Sunita Williams: ਸੁਨੀਤਾ ਵਿਲੀਅਮਜ਼ ਨੂੰ ਵਾਪਸ ਲਿਆਉਣ ਲਈ ਸਪੇਸਐਕਸ ਰਾਕਟ ਪੁਲਾੜ ’ਚ ਪਹੁੰਚਿਆ
Published : Oct 1, 2024, 7:44 am IST
Updated : Oct 1, 2024, 7:44 am IST
SHARE ARTICLE
SpaceX rocket reaches space to bring back Sunita Williams
SpaceX rocket reaches space to bring back Sunita Williams

Sunita Williams: ਸੁਨੀਤਾ ਅਤੇ ਉਸ ਦਾ ਸਾਥੀ ਬੁੱਚ ਜੂਨ 2024 ਤੋਂ ਪੁਲਾੜ ਵਿਚ ਫਸੇ ਹੋਏ ਹਨ।

 

Sunita Williams: ਕਈ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਹੁਣ ਸੁਨੀਤਾ ਵਿਲੀਅਮਜ਼ ਦੀ ਵਾਪਸੀ ਦੀਆਂ ਉਮੀਦਾਂ ਵਧ ਗਈਆਂ ਹਨ। ਸੁਨੀਤਾ ਨੂੰ ਵਾਪਸ ਲਿਆਉਣ ਵਾਲਾ ਪੁਲਾੜ ਯਾਨ ਪੁਲਾੜ ਵਿਚ ਪਹੁੰਚ ਗਿਆ ਹੈ। ਨਾਸਾ ਦੇ ਪੁਲਾੜ ਯਾਤਰੀ ਨਿਕ ਹੇਗ ਅਤੇ ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਦੇ ਅਲੈਗਜ਼ੈਂਡਰ ਗੋਰਬੁਨੋਵ, ਨਾਸਾ ਅਤੇ ਸਪੇਸਐਕਸ ਦੇ ਕਰੂ-9 ਮਿਸ਼ਨ ਦੇ ਡਰੈਗਨ ਕੈਪਸੂਲ ਵਿਚ ਯਾਤਰਾ ਕਰਦੇ ਹੋਏ, ਸਫ਼ਲਤਾਪੂਰਵਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈਐਸਐਸ) ਤਕ ਪਹੁੰਚ ਗਏ ਹਨ।

ਪੜ੍ਹੋ ਇਹ ਖ਼ਬਰ :   Punjab News: ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਅੱਜ ਤੋਂ ਸ਼ੁਰੂ

ਇਹ ਟੀਮ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੂੰ ਵਾਪਸ ਲਿਆਉਣ ਆਈ ਹੈ। ਸੁਨੀਤਾ ਅਤੇ ਉਸ ਦਾ ਸਾਥੀ ਬੁੱਚ ਜੂਨ 2024 ਤੋਂ ਪੁਲਾੜ ਵਿਚ ਫਸੇ ਹੋਏ ਹਨ। ਹੁਣ ਜਿਵੇਂ ਹੀ ਸਪੇਸਐਕਸ ਕੈਪਸੂਲ ਪਹੁੰਚਿਆ, ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦਾ ਵੀਡੀਉ ਵੀ ਸਾਹਮਣੇ ਆਇਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਪੇਸਐਕਸ ਨੇ ਸ਼ਨੀਵਾਰ ਨੂੰ ਇਸ ਮਿਸ਼ਨ ਨੂੰ ਲਾਂਚ ਕੀਤਾ, ਜੋ ਅੱਜ ਸਪੇਸ ਸਟੇਸ਼ਨ ’ਤੇ ਪਹੁੰਚਿਆ। ਸਪੇਸ ਮਿਸ਼ਨ ਸਪੇਸਐਕਸ ਕਰੂ 9 ਅਗਲੇ ਸਾਲ ਧਰਤੀ ’ਤੇ ਵਾਪਸ ਆਵੇਗਾ। ਨਾਸਾ ਨੇ ਇਕ ਬਿਆਨ ਵਿਚ ਕਿਹਾ ਕਿ ਹੇਗ ਅਤੇ ਗੋਰਬੁਨੋਵ ਨੇ ਸਾਮ 7:04 ਵਜੇ ਪੁਲਾੜ ਸਟੇਸ਼ਨ ਵਿਚ ਦਾਖ਼ਲ ਹੋਏ। ਹੇਗ ਅਤੇ ਗੋਰਬੁਨੋਵ ਦਾ ਸਪੇਸ ਸਟੇਸ਼ਨ ਦੇ ਐਕਸਪੀਡੀਸਨ 72 ਦੇ ਅਮਲੇ ਦੁਆਰਾ ਸਵਾਗਤ ਕੀਤਾ ਗਿਆ।

 

ਇਸ ਵਿਚ ਨਾਸਾ ਦੇ ਪੁਲਾੜ ਯਾਤਰੀ ਮੈਥਿਊ ਡੋਮਿਨਿਕ, ਮਾਈਕਲ ਬੈਰੇਟ, ਜੀਨੇਟ ਐਪਸ, ਡੌਨ ਪੇਟਿਟ, ਬੁਚ ਵਿਲਮੋਰ, ਅਤੇ ਸੁਨੀਤਾ ਵਿਲੀਅਮਜ ਦੇ ਨਾਲ-ਨਾਲ ਰੋਸਕੋਸਮੌਸ ਬ੍ਰਹਿਮੰਡੀ ਯਾਤਰੀ ਅਲੈਗਜੈਂਡਰ ਗ੍ਰੇਬੇਨਕਿਨ, ਅਲੈਕਸੀ ਓਵਚਿਨਿਨ ਅਤੇ ਇਵਾਨ ਵੈਗਨਰ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਸੁਨੀਤਾ ਵਿਲੀਅਮਜ ਅਤੇ ਬੁਚ ਵਿਲਮੋਰ ਨੂੰ ਇਸ ਸਾਲ 5 ਜੂਨ ਨੂੰ ਬੋਇੰਗ ਦੇ ਨਵੇਂ ਸਟਾਰਲਾਈਨਰ ਕੈਪਸੂਲ ਵਿੱਚ ਆਈਐਸਐਸ ਵਿਚ ਭੇਜਿਆ ਗਿਆ ਸੀ। ਦੋਵਾਂ ਨੇ 13 ਜੂਨ ਨੂੰ ਵਾਪਸ ਆਉਣਾ ਸੀ ਪਰ ਪੁਲਾੜ ਯਾਨ ਵਿਚ ਤਕਨੀਕੀ ਖਰਾਬੀ ਕਾਰਨ ਉਨ੍ਹਾਂ ਦੀ ਵਾਪਸੀ ਮੁਲਤਵੀ ਕਰ ਦਿਤੀ ਗਈ।           

(For more Punjabi news apart from SpaceX rocket reaches space to bring back Sunita Williams, stay tuned to Rozana Spokesman)

 

SHARE ARTICLE

ਏਜੰਸੀ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement