ਕੋਲਾ ਘਪਲਾ : 6 ਕੰਪਨੀਆਂ ਸਮੇਤ 18 ਲੋਕ ਦੋਸ਼ੀ ਕਰਾਰ, ਕੋਲ ਸਕੱਤਰ ਤੀਜੇ ਮਾਮਲੇ 'ਚ ਵੀ ਦੋਸ਼ੀ
Published : Dec 1, 2018, 3:19 pm IST
Updated : Dec 1, 2018, 3:19 pm IST
SHARE ARTICLE
Ex-coal secretary HC Gupta
Ex-coal secretary HC Gupta

ਸਾਰੇ ਪੰਜਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਸਜਾ 'ਤੇ ਦਲੀਲਾਂ ਦੀ ਬਹਿਸ 3 ਦਸੰਬਰ ਨੂੰ ਹੋਵੇਗੀ। ਦੋਸ਼ੀਆਂ ਨੂੰ ਵਧ ਤੋ ਵਧ 7 ਸਾਲ ਦੀ ਜੇਲ ਹੋ ਸਕਦੀ ਹੈ।

ਨਵੀਂ ਦਿੱਲੀ, ( ਪੀਟੀਆਈ ) : ਦਿੱਲੀ ਦੀ ਇਕ ਅਦਾਲਤ ਨੇ ਸਾਬਕਾ ਕੋਲ ਸੱਕਤਰ ਐਚ.ਸੀ. ਗੁਪਤਾ ਨੂੰ ਕੋਲਾ ਘਪਲੇ ਦੇ ਮਾਮਲੇ ਵਿਚ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਸਾਜਸ਼ ਦਾ ਦੋਸ਼ੀ ਠਹਿਰਾਇਆ ਹੈ। ਇਹ ਮਾਮਲਾ ਪੱਛਮ ਬੰਗਾਲ ਵਿਚ ਕੋਲ ਬਲਾਕ ਦੀ ਅਲਾਟਮੈਂਟ ਨਾਲ ਜੁੜਿਆ ਹੋਇਆ ਹੈ। ਇਕ ਸਮੇਂ ਸੀਬੀਆਈ ਇਸ ਮਾਮਲੇ ਨੂੰ ਬੰਦ ਕਰਨਾ ਚਾਹੁੰਦੀ ਸੀ। ਸੀਬੀਆਈ ਦੇ ਵਿਸ਼ੇਸ਼ ਜੱਜ ਭਰਤ ਪਰਾਸ਼ਰ ਨੇ ਗੁਪਤਾ ਤੋਂ ਇਲਾਵਾ ਨਿਜੀ ਕੰਪਨੀ ਵਿਕਾਸ ਮੇਟਲਸ ਐਂਡ ਪਾਵਰ ਲਿਮਿਟੇਡ, ਇਕ ਸੇਵਾਅਧੀਨ ਅਤੇ ਇਕ ਸੇਵਾਮੁਕਤ ਨੌਕਰਸ਼ਾਹ,

CBICBI

ਕੋਲਾ ਮੰਤਰਾਲਾ ਵਿਚ ਸਾਬਕਾ ਜੁਆਇੰਟ ਸੱਕਤਰ ਕੇ.ਐਸ.ਕਰੋਫਾ ਅਤੇ ਕੋਲਾ ਮੰਤਰਾਲਾ ਵਿਚ ਤੱਤਕਾਲੀਨ ਨਿਰਦੇਸ਼ਕ ਕੇ.ਸੀ.ਸਾਮਰਿਯਾ ਨੂੰ ਮਾਮਲੇ ਵਿਚ ਦੋਸ਼ੀ ਠਹਿਰਾਇਆ। ਅਦਾਲਤ ਨੇ ਕੰਪਨੀ ਦੇ ਪ੍ਰਬੰਧਕੀ ਨਿਰਦੇਸ਼ਕ ਵਿਕਾਸ ਪਟਾਨੀ ਅਤੇ ਦਸਤਖਤ ਅਥਾਰਿਟੀ ਆਨੰਦ ਮਲਿਕ ਨੂੰ ਵੀ ਮਾਮਲੇ ਵਿਚ ਦੋਸ਼ੀ ਠਹਿਰਾਇਆ। ਦੱਸ ਦਈਏ ਕਿ ਪੱਛਮ ਬੰਗਾਲ ਵਿਚ ਮੋਇਰਾ ਅਤੇ ਮਧੂਝੋਰ ( ਉਤਰ ਅਤੇ ਦੱਖਣੀ ) ਕੋਲਾ ਬਲਾਕਾਂ ਦੀ ਵੀਐਮਪੀਐਲ ਨੂੰ ਕੀਤੀ ਗਈ ਅਲਾਟਮੈਂਟ ਵਿਚ ਕਥਿਤ ਅਨਿਯਮਿਤਤਾ ਨਾਲ ਸਬੰਧਤ ਹੈ।

coal scam casecoal scam case

ਸੀਬੀਆਈ ਨੇ ਸਤੰਬਰ 2012 ਵਿਚ ਇਸ ਮਾਮਲੇ ਵਿਚ ਇਕ ਐਫਆਈਆਰ ਦਰਜ ਕੀਤੀ ਸੀ। ਸਾਰੇ ਪੰਜਾਂ ਦੋਸ਼ੀਆਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਸਜਾ 'ਤੇ ਦਲੀਲਾਂ ਦੀ ਬਹਿਸ 3 ਦਸੰਬਰ ਨੂੰ ਹੋਵੇਗੀ। ਦੋਸ਼ੀਆਂ ਨੂੰ ਵਧ ਤੋ ਵਧ 7 ਸਾਲ ਦੀ ਜੇਲ ਹੋ ਸਕਦੀ ਹੈ। ਸਾਬਕਾ ਕੋਲਾ ਸੱਕਤਰ ਐਚ.ਸੀ.ਗੁਪਤਾ ਕੋਲਾ ਘਪਲੇ ਦੇ ਹੋਰਨਾਂ 2 ਮਾਮਲਿਆਂ ਵਿਚ ਵੀ ਦੋਸ਼ੀ ਠਹਿਰਾਏ ਜਾ ਚੁੱਕੇ ਹਨ। ਉਨ੍ਹਾਂ ਮਾਮਲਿਆਂ ਵਿਚ

Special CBI Judge Bharat Parashar:Special CBI Judge Bharat Parashar:

ਉਨ੍ਹਾਂ ਨੂੰ ਲੜੀਵਾਰ 2 ਅਤੇ 3 ਸਾਲ ਦੀ ਸਜਾ ਹੋਈ ਹੈ। ਇਸ ਦੌਰਾਨ ਕੋਰਟ ਨੇ ਸੀਬੀਆਈ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਉਹ ਸੁਪਰੀਮ ਕੋਰਟ ਦੇ ਹੁਕਮਾਂ ਦਾ ਪਾਲਨ ਨਹੀਂ ਕਰ ਰਹੀ। ਵਿਸ਼ੇਸ਼ ਸੀਬੀਆਈ ਜੱਜ ਪਰਾਸ਼ਰ ਨੇ ਕਿਹਾ ਕਿ ਸੀਬੀਆਈ ਸੁਪਰੀਮ ਕੋਰਟ ਦੇ ਨਿਰਦੇਸਾਂ ਦੇ ਬਾਵਜੂਦ ਕੋਲਾ ਘਪਲੇ ਦੀ ਜਾਂਚ ਵਿਚ ਗੁਪਤਤਾ ਨਹੀਂ ਵਰਤ ਰਹੀ। ਜੱਜ ਨੇ ਲੋਕਸੇਵਕਾਂ ਦੀਆਂ ਦਲੀਲਾਂ 'ਤੇ ਜਾਇਜਾ ਲੈਂਦੇ ਹੋਏ ਇਹ ਟਿੱਪਣੀ ਕੀਤੀ। ਇਹ ਦਲੀਲਾਂ ਐਡਵੋਕੇਟ ਰਾਹੁਲ ਤਿਆਗੀ ਵੱਲੋਂ ਲਿਖਤੀ ਤੌਰ 'ਤੇ ਦਿਤੀਆਂ ਗਈਆਂ ਸਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement