
ਰਜਿਸਟਰਡ 8,60,976 ਉਮੀਦਵਾਰਾਂ 'ਚੋਂ ਸਿਰਫ 5,26,707 ਪ੍ਰੀਖਿਆ 'ਚ ਸ਼ਾਮਲ ਹੋਏ ਸੀ।
ਨਵੀਂ ਦਿੱਲੀ- ਨੈਸ਼ਨਲ ਟੈਸਟਿੰਗ ਏਜੇਂਸੀ ਵਲੋਂ ਯੂਜੀਸੀ ਨੈੱਟ ਰਿਜ਼ਲਟ 2020 ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਪ੍ਰੀਖਿਆ 'ਚ 5 ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਜੋ ਵਿਦਿਆਰਥੀ ਇਸ ਪ੍ਰੀਖਿਆ ਵਿਚ ਸ਼ਾਮਿਲ ਹੋਏ ਹਨ ਉਹ ਐਨਟੀਏ ਦੀ ਵੈੱਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ। ਦੱਸ ਦੇਈਏ ਕਿ ਐਨਟੀਏ ਨੇ 24 ਸਤੰਬਰ ਤੋਂ 13 ਨਵੰਬਰ ਦਰਮਿਆਨ ਯੂਜੀਸੀ ਨੈੱਟ ਜੂਨ 2020 ਦੀ ਪ੍ਰੀਖਿਆ ਕਰਵਾਈ ਗਈ ਸੀ।
ਰਜਿਸਟਰਡ 8,60,976 ਉਮੀਦਵਾਰਾਂ 'ਚੋਂ ਸਿਰਫ 5,26,707 ਪ੍ਰੀਖਿਆ 'ਚ ਸ਼ਾਮਲ ਹੋਏ ਸੀ। ਇਹ ਪ੍ਰੀਖਿਆ ਕੰਪਿਊਟਰ ਅਧਾਰਤ ਟੈਸਟ (ਸੀਬੀਟੀ) ਮੋਡ 'ਚ ਆਯੋਜਿਤ ਕੀਤੀ ਗਈ ਸੀ, ਜਿਸ 'ਚ 12 ਪ੍ਰੀਖਿਆ ਦਿਨਾਂ 'ਚ 81 ਪ੍ਰੀਖਿਆਵਾਂ ਸ਼ਾਮਲ ਸੀ, ਹਰੇਕ ਪ੍ਰੀਖਿਆ ਦੋ ਸ਼ਿਫਟਾਂ 'ਚ ਲਈ ਜਾ ਰਹੀ ਸੀ। ਇਸ ਵਾਰ ਐਨਟੀਏ ਨੇ ਇਹ ਟੈਸਟ ਕੰਪਿਊਟਰ ਅਧਾਰਤ ਰੱਖਿਆ ਸੀ।
ਇੰਝ ਕਰੋ ਚੈੱਕ
ਜੋ ਵਿਦਿਆਰਥੀ ਇਸ ਪ੍ਰੀਖਿਆ ਵਿਚ ਸ਼ਾਮਿਲ ਹੋਏ ਹਨ ਉਹ ਐਨਟੀਏ ਦੀ ਵੈੱਬਸਾਈਟ ਤੇ nta.ac.in ਜਾ ਕੇ ਚੈੱਕ ਕਰ ਸਕਦੇ ਹੋ।