Astronaut Rakesh Sharma: ਪੁਲਾੜ ਤੋਂ ਵਾਪਸ ਪਰਤਣ ’ਤੇ ਪਤਾ ਲਗਦੈ ਕਿ ਧਰਤੀ ਕਿੰਨੀ ਨਾਜ਼ੁਕ ਹੈ : ਪਹਿਲੇ ਭਾਰਤੀ ਪੁਲਾੜ ਯਾਤਰੀ ਰਾਕੇਸ਼ ਸ਼ਰਮਾ
Published : Nov 1, 2023, 8:24 pm IST
Updated : Nov 1, 2023, 8:34 pm IST
SHARE ARTICLE
Rakesh Sharma
Rakesh Sharma

Astronaut Rakesh Sharma: ਲਗਭਗ ਹਰ ਪੁਲਾੜ ਯਾਤਰੀ ਸਾਡੇ ਗ੍ਰਹਿ ਦੀ ਨਾਜ਼ੁਕਤਾ ਦੇ ਅਹਿਸਾਸ ਨਾਲ ਵਾਪਸ ਆਉਂਦਾ ਹੈ

Astronaut Rakesh Sharma:  ਪੁਲਾੜ ’ਚ ਜਾਣ ਵਾਲੇ ਪਹਿਲੇ ਭਾਰਤੀ ਰਾਕੇਸ਼ ਸ਼ਰਮਾ ਨੇ ਕਿਹਾ ਕਿ ਹਰ ਪੁਲਾੜ ਯਾਤਰੀ ਨੂੰ ਧਰਤੀ ’ਤੇ ਪਰਤਣ ਤੋਂ ਬਾਅਦ ਪ੍ਰਿਥਵੀ ਦੀ ਨਾਜ਼ੁਕਤਾ ਦਾ ਅਹਿਸਾਸ ਹੁੰਦਾ ਹੈ ਅਤੇ ਲੋਕਾਂ ਨੂੰ ਇਸ ‘ਸਵਰਗ’ ਨੂੰ ਇਸ ਦੇ ਸਰੋਤਾਂ ਦਾ ਜ਼ਰੂਰਤ ਤੋਂ ਵੱਧ ਪ੍ਰਯੋਗ ਕਰਨ ਕੇ ‘ਬਰਬਾਦ’ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ। ਸ਼ਰਮਾ ਨੇ ਕਿਹਾ ਕਿ ਲੋਕਾਂ ਨੂੰ ਰਹਿਣ ਲਈ ਪ੍ਰਿਥਵੀ ਤੋਂ ਇਲਾਵਾ ਕਿਸੇ ਹੋਰ ਧਾਂ ਦੀ ਭਾਲ ਕਰਨ ਤੋਂ ਪਹਿਲਾਂ ਇਸ ਦੀ ਬਰਦਾਸ਼ਤ ਕਰਨ ਦੀ ਹੱਦ ਨੂੰ ਪਤਾ ਕਰ ਲੈਣਾ ਚਾਹੀਦਾ ਹੈ।

ਉਨ੍ਹਾਂ ਨੇ ਇੱਥੇ ਅਜਾਇਬ ਘਰ ਦਾ ਉਦਘਾਟਨ ਕਰਨ ਤੋਂ ਬਾਅਦ ਸੰਵਾਦ ਸੈਸ਼ਨ ’ਚ ਹਿੱਸਾ ਲੈਂਦਿਆਂ ਕਿਹਾ, ‘‘ਲਗਭਗ ਹਰ ਪੁਲਾੜ ਯਾਤਰੀ ਸਾਡੇ ਗ੍ਰਹਿ ਦੀ ਨਾਜ਼ੁਕਤਾ ਦੇ ਅਹਿਸਾਸ ਨਾਲ ਵਾਪਸ ਆਉਂਦਾ ਹੈ। ਪੁਲਾੜ ’ਚ ਤੁਹਾਨੂੰ ਵਿਸਤ੍ਰਿਤ ਤਸਵੀਰ ਵੇਖਣ ਨੂੰ ਮਿਲਦੀ ਹੈ ਕਿ ਸਾਡੀ ਪ੍ਰਿਥਵੀ ਸਿਰਫ਼ ਇਕ ਹਲਕਾ ਨੀਲਾ ਬਿੰਦੂ ਹੈ।’’ ਸਾਬਕਾ ਵਿੰਗ ਕਮਾਂਡਰ 74 ਸਾਲਾਂ ਦੇ ਸ਼ਰਮਾ ਨੇ ਕਿਹਾ, ‘‘ਇਸ ਲਈ ਜੋ ਸਵਰਗ ਸਾਡੇ ਕੋਲ ਹੈ, ਉਸ ਨੂੰ ਬਰਬਾਦ ਕਰਨ ਦੀ ਬਜਾਏ, ਮੈਂ ਧਰਤੀ ਬਰਦਾਸ਼ਤ ਤਾਕਤ ਸਿਖਣ ਨੂੰ ਪ੍ਰੇਰਿਤ ਕਰਾਂਗਾ, ਤਾਕਿ ਕਿਸੇ ਹੋਰ ਥਾਂ ਵਸਣ ਤੋਂ ਪਹਿਲਾਂ ਇਸ ਨੂੰ ਨਰਕ ਬਣਾਉਣ ਦੀ ਜਲਦਬਾਜ਼ੀ ਨਾ ਕੀਤੀ ਜਾਵੇ।

