
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ੁੱਕਰਵਾਰ ਤੜਕੇ ਟਰਮੀਨਲ 3 'ਤੇ ਇੱਕ ਸ਼ੱਕੀ ਬੈਗ ਮਿਲਣ ਨਾਲ ਹਫੜਾ ਦਫ਼ੜੀ ਮਚ ਗਈ।
ਨਵੀਂ ਦਿੱਲੀ : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਸ਼ੁੱਕਰਵਾਰ ਤੜਕੇ ਟਰਮੀਨਲ 3 'ਤੇ ਇੱਕ ਸ਼ੱਕੀ ਬੈਗ ਮਿਲਣ ਨਾਲ ਹਫੜਾ ਦਫ਼ੜੀ ਮਚ ਗਈ। ਮੌਕੇ ਤੇ ਤੁਰੰਤ ਪੁਲਿਸ ਨੂੰ ਬੁਲਾਇਆ ਗਿਆ ਤੇ ਸੁਰੱਖਿਆ ਇੰਤਜ਼ਾਮ ਮਜ਼ਬੂਤ ਕਰ ਦਿੱਤੇ ਗਏ ਹਨ। ਇਹ ਖ਼ਬਰ ਮਿਲਦਿਆਂ ਹੀ ਸੁਰੱਖਿਆ ਏਜੰਸੀਆਂ ਨੂੰ ਭਾਜੜਾਂ ਪੈ ਗਈਆਂ। ਜਾਣਕਾਰੀ ਮੁਤਾਬਕ ਘਟਨਾ ਸਥਾਨ 'ਤੇ CISF ਅਤੇ ਦਿੱਲੀ ਪੁਲਿਸ ਦੇ ਜਵਾਨ ਮੌਜੂਦ ਹਨ।
Suspicious Bag Found
ਬੰਬ ਨਕਾਰਾ ਕਰਨ ਵਾਲੇ ਦਸਤੇ ਅਤੇ ਕੁੱਤਿਆਂ ਦੇ ਸਕੁਐਡ ਦੀ ਮਦਦ ਵੀ ਲਈ ਜਾ ਰਹੀ ਹੈ। ਪੁਲਿਸ ਨੂੰ ਰਾਤੀਂ ਲਗਭਗ ਦੋ ਕੁ ਵਜੇ ਸ਼ੱਕੀ ਬੈਗ ਮਿਲਣ ਦੀ ਜਾਣਕਾਰੀ ਮਿਲੀ ਸੀ। ਕਈ ਯਾਤਰੀਆਂ ਨੇ ਮਾਈਕ੍ਰੋ ਬਲਾੱਗਿੰਗ ਸਾਈਟ ਟਵਿਟਰ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਟਰਮੀਨਲ ਤੋਂ ਬਾਹਰ ਨਹੀਂ ਨਿੱਕਲਣ ਦਿੱਤਾ ਜਾ ਰਿਹਾ। ਚੇਤੇ ਰਹੇ ਕਿ ਬੀਤੇ ਕੁਝ ਦਿਨਾਂ ਤੋਂ ਪਾਕਿਸਤਾਨ 'ਚ ਸਰਗਰਮ ਕੁਝ ਅੱਤਵਾਦੀ ਜੱਥੇਬੰਦੀਆਂ ਨੇ ਭਾਰਤ ’ਚ ਵੱਡੀਆਂ ਹਿੰਸਕ ਕਾਰਵਾਈਆਂ ਕਰਨ ਦੀ ਯੋਜਨਾ ਉਲੀਕੀ ਹੋਈ ਹੈ।
Delhi: Security tightened at Terminal 3 of Indira Gandhi International Airport after a suspicious bag was spotted in the Airport premises. pic.twitter.com/7CkuNqJbCs
— ANI (@ANI) November 1, 2019
ਭਾਰਤ ਦੀਆਂ ਸੁਰੱਖਿਆ ਤੇ ਖ਼ੁਫ਼ੀਆ ਏਜੰਸੀਆਂ ਲਗਾਤਾਰ ਇਸ ਬਾਰੇ ਕੇਂਦਰ ਸਰਕਾਰ ਨੂੰ ਲਗਾਤਾਰ ਸਾਵਧਾਨ ਕਰਦੀਆਂ ਆ ਰਹੀਆਂ ਹਨ। ਇਸੇ ਲਈ ਹੁਣ ਦੇਸ਼ ਦੇ ਸਾਰੇ ਹੀ ਅਹਿਮ ਟਿਕਾਣਿਆਂ ’ਤੇ ਸੁਰੱਖਿਆ ਚੌਕਸੀ ਪਹਿਲਾਂ ਦੇ ਮੁਕਾਬਲੇ ਕਈ ਗੁਣਾ ਵਧਾ ਦਿੱਤੀ ਗਈ ਹੈ। ਜਗ੍ਹਾ–ਜਗ੍ਹਾ ਨਵੇਂ ਸੀਸੀਟੀਵੀ ਕੈਮਰੇ ਫ਼ਿੱਟ ਕੀਤੇ ਜਾ ਰਹੇ ਹਨ ਤਾਂ ਜੋ ਸਮਾਜ–ਵਿਰੋਧੀ ਅਨਸਰਾਂ ਦੀ ਸ਼ਨਾਖ਼ਤ ਆਸਾਨੀ ਨਾਲ ਹੋ ਸਕੇ ਤੇ ਉਹ ਹਰ ਹਾਲਤ ’ਚ ਫੜੇ ਜਾਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।