Delhi News :1984 ਦੰਗੇ :1984 ਸਿੱਖ ਦੰਗਾ ਪੀੜਤਾਂ ਨੂੰ ਸਰਕਾਰੀ ਭਰਤੀ 'ਚ ਮਿਲੇਗੀ ਇਹ ਛੋਟ, LG ਨੇ ਦਿੱਤੀ ਮਨਜ਼ੂਰੀ

By : BALJINDERK

Published : Nov 1, 2024, 7:55 pm IST
Updated : Nov 1, 2024, 7:55 pm IST
SHARE ARTICLE
ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ
ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ

Delhi News :ਉਪ ਰਾਜਪਾਲ ਨੇ ਪੀੜਤਾਂ ਲਈ ਨੌਕਰੀ ਦੇ ਨਿਯਮਾਂ ’ਚ ਢਿੱਲ ਨੂੰ ਦਿਤੀ ਮਨਜ਼ੂਰੀ 

Delhi News : ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ 1984 ਸਿੱਖ ਕਤਲੇਆਮ ਦੇ ਪੀੜਤਾਂ ਲਈ ਮਲਟੀ ਟਾਸਕਿੰਗ ਸਟਾਫ (ਐੱਮ.ਟੀ.ਐੱਸ.) ਦੇ ਅਹੁਦੇ ’ਤੇ  ਭਰਤੀ ਲਈ ਯੋਗਤਾ ਮਾਪਦੰਡਾਂ ’ਚ ਢਿੱਲ ਦੇਣ ਨੂੰ ਸ਼ੁਕਰਵਾਰ  ਨੂੰ ਮਨਜ਼ੂਰੀ ਦੇ ਦਿਤੀ। ਇਹ ਜਾਣਕਾਰੀ ਰਾਜ ਨਿਵਾਸ ਵਲੋਂ  ਜਾਰੀ ਬਿਆਨ ’ਚ ਦਿਤੀ ਗਈ।  
ਇਸ ਵਿਚ ਕਿਹਾ ਗਿਆ ਹੈ ਕਿ ਉਪ ਰਾਜਪਾਲ (ਐਲ.ਜੀ.) ਦੀ ਮਨਜ਼ੂਰੀ ਨਾਲ ਐੱਮ.ਟੀ.ਐੱਸ. ਦੇ ਅਹੁਦੇ ਲਈ ਘੱਟੋ-ਘੱਟ ਵਿਦਿਅਕ ਯੋਗਤਾ ਦਸਵੀਂ ਜਮਾਤ ਤੋਂ ਘਟਾ ਕੇ ਅੱਠਵੀਂ ਜਮਾਤ ਕਰ ਦਿਤੀ  ਗਈ ਹੈ, ਜਿਸ ਨਾਲ ਵੱਡੀ ਗਿਣਤੀ ਵਿਚ ਉਮੀਦਵਾਰ ਨੌਕਰੀ ਲਈ ਯੋਗ ਹੋ ਜਾਣਗੇ। 

ਅਧਿਕਾਰੀਆਂ ਮੁਤਾਬਕ ਦਹਾਕਿਆਂ ਤੋਂ ਲਟਕ ਰਹੇ ਇਸ ਫੈਸਲੇ ਨਾਲ ਉਮੀਦਵਾਰਾਂ ਦੇ ਵੱਡੇ ਸਮੂਹ ਨੂੰ ਇਸ ਅਹੁਦੇ ਲਈ ਯੋਗ ਬਣਾ ਕੇ ਰੁਜ਼ਗਾਰ ਮਿਲ ਸਕੇਗਾ। ਸਕਸੈਨਾ ਨੇ ਸਬੰਧਤ ਵਿਭਾਗਾਂ ਨੂੰ ਇਨਸਾਨੀਅਤ ਦੇ ਨਾਂ ’ਤੇ ਮ੍ਰਿਤਕ ਜਾਂ ਬਜ਼ੁਰਗ ਬਿਨੈਕਾਰਾਂ ਦੇ ਬੱਚਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਦੇ ਹੁਕਮ ਦਿਤੇ ਹਨ। 

ਉਪ ਰਾਜਪਾਲ ਨੇ ਮਾਲ ਵਿਭਾਗ ਵਲੋਂ ਪਛਾਣੇ ਗਏ ਬਾਕੀ ਬਿਨੈਕਾਰਾਂ ਲਈ ਐੱਮ.ਟੀ.ਐੱਸ. ਦੇ ਅਹੁਦੇ ਲਈ ਲੋੜੀਂਦੀ ਵਿਦਿਅਕ ਯੋਗਤਾ ’ਚ ਪੂਰੀ ਛੋਟ ਦੇਣ ਦੇ ਹੁਕਮ ਦਿਤੇ। ਰਾਜ ਨਿਵਾਸ ਨੇ ਕਿਹਾ ਕਿ ਜਿਨ੍ਹਾਂ ਮਾਮਲਿਆਂ ’ਚ ਬਿਨੈਕਾਰਾਂ ਦੀ ਮੌਤ ਹੋ ਗਈ ਹੈ ਜਾਂ ਉਮਰ ’ਚ ਛੋਟ ਦੇ ਬਾਵਜੂਦ ਰੁਜ਼ਗਾਰ ਲਈ ਉਮਰ ਹੱਦ ਪਾਰ ਕਰ ਚੁਕੇ ਹਨ, ਵਿਭਾਗ ਉਨ੍ਹਾਂ ਦੇ ਕਿਸੇ ਬੱਚੇ ਨੂੰ ਰੁਜ਼ਗਾਰ ਦੇਣ ਲਈ ਅਰਜ਼ੀ ’ਤੇ ਕਾਰਵਾਈ ਕਰੇਗਾ। ਇਹ ਫੈਸਲਾ ਮਾਮਲਿਆਂ ਦੀ ਵਿਆਪਕ ਸਮੀਖਿਆ ਤੋਂ ਬਾਅਦ ਆਇਆ ਹੈ, ਜਿਸ ਤੋਂ ਪਤਾ ਲੱਗਿਆ ਹੈ ਕਿ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨ ਦੇ ਬਾਵਜੂਦ ਬਹੁਤ ਸਾਰੇ ਬਿਨੈਕਾਰਾਂ ਨੂੰ ਰੁਜ਼ਗਾਰ ਦੇਣ ਤੋਂ ਇਨਕਾਰ ਕਰ ਦਿਤਾ ਗਿਆ ਸੀ। 

ਵੱਖ-ਵੱਖ ਸਮੂਹਾਂ, ਜਨ ਪ੍ਰਤੀਨਿਧੀਆਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੀੜਤਾਂ ਦੇ ਇਕ ਵਫ਼ਦ ਨੇ ਉਪ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ ਅਤੇ ਅਪੀਲ ਕੀਤੀ ਸੀ ਕਿ ਉਹ ਸਾਰੇ ਯੋਗ ਬਿਨੈਕਾਰਾਂ ’ਤੇ  ਵਿਚਾਰ ਕਰਨ, ਜਿਨ੍ਹਾਂ ਵਿਚ ਬਜ਼ੁਰਗ ਜਾਂ ਮੌਤ ਹੋ ਚੁਕੀ ਹੈ। ਇਸ ਤੋਂ ਬਾਅਦ ਸਕਸੈਨਾ ਨੇ ਸਬੰਧਤ ਵਿਭਾਗਾਂ ਨੂੰ ਇਸ ਮੁੱਦੇ ’ਤੇ ਹਮਦਰਦੀ ਨਾਲ ਵਿਚਾਰ ਕਰਨ ਅਤੇ ਅੱਗੇ ਵਧਣ ਦਾ ਰਸਤਾ ਸੁਝਾਉਣ ਦੇ ਹੁਕਮ ਦਿਤੇ ਸਨ।  (ਪੀਟੀਆਈ)

(For more news apart from 1984 Sikh riot victims will get this discount in government recruitment, LG approved News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Sidhu Moosewala ਕਤਲ ਮਾਮਲੇ 'ਚ ਪੇਸ਼ੀ ਮੌਕੇ ਸਿੱਧੂ ਦੀ ਥਾਰ ਪਹੁੰਚੀ Mansa court

13 Dec 2024 12:27 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

13 Dec 2024 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

12 Dec 2024 12:17 PM

ਖਨੌਰੀ ਬਾਰਡਰ ‘ਤੇ ਕਿਸਾਨਾਂ ਨੂੰ ਕਿਉਂ ਲੱਗਿਆ ਕਿ ਹਰਿਆਣਾ ਤੇ ਪੰਜਾਬ ਪੁਲਿਸ ਇਕੱਠੇ ਮਿਲ ਕੇ ਕਰ ਸਕਦੀ ਕਾਰਵਾਈ ?

12 Dec 2024 12:15 PM

Khanuri border ਤੇ ਰੋ ਪਏ Farmer ,ਕਹਿੰਦੇ, ਪ੍ਰਧਾਨ ਨੂੰ ਜੇ ਕੁੱਝ ਹੋ ਗਿਆ ਤਾਂ ਬੱਸ…’, ਇੱਕ ਵੀ ਚੁੱਲਾ ਨਹੀਂ ਬਲੇਗਾ

10 Dec 2024 12:22 PM
Advertisement