ਰਾਕੇਸ਼ ਸ਼ਰਮਾ ਨੇ ਕਿਹਾ, "ਬਦਕਿਸਮਤੀ ਨਾਲ ਬਹੁਤ ਸਾਰੇ ਲੋਕ ਇਸ ਬਾਰੇ ਗੱਲ ਨਹੀਂ ਕਰ ਰਹੇ ਹਨ, ਇਥੋਂ ਤਕ ਕਿ ਜੋ ਪੁਲਾੜ ਤੋਂ ਪਰਤਦੇ ਹਨ, ਉਹ ਵੀ।’’ ਅਪ੍ਰੈਲ-1984 ’ਚ ਲਾਂਚ ਕੀਤੇ ਸੋਵੀਅਡ ਸੰਘ ਦੇ ‘ਸੋਊਜ਼ ਟੀ-11’ ਮੁਹਿੰਮ ਦਾ ਹਿੱਸਾ ਸਨ। ਉਹ ਪੁਲਾੜ ’ਚ ਜਾਣ ਵਾਲੇ ਪਹਿਲੇ ਅਤੇ ਇਕੋ-ਇਕ ਭਾਰਤੀ ਹਨ। ਉਹ ਇੱਥੇ ਭਾਰਤੀ ਪੁਲਾੜ ਭੌਤਿਕੀ ਕੇਂਦਰ ’ਚ ਪੁਲਾੜ ਵਿਗਆਨ ਅਤੇ ਪੁਲਾੜ ਵਿਗਆਨ ਅਜਾਇਬ ਘਰ ਦਾ ਉਦਘਾਟਨ ਕਰਨ ਆਏ ਸਨ। ਅਪਣੇ ਸੰਬੋਧਨ ’ਚ ਸ਼ਰਮਾ ਨੇ ਸਾਰੇ ਹਿੱਤਧਾਰਕਾਂ ਨੂੰ ਗ੍ਰਹਿ ਦੀ ਸੁਰਖਿਆ ਲਈ ਵੱਧ ਟਿਕਾਊ ਹੋਣ ਦੇ ਤਰੀਕਿਆਂ ’ਤੇ ਧਿਆਨ ਦੇਣ ਦੀ ਅਪੀਲ ਕੀਤੀ।

ਸ਼ਰਮਾ ਨੇ ਕਿਹਾ, ‘‘ਪ੍ਰਿਥਵੀ ਕੋਲ ਸੀਮਤ ਸਰੋਤ ਹਨ, ਪਰ ਉਨ੍ਹਾਂ ਦਾ ਖ਼ਰਚ ਅਨੁਕੂਲ ਨਹੀਂ ਹੈ। ਸਾਡੇ ਕੋਲ ਸਰੋਤ ਖ਼ਤਮ ਹੁੰਦੇ ਜਾ ਰਹੇ ਹਨ ਅਤੇ ਅਸੀਂ ਇਸ ਗ੍ਰਹਿ ਨੂੰ ਬਰਬਾਦ ਕਰ ਰਹੇ ਹਾਂ ਜੋ ਜਿੱਥੇ ਤਕ ਦੂਰਬੀਨਾਂ ਸਾਨੂੰ ਦਸ ਸਕਦੀਆਂ ਹਨ, ਉਸ ’ਚ ਇਕੋ-ਇਕ ਜੀਵਨ ਯੋਗ ਥਾਂ ਹੈ।’’ ਉਨ੍ਹਾਂ ਕਿਹਾ ਕਿ ਭਾਰਤ ’ਚ ਪੁਲਾੜ ਖੇਤਰ ਨੂੰ ਸਰਕਾਰ ਨੇ ਨਿਜੀ ਖੇਤਰ ਲਈ ਖੋਲ੍ਹ ਦਿਤਾ ਹੈ, ਜਿਸ ਨੇ ਇਸ ਦਾ ‘ਪੂਰੇ ਦਿਲ ਨਾਲ’ ਸਵਾਗਤ ਕੀਤਾ ਹੈ ਅਤੇ ਸਟਾਰਟਅੱਪ ‘ਵਧਣਾ ਫੁਲਣਾ’ ਸ਼ੁਰੂ ਹੋ ਗਏ ਹਨ। 
 

(For more news apart from Astronaut Rakesh Sharma, stay tuned to Rozana Spokesman)

SHARE ARTICLE

ਏਜੰਸੀ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement