ਅਸਤੀਫ਼ੇ ਮਗਰੋਂ ਬੋਲੇ ਰਵੀਸ਼ ਕੁਮਾਰ, 'ਇਹ ਦਿਨ ਆਉਣਾ ਹੀ ਸੀ, ਚੈਨਲਾਂ ਦੇ ਨਾਂਅ ਵੱਖ ਨੇ ਪਰ ਹੈ ਸਭ ਗੋਦੀ ਮੀਡੀਆ'
Published : Dec 1, 2022, 2:18 pm IST
Updated : Dec 1, 2022, 2:24 pm IST
SHARE ARTICLE
Ravish Kumar
Ravish Kumar

NDTV ਵਿਚ ਰਵੀਸ਼ ਅਕਸਰ ਆਪਣੇ ਸੱਤਾ ਵਿਰੋਧੀ ਸਟੈਂਡ ਲਈ ਚਰਚਾ ਵਿਚ ਰਹਿੰਦੇ ਸੀ

 

ਨਵੀਂ ਦਿੱਲੀ: ਸੀਨੀਅਰ ਪੱਤਰਕਾਰ ਰਵੀਸ਼ ਕੁਮਾਰ ਨੇ ਐਨਡੀਟੀਵੀ ਤੋਂ ਅਸਤੀਫਾ ਦੇਣ ਤੋਂ ਬਾਅਦ ਇਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਵੀਡੀਓ ਵਿਚ ਉਹਨਾਂ ਕਿਹਾ, "ਭਾਰਤ ਵਿਚ ਪੱਤਰਕਾਰੀ ਦਾ ਸੁਨਹਿਰੀ ਯੁੱਗ ਕਦੇ ਨਹੀਂ ਸੀ ਪਰ ਅੱਜ ਦੇ ਦੌਰ ਦੀ ਤਰ੍ਹਾਂ ਦਾ ਭਸਮ ਯੁੱਗ ਵੀ ਨਹੀਂ ਸੀ, ਜਿਸ ਵਿਚ ਪੱਤਰਕਾਰੀ ਪੇਸ਼ੇ ਦੀ ਹਰ ਚੰਗੀ ਗੱਲ ਤੇਜ਼ ਗਤੀ ਨਾਲ ਭਸਮ ਕੀਤੀ ਜਾ ਰਹੀ ਹੋਵੇ।" ਉਹਨਾਂ ਕਿਹਾ, 'ਇਹ ਦਿਨ ਆਉਣਾ ਹੀ ਸੀ, ਚੈਨਲਾਂ ਦੇ ਨਾਂਅ ਵੱਖ ਨੇ ਪਰ ਹੈ ਸਭ ਗੋਦੀ ਮੀਡੀਆ'।  

ਮੀਡੀਆ ਦੀ ਮੌਜੂਦਾ ਸਥਿਤੀ ਦੀ ਆਲੋਚਨਾ ਕਰਦਿਆਂ ਉਹਨਾਂ ਕਿਹਾ, “ਗੋਡੀ ਮੀਡੀਆ ਅਤੇ ਸਰਕਾਰ ਵੀ ਪੱਤਰਕਾਰੀ ਦੇ ਆਪਣੇ ਅਰਥ ਤੁਹਾਡੇ ਉੱਤੇ ਥੋਪਣਾ ਚਾਹੁੰਦੀ ਹੈ। ਇਸ ਸਮੇਂ ਮੈਂ ਆਪਣੀ ਸੰਸਥਾ ਬਾਰੇ ਕੁਝ ਖਾਸ ਨਹੀਂ ਕਹਾਂਗਾ ਕਿਉਂਕਿ ਤੁਸੀਂ ਭਾਵਨਾਤਮਕਤਾ ਤੌਰ ’ਤੇ ਨਿਰਪੱਖ ਨਹੀਂ ਰਹਿ ਸਕਦੇ। ਐਨਡੀਟੀਵੀ ਵਿਚ 26 - 27 ਸਾਲ ਗੁਜ਼ਾਰੇ, ਬਹੁਤ ਸਾਰੀਆਂ ਸ਼ਾਨਦਾਰ ਯਾਦਾਂ ਹਨ, ਜੋ ਹੁਣ ਕਿੱਸੇ ਸੁਣਾਉਣ ਦੇ ਕੰਮ ਆਉਣਗੀਆਂ”।

ਉਹਨਾਂ ਕਿਹਾ, "ਮੈਨੂੰ ਸਾਰਿਆਂ ਤੋਂ ਕੁਝ ਨਾ ਕੁਝ ਮਿਲਿਆ ਹੈ, ਮੈਂ ਸਾਰਿਆਂ ਦਾ ਧੰਨਵਾਦੀ ਹਾਂ। ਇਕ ਦਾ ਜ਼ਿਕਰ ਕਰਨਾ ਅਤੇ ਬਾਕੀ ਨੂੰ ਛੱਡਣਾ ਉਚਿਤ ਨਹੀਂ ਹੋਵੇਗਾ। ਜਦੋਂ ਇਕ ਧੀ ਜਾਂਦੀ ਹੈ ਤਾਂ ਉਹ ਦੂਰ ਤੱਕ ਪਿੱਛੇ ਮੁੜ ਕੇ ਆਪਣੇ ਪੇਕੇ ਘਰ ਵੱਲ ਦੇਖਦੀ ਹੈ। ਮੈਂ ਉਸ ਸਥਿਤੀ ਵਿਚ ਹਾਂ"। ਐਨਡੀਟੀਵੀ ਵਿਚ ਆਪਣੀ ਸ਼ੁਰੂਆਤ ਦਾ ਜ਼ਿਕਰ ਕਰਦਿਆਂ ਰਵੀਸ਼ ਕੁਮਾਰ ਨੇ ਕਿਹਾ ਕਿ ਉਹ ਰਸਮੀ ਤੌਰ ’ਤੇ ਅਗਸਤ 1996 ਵਿਚ ਅਨੁਵਾਦਕ ਵਜੋਂ ਐਨਡੀਟੀਵੀ ਵਿਚ ਸ਼ਾਮਲ ਹੋਏ ਸੀ, ਪਰ ਇਸ ਤੋਂ ਪਹਿਲਾਂ ਉਹਨਾਂ ਨੇ ਲੰਬਾ ਸਮਾਂ ਚਿੱਠੀਆਂ ਛਾਂਟਣ ਦਾ ਕੰਮ ਵੀ ਕੀਤਾ। ਇਹਨਾਂ ਚਿੱਠੀਆਂ ਦੇ ਆਉਣ-ਜਾਣ ਦਾ ਕੰਮ ਅੱਜ ਵੀ ਜਾਰੀ ਹੈ ਅਤੇ ਅੱਗੇ ਵੀ ਜਾਰੀ ਰਹੇਗਾ।

ਉਹਨਾਂ ਦੱਸਿਆ, "ਜਦੋਂ ਤੋਂ ਮੈਂ ਤੁਹਾਡੇ ਵਿਚਕਾਰ ਗਿਆ, ਮੈਂ ਘਰ ਵਾਪਸ ਨਹੀਂ ਆਇਆ। ਮੈਂ ਆਪਣੇ ਨਾਲ ਨਹੀਂ ਰਿਹਾ। ਸ਼ਾਇਦ ਹੁਣ ਮੈਨੂੰ ਆਪਣੇ ਨਾਲ ਰਹਿਣ ਲਈ ਕੁਝ ਸਮਾਂ ਮਿਲ ਜਾਵੇਗਾ। ਇਹ ਸ਼ਾਮ ਅਜਿਹੀ ਸ਼ਾਮ ਹੈ ਜਿੱਥੇ ਪੰਛੀ ਨੂੰ ਆਪਣਾ ਆਲ੍ਹਣਾ ਨਜ਼ਰ ਨਹੀਂ ਆ ਰਿਹਾ। ਸ਼ਾਇਦ ਕੋਈ ਹੋਰ ਉਸ ਦਾ ਆਲ੍ਹਣਾ ਲੈ ਗਿਆ ਪਰ ਉਸ ਦੇ ਸਾਹਮਣੇ ਇਕ ਖੁੱਲ੍ਹਾ ਆਸਮਾਨ ਜ਼ਰੂਰ ਨਜ਼ਰ ਆ ਰਿਹਾ ਹੈ”। ਉਹਨਾਂ ਨੇ ਅੱਗੇ ਕਿਹਾ, "ਭਾਵੇਂ ਮੈਂ ਚਿੱਠੀਆਂ ਦੀ ਛਾਂਟੀ ਕੀਤੀ ਹੈ, ਉਸ ਨਾਲ ਹਮਦਰਦੀ ਨਾ ਕਰੋ ਕਿਉਂਕਿ ਮੈਂ ਉਹਨਾਂ ਵਰਗਾ ਨਹੀਂ ਹਾਂ ਜੋ ਗੱਲ ਕਰਦੇ ਨੇ ਚਾਹ ਵੇਚਣ ਦੀ ਅਤੇ ਉਤਰਦੇ ਜਹਾਜ਼ ਤੋਂ ਨੇ। ਮੈਂ ਆਪਣੇ ਸੰਘਰਸ਼ ਨੂੰ ਸ਼ਾਨਦਾਰ ਬਣਾਉਣ ਲਈ ਅਜਿਹਾ ਨਹੀਂ ਕਰਨਾ ਚਾਹੁੰਦਾ”।

ਰਵੀਸ਼ ਕੁਮਾਰ ਨੇ ਕਿਹਾ, "ਮੇਰੇ ਸਾਹਮਣੇ ਦੁਨੀਆ ਬਦਲਦੀ ਰਹੀ, ਮੈਂ ਟੈਸਟ ਮੈਚ ਦੇ ਖਿਡਾਰੀ ਦੀ ਤਰ੍ਹਾਂ ਟਿਕਿਆ ਰਿਹਾ ਪਰ ਹੁਣ ਕਿਸੇ ਨੇ ਮੈਚ ਹੀ ਖਤਮ ਕਰ ਦਿੱਤਾ ਹੈ। ਇਸ ਨੂੰ ਟੀ-20 'ਚ ਬਦਲ ਦਿੱਤਾ ਗਿਆ ਹੈ। ਜਨਤਾ ਨੂੰ ਚਵੰਨੀ ਸਮਝਣ ਵਾਲੇ ਜਗਤ ਸੇਠ ਹਰ ਦੇਸ਼ ਵਿਚ ਹਨ, ਇਸ ਦੇਸ਼ ਵਿਚ ਵੀ ਨੇ। ਜੇਕਰ ਉਹ ਦਾਅਵਾ ਕਰਨ ਕਿ ਉਹ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਹਨ, ਤਾਂ ਇਸ ਦਾ ਮਤਲਬ ਹੈ ਕਿ ਉਹ ਆਪਣੀ ਜੇਬ ਵਿਚ ਡਾਲਰ ਰੱਖ ਕੇ, ਤੁਹਾਡੀ ਜੇਬ ਵਿਚ ਚਵੰਨੀ ਪਾਉਣਾ ਚਾਹੁੰਦੇ ਹਨ। ਉਹਨਾਂ ਕਿਹਾ, "ਜਦੋਂ ਕੋਈ ਪੱਤਰਕਾਰ ਖ਼ਬਰ ਲਿਖਦਾ ਹੈ ਤਾਂ ਜਗਤ ਸੇਠ ਕੇਸ ਦਾਇਰ ਕਰਦਾ ਹੈ ਅਤੇ ਫਿਰ ਸਤਿਸੰਗ ਵਿਚ ਜਾ ਕੇ ਪ੍ਰਚਾਰ ਕਰਦਾ ਹੈ ਕਿ ਉਹ ਤੁਹਾਡੇ ਪੱਤਰਕਾਰਾਂ ਦੀ ਭਲਾਈ ਚਾਹੁੰਦਾ ਹੈ। ਤੁਸੀਂ ਦਰਸ਼ਕ ਇੰਨਾ ਤਾ ਸਮਝਦੇ ਹੋਵੋਗੇ"।

ਕੌਣ ਹੈ ਰਵੀਸ਼ ਕੁਮਾਰ

ਰਵੀਸ਼ ਕੁਮਾਰ ਐਨਡੀਟੀਵੀ ਨਿਊਜ਼ ਨੈਟਵਰਕ ਦੇ ਹਿੰਦੀ ਨਿਊਜ਼ ਚੈਨਲ ‘ਐਨਡੀਟੀਵੀ ਇੰਡੀਆ’ ਵਿਚ ਸੰਪਾਦਕ ਸੀ। ਰਵੀਸ਼ 'ਹਮ ਲੋਗ' ਅਤੇ 'ਰਵੀਸ਼ ਕੀ ਰਿਪੋਰਟ' ਵਰਗੇ ਚੈਨਲ ਦੇ ਫਲੈਗਸ਼ਿਪ ਪ੍ਰੋਗਰਾਮਾਂ ਦੇ ਹੋਸਟ ਸਨ। ਇਹ ਦੋਵੇਂ ਪ੍ਰੋਗਰਾਮ ਬਹੁਤ ਮਸ਼ਹੂਰ ਹੋਏ ਹਨ। ਰਵੀਸ਼ ਕੁਮਾਰ ਦਾ ਪ੍ਰਾਈਮ ਟਾਈਮ ਸ਼ੋਅ 'ਦੇਸ ਕੀ ਬਾਤ' ਵੀ ਬਹੁਤ ਮਸ਼ਹੂਰ ਪ੍ਰੋਗਰਾਮ ਰਿਹਾ ਹੈ। ਉਹ NDTV ਇੰਡੀਆ ਦੇ ਸਭ ਤੋਂ ਮਸ਼ਹੂਰ ਚਿਹਰਿਆਂ ਵਿਚੋਂ ਇਕ ਸੀ।  NDTV ਵਿਚ ਰਵੀਸ਼ ਅਕਸਰ ਆਪਣੇ ਸੱਤਾ ਵਿਰੋਧੀ ਸਟੈਂਡ ਲਈ ਚਰਚਾ ਵਿਚ ਰਹਿੰਦੇ ਸੀ। ਉਹ ਆਪਣੀਆਂ ਰਿਪੋਰਟਾਂ ਵਿਚ ਦੇਸ਼ ਵਿਚ ਬੇਰੁਜ਼ਗਾਰੀ, ਸਿੱਖਿਆ ਅਤੇ ਫਿਰਕਾਪ੍ਰਸਤੀ ਦੇ ਸਵਾਲ ਉਠਾਉਂਦੇ ਰਹੇ।

"ਦ ਇੰਡੀਅਨ ਐਕਸਪ੍ਰੈਸ" ਨੇ ਉਹਨਾਂ ਨੂੰ 2016 ਵਿਚ '100 ਸਭ ਤੋਂ ਪ੍ਰਭਾਵਸ਼ਾਲੀ ਭਾਰਤੀਆਂ' ਦੀ ਸੂਚੀ ਵਿਚ ਵੀ ਸ਼ਾਮਲ ਕੀਤਾ ਸੀ। ਰਵੀਸ਼ ਕੁਮਾਰ ਨੂੰ ਸਾਲ 2019 ਵਿਚ ਵੱਕਾਰੀ ਰੈਮਨ ਮੈਗਸੇਸੇ ਪੁਰਸਕਾਰ ਦਿੱਤਾ ਗਿਆ ਸੀ। ਇਹ ਸਨਮਾਨ ਏਸ਼ੀਆ ਵਿਚ ਦਲੇਰ ਅਤੇ ਪਰਿਵਰਤਨਸ਼ੀਲ ਲੀਡਰਸ਼ਿਪ ਲਈ ਦਿੱਤਾ ਜਾਂਦਾ ਹੈ। ਰੈਮਨ ਮੈਗਸੇਸੇ ਸੰਸਥਾ ਨੇ ਕਿਹਾ ਸੀ ਕਿ 'ਜੇਕਰ ਤੁਸੀਂ ਲੋਕਾਂ ਦੀ ਆਵਾਜ਼ ਬਣਦੇ ਹੋ, ਤਾਂ ਤੁਸੀਂ ਪੱਤਰਕਾਰ ਹੋ'।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement