
ਦੇਸ਼ 'ਚ ਚਾਰੇ ਪਾਸੇ ਘਪਲੇ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਹੁਣ ਚਾਰਾ ਘਪਲੇ ਦੀ ਤਰਜ਼ ਤੇ ਕੋਲਾ ਵੀ ਬਾਈਕ ਅਤੇ ਕਾਰਾਂ 'ਚ ਸ਼ਰੇਆਮ ਮਗਧ ....
ਚਤਰਾ (ਭਾਸ਼ਾ): ਦੇਸ਼ 'ਚ ਚਾਰੇ ਪਾਸੇ ਘਪਲੇ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ ਅਤੇ ਹੁਣ ਚਾਰਾ ਘਪਲੇ ਦੀ ਤਰਜ਼ ਤੇ ਕੋਲਾ ਵੀ ਬਾਈਕ ਅਤੇ ਕਾਰਾਂ 'ਚ ਸ਼ਰੇਆਮ ਮਗਧ ਅਤੇ ਆਮਰਪਾਲੀ 'ਚ ਚੋਰੀ ਕੀਤਾ ਜਾ ਰਿਹਾ ਹੈ ।ਦੱਸ ਦਈਏ ਕਿ ਮਗਧ ਅਤੇ ਆਮਰਪਾਲੀ 'ਚ ਦੋ ਕੋਇਲਾ ਟ੍ਰਾਂਸਪੋਰਟ ਕੰਪਨੀਆਂ ਤੋਂ ਲਗਾਤਾਰ 4 ਮਹਿਨੇ 'ਚ ਕਾਰ ਅਤੇ ਬਾਈਕ ਤੋਂ ਕੋਲਾ ਚੋਰੀ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ।ਤੁਹਾਨੂੰ ਦੱਸ ਦਈਏ ਕਿ ਟੇਰਰ ਫਡਿੰਗ ਨੂੰ ਲੈ ਕੇ ਝਾਰਖੰਡ 'ਚ ਸੁੱਰਖਿਆਂ 'ਚ ਰਹਿਣ ਵਾਲਾ ਆਮਰਪਾਲੀ ਇਕ ਵਾਰ ਫਿਰ ਤੋਂ ਸੁਰਖਿਆਂ 'ਚ ਆ ਗਿਆ ਹੈ।
coal mining
ਜਿਸ ਦੇ ਚਲਦਿਆਂ ਵਪਾਰਕ ਵਾਹਨਾਂ ਤੋਂ ਕੋਲਾ ਚੋਰੀ ਕਰਕੇ ਕੰਪਨੀਆਂ ਨੇ ਸੀਸੀਐਲ ਦੇ ਬਾਬੂਆਂ ਨੂੰ ਸ਼ੱਕ ਦੇ ਘੇਰੇ 'ਚ ਲਿਆ ਕੇ ਖੜਾ ਕਰ ਦਿਤਾ ਹੈ। ਇਸ ਮਾਮਲੇ 'ਵਾਰੇ ਜਿਲ੍ਹਾ ਮਾਈਨਿੰਗ ਅਧਿਕਾਰੀ ਅਜੀਤ ਕੁਮਾਰ ਦੇ ਬਿਆਨਾ ਦੇ ਅਧਾਰ ਤੇ ਟੰਡਵਾ ਥਾਣਾ ਕਾਂਡ 'ਚ 195-18 ਦੀ ਗਿਣਤੀ 'ਚ 2 ਕੋਲਾ ਕੰਪਨੀਆਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਇਸ 'ਚ ਲਲਿਤਪੁਰ ਪਾਵਰ ਜਨਰੇਸ਼ਨ ਲਿਮਿਟੇਡ ਅਤੇ ਮੇਸਰਸ ਜੀਵੀਕੇ ਪਾਵਰ ਗੋਵਿੰਦਲਾਲ ਸਾਹਿਬ ਲਿਮਿਟੇਡ ਦੇ ਨਾਮ ਸ਼ਾਮਿਲ ਹਨ। ਜਾਣਕਾਰੀ ਮੁਤਾਬਿਕ ਮਗਧ ਅਤੇ ਅਮਰਪਾਲੀ 'ਚ ਪਿਛਲੇ ਮਹਿਨੇ 18 ਅਪਰੈਲ ਤੋਂ 18
coal mining
ਅਗਸਤ ਤੱਕ ਗੈਰ ਵਪਾਰਕ ਗੱਡੀਆਂ 'ਚ ਕੋਇਲਾ ਚੋਰੀ ਲਿਜਾਇਆ ਗਿਆ। ਅਜਿਹੇ 298 ਸ਼ੱਕੀ ਵਾਹਨਾਂ ਦੀ ਸੂਚੀ ਜਮਾਂ ਕੀਤੀਆਂ ਗਈ ਹੈ। ਦੱਸਿਆ ਗਿਆ ਕਿ ਪ੍ਰੋਜੈਕਟ ਵਿਚ ਸਰਕਾਰ ਦੇ ਲੱਗੇ ਜਿੰਸ ਪ੍ਰਣਾਲੀ ਕੋਲੇ ਦੇ ਈ - ਟ੍ਰਾਂਸਪੋਰਟ ਚਲਾਨਾਂ ਦੀ ਜਾਂਚ ਵਿਚ ਇਹ ਖੁਲਾਸਾ ਹੋਇਆ ਹੈ । ਬਹਰਹਾਲ ਇਸ ਤੋਂ ਬਾਅਦ ਇਕ ਵਾਰ ਫਿਰ ਅਰਮਪਾਲੀ ਅਤੇ ਮਗਧ ਵਿਚ ਕੋਲਾ ਕੰਮ-ਕਾਜ ਨਾਲ ਜੂੜੇ ਕਾਰੋਬਾਰੀਆਂ ਦੇ ਵਿਚ ਹੜਕੰਪ ਮਚਿਆ ਹੋਇਆ ਹੈ । ਏਸਡੀਪੀਓ ਆਸ਼ੁਤੋਸ਼ ਕੁਮਾਰ ਸਤਿਅਮ ਨੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਾਂਡ ਦੀ ਜਾਂਚ ਵਿਚ ਜੋ ਵੀ ਦੋਸ਼ੀ ਪਾਏ ਜਾਣਗੇ ਉਹ ਸਿੱਧਾ ਜੇਲ੍ਹ ਜਾਣਗੇ,
coal mining
ਟਰਾਂਸਪੋਰਟਰਸ , ਅਤੇ ਲਿਫਟਰ ਦੁਆਰਾ ਕੋਲਾ ਢੋਣ ਵਿਚ ਜਿਨ੍ਹਾਂ ਗਡੀਆਂ ਦਾ ਇਸਤੇਮਾਲ ਕੀਤਾ ਗਿਆ ਉਸ ਵਿਚ ਉਸ ਦੇ ਮੋਟਰਸਾਇਕਿਲ ਨੰਬਰ, ਮੋਟਰ ਕਾਰ ਅਤੇ ਤਿੰਨ ਪਹਿਏ ਵਾਹਨ ਪਾਏ ਜਾਣ ਦੀ ਸੂਚਨਾ ਹੈ ਜੋ ਕਿ ਗ਼ੈਰਕਾਨੂੰਨੀ ਹੈ ।