
ਨੀਤੀਸ਼ ਕੁਮਾਰ ਸਰਕਾਰ ਨੇ ਨਵੇਂ ਸਾਲ ਦੇ ਪਹਿਲੇ ਹੀ ਦਿਨ ਵੱਡੇ ਪੈਮਾਨੇ ਉਤੇ ਆਈਪੀਐਸ......
ਪਟਨਾ : ਨੀਤੀਸ਼ ਕੁਮਾਰ ਸਰਕਾਰ ਨੇ ਨਵੇਂ ਸਾਲ ਦੇ ਪਹਿਲੇ ਹੀ ਦਿਨ ਵੱਡੇ ਪੈਮਾਨੇ ਉਤੇ ਆਈਪੀਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਨੀਤੀਸ਼ ਸਰਕਾਰ ਨੇ 23 ਆਈਪੀਐਸ ਅਧਿਕਾਰੀਆਂ ਦਾ ਤਬਾਦਲਾ ਕਰ ਦਿਤਾ ਜਿਨ੍ਹਾਂ ਵਿਚੋਂ ਜਿਆਦਾਤਰ ਉਹ ਅਧਿਕਾਰੀ ਹਨ ਜਿਨ੍ਹਾਂ ਨੂੰ ਹਾਲ ਵਿਚ ਹੀ ਪ੍ਰਮੋਸ਼ਨ ਮਿਲਿਆ ਹੈ। ਪਟਨਾ ਦੇ ਐਸਐਸਪੀ ਮਨੂੰ ਮਹਾਰਾਜ ਨੂੰ ਡੀਆਈਜੀ ਦੇ ਅਹੁਦੇ ਉਤੇ ਪ੍ਰਮੋਸ਼ਨ ਮਿਲਿਆ ਸੀ ਅਤੇ ਉਨ੍ਹਾਂ ਨੂੰ ਹੁਣ ਮੁੰਗੇਰ ਦਾ ਨਵਾਂ ਡੀਆਈਜੀ ਬਣਾਇਆ ਗਿਆ ਹੈ।
Bihar Police
ਮੁੰਗੇਰ ਪਿਛਲੇ ਕੁਝ ਮਹੀਨੀਆਂ ਵਿਚ ਏਕੇ-47 ਦੀ ਬਰਾਮਦਗੀ ਨੂੰ ਲੈ ਕੇ ਕਾਫ਼ੀ ਸੁਰਖੀਆਂ ਵਿਚ ਰਿਹਾ ਹੈ ਅਤੇ ਅਜਿਹੇ ਵਿਚ ਚੰਗੀ ਪੁਲਿਸ ਲਈ ਮਨੂੰ ਮਹਾਰਾਜ ਮੁੰਗੇਰ ਡੀਆਈਜੀ ਦੇ ਰੂਪ ਵਿਚ ਕਾਰਜ਼ ਕਰਨਾ ਵੱਡੀ ਚੁਣੌਤੀ ਹੋਵੇਗੀ। ਮਨੂੰ ਮਹਾਰਾਜ ਦੇ ਡੀਆਈਜੀ ਬਣਨ ਤੋਂ ਬਾਅਦ ਦਰਭੰਗਾ ਦੀ ਐਸਐਸਪੀ ਗਰਿਮਾ ਮਲਿਕ ਨੂੰ ਪਟਨਾ ਦਾ ਨਵਾਂ ਐਸਐਸਪੀ ਬਣਾਇਆ ਗਿਆ ਹੈ। ਗਰਿਮਾ ਮਲਿਕ 2007 ਬੈਚ ਦੀ ਆਈਪੀਐਸ ਅਧਿਕਾਰੀ ਹੈ ਅਤੇ ਦਰਭੰਗਾ ਵਿਚ ਐਸਐਸਪੀ ਰਹਿਣ ਤੋਂ ਪਹਿਲਾਂ ਉਹ ਗਿਆ ਦੀ ਐਸਐਸਪੀ ਰਹਿ ਚੁੱਕੀ ਹੈ। ਗਰਿਮਾ ਮਲਿਕ ਉੱਤਰ ਪ੍ਰਦੇਸ਼ ਦੇ ਮੇਰਠ ਦੀ ਰਹਿਣ ਵਾਲੀ ਹੈ।
Bihar Police
ਉਥੇ ਹੀ ਦੂਜੇ ਪਾਸੇ ਆਈ ਜੀ (ਅਭਿਆਨ) ਦੇ ਅਹੁਦੇ ਉਤੇ ਕੁੰਦਨ ਕ੍ਰਿਸ਼ਣ ਨੂੰ ਪੁਲਿਸ ਦਾ ਨਵਾਂ ਏਡੀਜੀ ਬਣਾਇਆ ਗਿਆ ਹੈ। ਹੁਣ ਤੱਕ ਪੁਲਿਸ ਹੈਡਕੁਆਟਰ ਦੇ ਏਡੀਜੀ ਰਹੇ ਐਸ.ਕੇ ਸਿੰਘਲ ਨੂੰ ਪ੍ਰਮੋਸ਼ਨ ਤੋਂ ਬਾਅਦ ਬਿਹਾਰ ਮਿਲਟਰੀ ਪੁਲਿਸ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਹੈ। ਧਿਆਨ ਯੋਗ ਹੈ ਬਿਹਾਰ ਵਿਚ ਹਾਲ ਦੇ ਦਿਨਾਂ ਵਿਚ ਜੁਰਮ ਸਿਖਰ ਉਤੇ ਪਹੁੰਚ ਚੁੱਕਿਆ ਹੈ ਅਤੇ ਰੋਜਾਨਾ ਹੱਤਿਆ ਹੋ ਰਹੀ ਹੈ ਅਜਿਹੇ ਵਿਚ 23 ਆਈਪੀਐਸ ਅਧਿਕਾਰੀਆਂ ਦੇ ਤਬਾਦਲਿਆਂ ਤੋਂ ਬਾਅਦ ਕੀ ਜੁਰਮ ਉਤੇ ਰੋਕ ਲੱਗੇਗੀ ਇਹ ਬਹੁਤ ਵੱਡਾ ਸਵਾਲ ਹੈ?