂਡੇਸ਼ਨ ਨਾਲ ਜੁੜੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਸਥਿਤੀ ਰੀਪੋਰਟ ਦਾਇਰ ਕਰਨ ਦਾ ਹੁਕਮ ਦਿਤਾ ਗਿਆ ਸੀ। 

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਅਧਿਕਾਰੀਆਂ ਨੇ ਫਾਊਂਡੇਸ਼ਨ ਦੇ ਲੋਕਾਂ ਤੋਂ ਪੁੱਛ-ਪੜਤਾਲ ਕੀਤੀ। ਕੋਇੰਬਟੂਰ ਦੇ ਸੇਵਾਮੁਕਤ ਪ੍ਰੋਫੈਸਰ ਐਸ. ਕਾਮਰਾਜ ਵਲੋਂ ਦਾਇਰ ‘ਹੈਬੀਅਸ ਕਾਰਪਸ’ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਹਾਈ ਕੋਰਟ ਦੇ ਬੈਂਚ ਨੇ ਤਾਮਿਲਨਾਡੂ ਸਰਕਾਰ ਨੂੰ ਅਧਿਆਤਮਕ ਗੁਰੂ ਜੱਗੀ ਵਾਸੂਦੇਵ ਦੀ ਈਸ਼ਾ ਫਾਊਂਡੇਸ਼ਨ ਵਿਰੁਧ ਦਾਇਰ ਸਾਰੇ ਅਪਰਾਧਕ ਮਾਮਲਿਆਂ ਦਾ ਵੇਰਵਾ ਪੇਸ਼ ਕਰਨ ਦਾ ਹੁਕਮ ਦਿਤਾ ਸੀ। 

ਅਪਣੀ ਪਟੀਸ਼ਨ ’ਚ ਕਾਮਰਾਜ ਨੇ ਦੋਸ਼ ਲਾਇਆ ਕਿ ਉਸ ਦੀਆਂ ਦੋ ਧੀਆਂ ਨੂੰ ਕੋਇੰਬਟੂਰ ਦੇ ਈਸ਼ਾ ਯੋਗਾ ਕੇਂਦਰ ’ਚ ਰਹਿਣ ਲਈ ਗੁਮਰਾਹ ਕੀਤਾ ਗਿਆ ਅਤੇ ਫਾਊਂਡੇਸ਼ਨ ਨੇ ਉਨ੍ਹਾਂ ਨੂੰ ਅਪਣੇ ਪਰਵਾਰ ਨਾਲ ਕੋਈ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਦਿਤੀ। 

ਇਸ ਦੇ ਜਵਾਬ ’ਚ ਈਸ਼ਾ ਫਾਊਂਡੇਸ਼ਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਬ੍ਰਹਮਚਾਰੀ ਬਣਨ ਦੀ ਵਕਾਲਤ ਕਰਦੀ ਹੈ ਜਾਂ ਲੋਕਾਂ ਨੂੰ ਵਿਆਹ ਕਰਨ ਲਈ ਕਹਿੰਦਾ ਹੈ, ਕਿਉਂਕਿ ਇਹ ਨਿੱਜੀ ਚੋਣਾਂ ਹਨ। ਫ਼ਾਊਂਡੇਸ਼ਨ ਨੇ ਇਥੇ ਇਕ ਬਿਆਨ ’ਚ ਕਿਹਾ, ‘‘ਈਸ਼ਾ ਫਾਊਂਡੇਸ਼ਨ ਦੀ ਸਥਾਪਨਾ ਸਦਗੁਰੂ ਨੇ ਲੋਕਾਂ ਨੂੰ ਯੋਗ ਅਤੇ ਅਧਿਆਤਮਿਕਤਾ ਦੇ ਮਾਰਗ ’ਤੇ ਲਿਆਉਣ ਲਈ ਕੀਤੀ ਸੀ। ਸਾਡਾ ਮੰਨਣਾ ਹੈ ਕਿ ਬਾਲਗ ਮਨੁੱਖਾਂ ਨੂੰ ਅਪਣਾ ਰਾਹ ਚੁਣਨ ਦੀ ਆਜ਼ਾਦੀ ਅਤੇ ਸਮਝ ਹੈ।’’

ਫਾਊਂਡੇਸ਼ਨ ਨੇ ਦਾਅਵਾ ਕੀਤਾ ਕਿ ਪਟੀਸ਼ਨਕਰਤਾ ਅਤੇ ਹੋਰਾਂ ਨੇ ਫਾਊਂਡੇਸ਼ਨ ਵਲੋਂ ਬਣਾਏ ਜਾ ਰਹੇ ਸ਼ਮਸ਼ਾਨਘਾਟ ਦੀ ਜਾਂਚ ਲਈ ਤੱਥ ਖੋਜ ਕਮੇਟੀ ਹੋਣ ਦੇ ਝੂਠੇ ਬਹਾਨੇ ਜ਼ਬਰਦਸਤੀ ਇਮਾਰਤ ’ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਅਤੇ ਫਾਊਂਡੇਸ਼ਨ ਵਿਰੁਧ ਅਪਰਾਧਕ ਸ਼ਿਕਾਇਤ ਵੀ ਦਰਜ ਕਰਵਾਈ। ਹਾਈ ਕੋਰਟ ਨੇ ਪੁਲਿਸ ਵਲੋਂ ਅੰਤਿਮ ਰੀਪੋਰਟ ਪੇਸ਼ ਕਰਨ ’ਤੇ ਰੋਕ ਲਗਾ ਦਿਤੀ ਸੀ। 

Tags: coimbatore

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement