ਪਟਨਾ ਬੰਬ ਧਮਾਕਾ: ਵਿਸ਼ੇਸ਼ NIA ਅਦਾਲਤ ਨੇ 4 ਦੋਸ਼ੀਆਂ ਨੂੰ ਸੁਣਾਈ ਮੌਤ ਦੀ ਸਜ਼ਾ, ਦੋ ਨੂੰ ਉਮਰ ਕੈਦ 
Published : Nov 1, 2021, 7:48 pm IST
Updated : Nov 1, 2021, 7:48 pm IST
SHARE ARTICLE
 2013 Patna serial blast case: Court awards death sentence to 4 convicts
2013 Patna serial blast case: Court awards death sentence to 4 convicts

ਇਸ ਮਾਮਲੇ ਵਿਚ ਪਹਿਲਾਂ ਹੀ 5 ਅਤਿਵਾਦੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ।

 

ਨਵੀਂ ਦਿੱਲੀ - 2013 ‘ਚ ਪਟਨਾ ਵਿਖੇ ਗਾਂਧੀ ਮੈਦਾਨ ਵਿਚ ਧਮਾਕਾ ਕਰਨ ਵਾਲੇ 4 ਦੋਸ਼ੀਆਂ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਤੇ ਦੋ ਨੂੰ ਉਮਰ ਕੈਦ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੋ ਹੋਰ ਦੋਸ਼ੀਆਂ ਨੂੰ ਉਮਰਕੈਦ, ਦੋ ਨੂੰ 10 ਸਾਲ ਦੀ ਸਜ਼ਾ ਤੇ ਇਕ ਦੋਸ਼ੀ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਦੋਸ਼ੀਆਂ ਨੇ 2013 ਵਿਚ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੌਰਾਨ ਧਮਾਕੇ ਕੀਤੇ ਸਨ।

 2013 Patna serial blast case: Court awards death sentence to 4 convicts2013 Patna serial blast case: Court awards death sentence to 4 convicts

ਇਸ ਮਾਮਲੇ ਵਿਚ ਪਹਿਲਾਂ ਹੀ 5 ਅਤਿਵਾਦੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ਵਿਚ ਉਮਰ ਸਿੱਦੀਕੀ, ਅਜ਼ਹਰੂਦੀਨ, ਅਹਿਮਦ ਹੁਸੈਨ, ਫਕਰੂਦੀਨ, ਫਿਰੋਜ਼ ਆਲਮ ਉਰਫ ਪੱਪੂ, ਨੁਮਾਨ ਅੰਸਾਰੀ, ਇਫਤਿਖਾਰ ਆਲਮ, ਹੈਦਰ ਅਲੀ ਉਰਫ ਅਬਦੁੱਲਾ, ਮੁਹੰਮਦ, ਮੋਜੀਬੁੱਲਾ ਅੰਸਾਰੀ ਅਤੇ ਇਮਤਿਆਜ਼ ਅੰਸਾਰੀ ਉਰਫ ਆਲਮ ਸ਼ਾਮਲ ਹਨ। ਇਨ੍ਹਾਂ ਵਿਚੋਂ ਇਮਤਿਆਜ਼, ਉਮਰ, ਅਜ਼ਹਰ, ਮੋਜੀਬੁੱਲਾ ਅਤੇ ਹੈਦਰ ਨੂੰ ਬੋਧਗਯਾ ਲੜੀਵਾਰ ਬੰਬ ਧਮਾਕਿਆਂ ਵਿਚ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ ਹੈ।

 2013 Patna serial blast case: Court awards death sentence to 4 convicts2013 Patna serial blast case: Court awards death sentence to 4 convicts

ਇਸ ਬੰਬ ਬਲਾਸਟ ਮਾਮਲੇ ਵਿਚ 8 ਸਾਲ ਬਾਅਦ 27 ਅਕਤੂਬਰ ਨੂੰ ਪਟਨਾ ਦੀ ਵਿਸ਼ੇਸ਼ ਅਦਾਲਤ NIA ਨੇ 9 ਅਤਿਵਾਦੀਆਂ ਨੂੰ ਦੋਸ਼ੀ ਕਰਾਰ ਦਿੱਤਾ ਸੀ ਤੇ ਅੱਜ 1 ਨਵੰਬਰ ਨੂੰ ਇਹਨਾਂ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ ਹੈ। ਇਸ ਹਮਲੇ ਵਿਚ 10 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਸੈਂਕੜੇ ਲੋਕ ਜ਼ਖਮੀ ਹੋ ਗਏ ਸਨ।
ਮੋਦੀ ਦੀ ਰੈਲੀ ਵਾਲੀ ਥਾਂ ‘ਤੇ 2013 ਵਿਚ ਇੱਕ ਤੋਂ ਬਾਅਦ ਕੁੱਲ 8 ਧਮਾਕੇ ਹੋਏ ਸਨ। ਧਮਾਕਿਆਂ ਦੇ ਬਾਵਜੂਦ ਨਰਿੰਦਰ ਮੋਦੀ ਨੇ ਰੈਲੀ ਨੂੰ ਸੰਬੋਧਨ ਕੀਤਾ ਸੀ। 8 ਵਿਚੋਂ 2 ਧਮਾਕੇ ਰੈਲੀ ਖ਼ਤਮ ਹੋਣ ਤੋਂ ਬਾਅਦ ਸੁਰੱਖਿਆ ਜਾਂਚ ਦੌਰਾਨ ਹੋਏ ਸਨ। ਲੋਕ ਸਭਾ ਚੋਣਾਂ ਲਈ ਗਾਂਧੀ ਮੈਦਾਨ ਵਿਚ ਹੁੰਕਾਰ ਭਰਨ ਆਏ ਮੋਦੀ ਦੇ ਰੈਲੀ ਵਿਚ ਪਹੁੰਚਣ ਤੋਂ ਪਹਿਲਾਂ ਗਾਂਧੀ ਮੈਦਾਨ ਕੋਲ ਠੀਕ 11.45 ਵਜੇ ਧਮਾਕਾ ਹੋਇਆ। ਉਦੋਂ ਸ਼ਾਹਨਵਾਜ ਹੁਸੈਨ ਮੰਚ ਤੋਂ ਭਾਸ਼ਣ ਦੇ ਰਹੇ ਸਨ।

 2013 Patna serial blast case: Court awards death sentence to 4 convicts2013 Patna serial blast case: Court awards death sentence to 4 convicts

ਪਹਿਲਾਂ ਇਹ ਕੇਸ ਗਾਂਧੀ ਮੈਦਾਨ ਤੇ ਪਟਨਾ ਰੇਲ ਥਾਣੇ ਵਿਚ ਦਰਜ ਕੀਤਾ ਗਿਆ ਸੀ ਤੇ ਬਾਅਦ ਵਿਚ ਇਹ ਐੱਨ. ਆਈ. ਏ. ਨੂੰ ਸੌਂਪ ਦਿੱਤਾ ਗਿਆ। ਇਸ ਵਿਚ ਕੁੱਲ 11 ਦੋਸ਼ੀ ਸਨ, ਇਕ ਦੋਸ਼ੀ ਨਾਬਾਲਗ ਸੀ ਜਿਸ ਕਾਰਨ ਉਸ ਦੀ ਸੁਣਵਾਈ ਵੱਖ ਤੋਂ ਹੋਈ। NIA ਨੇ 10 ਦੋਸ਼ੀਆਂ ਖਿਲਾਫ਼ 22 ਅਗਸਤ 2014 ਨੂੰ ਦੋਸ਼ ਪੱਤਰ ਦਾਖਲ ਕੀਤਾ ਸੀ। ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਬੇਊਰ ਜੇਲ ਵਿਚ ਬੰਦ ਕਰ ਦਿੱਤਾ ਗਿਆ। ਪਿਛਲੀ 27 ਅਕਤੂਬਰ ਨੂੰ ਕੋਰਟ ਵਿਚ ਸੁਣਵਾਈ ਕੀਤੀ ਗਈ ਸੀ ਜਿਸ ਵਿਚ ਇੱਕ ਦੋਸ਼ੀ ਫਖਰੂਦੀਨ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਜਦੋਂ ਕਿ ਬਾਕੀ 9 ਦੋਸ਼ੀਆਂ ਨੂੰ ਦੋਸ਼ੀ ਮੰਨਿਆ ਗਿਆ ਸੀ।

SHARE ARTICLE

ਏਜੰਸੀ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement