ਚੇਅਰਮੈਨ ਰਾਧਾਕ੍ਰਿਸ਼ਨਨ ਦਾ ਕੀਤਾ ਸਵਾਗਤ, ਦੋਵਾਂ ਪਾਸਿਆਂ ਤੋਂ ਸੰਤੁਲਨ ਬਣਾਈ ਰੱਖਣ ਦੀ ਕੀਤੀ ਅਪੀਲ
Malik Arjun Kharge Welcomed Chairman Radhakrishnan Latest News in Punjabi ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਨੇ ਰਾਜਸਭਾ ਵਿਚ ਕਿਹਾ ਕਿ ਅਸਲੀਅਤ ਇਹ ਹੈ ਕਿ ਸਰਕਾਰ ਪਿਛਲੇ 11 ਸਾਲਾਂ ਤੋਂ ਲਗਾਤਾਰ ਸੰਸਦੀ ਮਰਿਆਦਾ ਅਤੇ ਸੰਸਦੀ ਪ੍ਰਣਾਲੀ ਨੂੰ ਮਿੱਧਦੀ ਆ ਰਹੀ ਹੈ ਅਤੇ ਇਨ੍ਹਾਂ ਦੀ ਇਕ ਲੰਬੀ ਸੂਚੀ ਹੈ। ਸੱਚਾਈ ਇਹ ਹੈ ਕਿ ਆਮ ਆਦਮੀ ਬੇਰੁਜ਼ਗਾਰੀ, ਮਹਿੰਗਾਈ, ਆਰਥਿਕ ਅਸਮਾਨਤਾ ਅਤੇ ਦੇਸ਼ ਦੇ ਕੀਮਤੀ ਸਰੋਤਾਂ ਦੀ ਲੁੱਟ ਨਾਲ ਜੂਝ ਰਿਹਾ ਹੈ, ਜਦੋਂ ਕਿ ਸੱਤਾ ਦੇ ਹੰਕਾਰ ਤੋਂ ਪ੍ਰੇਰਿਤ ਸੱਤਾ ਵਿਚ ਬੈਠੇ ਲੋਕ ਨਾਟਕ ਖੇਡ ਰਹੇ ਹਨ।
ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲਿਕ ਅਰਜੁਨ ਖੜਗੇ ਨੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਦਾ ਸਵਾਗਤ ਕੀਤਾ ਤੇ ਕਿਹਾ ਕਿ ਮੈਂ ਤੁਹਾਨੂੰ ਅਪੀਲ ਕਰਨਾ ਚਾਹੁੰਦਾ ਹਾਂ ਕਿ ਆਪਣੀ ਸੀਟ ਤੋਂ ਬਹੁਤ ਦੂਰ ਨਾ ਦੇਖੋ, ਇਸ ਵਿਚ ਖ਼ਤਰਾ ਹੈ। ਇਸ ਤਰ੍ਹਾਂ ਨਾ ਦੇਖਣ ਵਿਚ ਵੀ ਖ਼ਤਰਾ ਹੈ। ਇਹ ਚੰਗਾ ਹੋਵੇਗਾ ਜੇ ਤੁਸੀਂ ਦੋਵਾਂ ਪਾਸਿਆਂ ਤੋਂ ਸੰਤੁਲਨ ਬਣਾਈ ਰੱਖੋ।
ਖੜਗੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਤੁਹਾਡੇ ਪਿਛੋਕੜ ਦਾ ਜ਼ਿਕਰ ਕੀਤਾ। ਅਸੀਂ ਸਹਿਮਤ ਹਾਂ, ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਤੁਸੀਂ ਕਾਂਗਰਸ ਪਰਿਵਾਰ ਤੋਂ ਹੋ। ਪ੍ਰਧਾਨ ਮੰਤਰੀ ਇਕ ਸ਼ਕਤੀਸ਼ਾਲੀ ਭਾਸ਼ਣ ਦੇ ਨਾਲ ਆਏ ਹਨ ਅਤੇ ਅਸੀਂ ਇਥੇ ਇਸ ਦਾ ਜਵਾਬ ਦੇਵਾਂਗੇ। ਸਫ਼ਲ ਕਾਰਜਕਾਲ ਲਈ ਸ਼ੁਭਕਾਮਨਾਵਾਂ।
