
ਪੁਲਿਸ ਦੇ ਸਾਹਮਣੇ ਤਿੰਨ ਵੱਡੇ ਸਵਾਲ ਹਨ ਕਿ ਗਊ ਹੱਤਿਆ ਕਿਸ ਨੇ ਕੀਤੀ, ਸੁਬੋਧ ਨੂੰ ਕਿਸ ਨੇ ਮਾਰਿਆ ਅਤੇ ਤੀਜਾ ਸਵਾਲ ਇਹ ਕਿ ਸੁਬੋਧ ਤੋਂ ਲੁੱਟੀ ਗਈ ਪਿਸਤੌਲ ਕਿਥੇ ਹੈ।
ਬੁਲੰਦਸ਼ਹਿਰ, ( ਭਾਸ਼ਾ ) : ਬੁਲੰਦਸ਼ਹਿਰ ਵਿਚ ਹੋਏ ਹਿੰਸਾ ਮਾਮਲੇ ਵਿਚ ਸੁਰੱਖਿਆ ਅਤੇ ਜਾਂਚ ਏਜੰਸੀਆਂ ਹੁਣ ਤੱਕ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੇ ਕਾਤਲਾਂ ਦਾ ਪਤਾ ਨਹੀਂ ਲਗਾ ਸਕੀਆਂ। ਪੁਲਿਸ ਅਧਿਕਾਰੀ ਕਬੂਲ ਕਰ ਰਹੇ ਹਨ ਕਿ ਕਾਤਲਾਂ ਸਬੰਧੀ ਉਹਨਾਂ ਕੋਲ ਪੁਖ਼ਤਾ ਸਬੂਤ ਨਹੀਂ ਹਨ। ਇਸੇ ਦੌਰਾਨ ਪ੍ਰਸ਼ਾਸਨ ਵੱਲੋਂ ਦੇਰ ਸ਼ਾਮ ਕਾਰਵਾਈ ਕਰਦੇ ਹੋਏ ਬੁਲੰਦਸ਼ਹਿਰ ਦੇ ਐਸਪੀ ਸਿਟੀ ਡਾ.ਪ੍ਰਵੀਣ ਰੰਜਨ ਨੂੰ ਹਟਾ ਦਿਤਾ ਗਿਆ। ਉਹਨਾਂ ਨੂੰ ਯੂਪੀ 100 ਹੈਡਕੁਆਟਰ ਲਖਨਊ ਵਿਖੇ ਤੈਨਾਤ ਕਰ ਦਿਤਾ ਗਿਆ ਹੈ
UP Bulandshahr Violence
ਅਤੇ ਅਲੀਗੜ੍ਹ ਤੋਂ ਅਤੁਲ ਕੁਮਾਰ ਸ਼੍ਰੀਵਾਸਤਵ ਨੂੰ ਬੁਲੰਦਸ਼ਹਿਰ ਦਾ ਨਵਾਂ ਐਸਪੀ ਸਿਟੀ ਬਣਾਇਆ ਗਿਆ ਹੈ। ਇੰਸਪੈਕਟਰ ਸੁਬੋਧ ਸਿੰਘ ਦੀ ਲਾਪਤਾ ਨਿਜੀ ਪਿਸਤੌਲ, ਹਥਿਆਰ ਅਤੇ ਮੋਬਾਈਲਾਂ ਦੀ ਤਲਾਸ਼ ਵਿਚ ਐਸਐਸਪੀ ਪ੍ਰਭਾਕਰ ਚੌਧਰੀ ਨੇ ਲਗਭਗ 300 ਪੁਲਿਸ ਵਾਲਿਆਂ ਦੇ ਨਾਲ ਖੇਤਾਂ ਵਿਚ ਭਾਲ ਕੀਤੀ । ਤਿੰਨ ਘੰਟੇ ਤੱਕ ਚਲੀ ਇਸ ਖੋਜ ਮੁਹਿੰਮ ਵਿਚ ਪੁਲਿਸ ਕੋਈ ਸਬੂਤ ਨਹੀਂ ਲੱਭ ਸਕੀ।
Vehicles set on fire
ਇਸ ਤੋਂ ਬਾਅਦ ਪੁਲਿਸ ਦੀ 15 ਟੀਮਾਂ ਨੇ ਹਿੰਸਾ ਦੇ ਦੋਸ਼ੀਆਂ ਨੂੰ ਫੜਨ ਲਈ 100 ਤੋਂ ਵੱਧ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਸਾਰੇ ਦੋਸ਼ੀ ਅਪਣਾ ਘਰ ਛੱਡ ਕੇ ਫਰਾਰ ਪਾਏ ਗਏ। ਮੁਖ ਦੋਸ਼ੀ ਬਜਰੰਗ ਦਲ ਨੇਤਾ ਯੋਗੇਸ਼ ਰਾਜ ਸਬੰਧੀ ਵੀ ਕੋਈ ਸੁਰਾਗ ਹੱਥ ਨਹੀਂ ਲਗਾ ਹੈ। ਹਿੰਸਾ ਵਿਚ ਜੇਲ ਗਏ ਫ਼ੋਜੀ ਜਿਤੇਂਦਰ ਮਲਿਕ ਉਰਫ ਜੀਤੂ ਦੇ ਵਕੀਲ ਸੰਜੇ ਸ਼ਰਮਾ ਨੇ ਜੀਤੂ ਨਾਲ ਜੇਲ ਵਿਚ ਮੁਲਾਕਾਤ ਕੀਤੀ। ਵਕੀਲ ਨੇ ਦੱਸਿਆ ਕਿ ਗੱਲਬਾਤ ਦੌਰਾਨ ਜੀਤੂ ਨੇ ਖ਼ੁਦ ਨੂੰ ਨਿਰਦੋਸ਼ ਦੱਸਿਆ ਹੈ।
Subodh Kumar Singh
ਵਕੀਲ ਨੇ ਕਿਹਾ ਕਿ ਉਹ ਜੀਤੂ ਦੀ ਜਮਾਨਤ ਲਈ ਜਿਲ੍ਹਾ ਜੱਜ ਦੀ ਅਦਾਲਤ ਵਿਚ ਛੇਤੀ ਹੀ ਅਰਜ਼ੀ ਦਾਖਲ ਕਰਨਗੇ। ਉਥੇ ਹੀ ