ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਰ ਕੇ ਦੇਸ਼ ਦੇ 20 ਕਰੋੜ ਲੋਕ 35 ਰੁਪਏ ਨਾਲ ਜਿਉਂਦੇ ਹਨ : ਚਡੂਨੀ
Published : Nov 1, 2021, 9:16 am IST
Updated : Nov 1, 2021, 12:52 pm IST
SHARE ARTICLE
Gurnam Singh Charuni
Gurnam Singh Charuni

ਕਿਹਾ, ਇਕ ਕਾਰਪੋਰੇਟ ਦੀ ਇਕ ਦਿਨ ਦੀ ਆਮਦਨ 21 ਸੋ ਕਰੋੜ ‘ਜਾਗੋ ਲੋਕੋ’

ਸ੍ਰੀ ਮੁਕਤਸਰ ਸਾਹਿਬ (ਗੁਰਦੇਵ ਸਿੰਘ, ਰਣਜੀਤ ਸਿੰਘ): ਮਿਸ਼ਨ ਪੰਜਾਬ ਦਾ ਮਕਸਦ ਚੰਗੀ ਰਾਜਨੀਤੀ ਅਤੇ ਲੋਕ ਰਾਜ ਸਥਾਪਤ ਕਰਨਾ ਹੈ। ਇਸ ਮਕਸਦ ਨੂੰ ਲੈ ਕੇ ਲੋਕ ਲਹਿਰ ਦੇ ਮੈਂਬਰਾਂ ਨੂੰ ਮਿਲ ਕੇ ਬੜੀ ਖ਼ੁਸ਼ੀ ਹੋਈ ਕਿਉਂਕਿ ਇਸ ਲਹਿਰ ਵਿਚ ਸਾਰੇ ਹੀ ਮੈਂਬਰ ਤਿਆਗਦੀ ਭਾਵਨਾ ਨੂੰ ਲੈ ਕੇ ਜੁੜੇ ਹਨ। ਇਨ੍ਹਾਂ ਵਿਚਾਰਾਂ ਦੀ ਸਾਂਝ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਵਲੋਂ ਲੋਕ ਅਧਿਕਾਰ ਲਹਿਰ ਦੇ ਮੈਂਬਰਾਂ ਨਾਲ ਇਕ ਲੰਮੀ ਮੁਲਾਕਾਤ ਦੌਰਾਨ ਪ੍ਰਗਟ ਕੀਤੇ।

Farmer Leader Gurnam singh CharuniFarmer Leader Gurnam singh Charuni

ਉਨ੍ਹਾਂ ਕਿਹਾ ਕਿ 80 ਫ਼ੀ ਸਦੀ  ਅਤੇ ਸਟੇਟ 20 ਫ਼ੀ ਸਦੀ ਕਾਨੂੰਨ ਬਣਾਉਂਦਾ ਹੈ। ਜੇਕਰ ਸਟੇਟਾਂ ਵਿਚ ਚੰਗੀਆਂ ਸਰਕਾਰਾਂ ਹੋਣਗੀਆਂ ਤਾਂ 20 ਫ਼ੀ ਸਦੀ ਚੰਗੇ ਕਾਨੂੰਨ ਲੋਕਾਂ ਲਈ ਬਣ ਸਕਦੇ ਹਨ। ਉਨ੍ਹਾਂ ਦਸਿਆ ਕਿ ਇਨ੍ਹਾਂ ਸਰਕਾਰਾਂ ਦੀਆਂ ਗ਼ਲਤ ਨੀਤੀਆਂ ਕਰ ਕੇ ਅੱਜ ਦੇਸ਼ ਵਿਚ 20 ਕਰੋੜ ਲੋਕ ਭੁਖਮਰੀ ਦਾ ਸ਼ਿਕਾਰ ਹਨ, ਜਿਨ੍ਹਾਂ ਦੀ ਆਮਦਨ ਸਿਰਫ਼ 35 ਰੁਪਏ ਪ੍ਰਤੀ ਦਿਨ ਹੈ ਤੇ ਦੂਜੇ ਪਾਸੇ ਇਕ ਕਾਰਪੋਰੇਟ ਦੀ ਆਮਦਨ ਇੱਕੀ ਸੌ ਕਰੋੜ ਰੁਪਏ ਰੋਜ਼ਾਨਾ ਹੈ। ਉਨ੍ਹਾਂ ਦਸਿਆ ਕਿ ਹੁਣ ਦੇਸ਼ ਮਾਡਲ ਡਾਕੂਆਂ ਦੇ ਹੱਥ ਆ ਗਿਆ ਹੈ। ਹੁਣ ਦੇਸ਼ ਨੂੰ ਬਚਾਉਣ ਲਈ ਸਾਰੇ ਚੰਗੇ ਲੋਕਾਂ ਨੂੰ ਇਕੱਠੇ ਹੋਣਾ ਪਵੇਗਾ।

Gurnam Singh CharuniGurnam Singh Charuni

ਉਨ੍ਹਾਂ ਕਿਹਾ ਕਿ ਹੈ ਜੇਕਰ ਦੇਸ਼ ਦਾ  ਪੈਸਾ ਚੰਗੀ ਸਰਕਾਰ ਕੋਲ ਚਲਾ ਜਾਵੇ ਤਾਂ ਉਹ ਦੇਸ਼ ਦੇ ਲੋਕਾਂ ਦੇ ਕੰਮ ਆਉਂਦਾ ਹੈ ਪਰ ਜੇਕਰ ਦੇਸ਼ ਦਾ ਪੈਸਾ ਕਾਰਪੋਰੇਟ ਕੋਲ ਚਲਾ ਜਾਵੇ ਤਾਂ ਉਹ ਲੋਕਾਂ ਦੇ ਬਰਬਾਦੀ ਦਾ ਕਾਰਨ ਬਣਦਾ ਹੈ। ਉਨ੍ਹਾਂ ਦਸਿਆ ਕਿ ਹਰ ਮਿੰਟ ਬਾਅਦ ਇਕ ਕਿਸਾਨ ਖ਼ੁਦਕੁਸ਼ੀ ਕਰ ਰਿਹਾ ਹੈ। ਕੀ ਕਦੇ ਕਿਸੇ ਪੂੰਜੀਪਤੀ ਜਾਂ ਕਾਰਪੋਰੇਟ ਨੇ ਖ਼ੁਦਕੁਸ਼ੀ ਕੀਤੀ ਹੈ? ਕਿਉਂਕਿ ਇਹ ਪੂੰਜੀ-ਪਤੀ ਜੇਕਰ ਸੱਤਾਧਾਰੀ ਨੂੰ ਦਸ ਹਜ਼ਾਰ ਕਰੋੜ ਰੁਪਏ ਦਿੰਦੇ ਹਨ ਤਾਂ ਵਿਰੋਧੀ ਨੂੰ 500 ਕਰੋੜ ਦੇ ਦਿੰਦੇ ਹਨ। ਇਸ ਲਈ ਦੋਵੇਂ ਹੱਥੀਂ ਲੱਡੂ ਲੈ ਕੇ ਚਲਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement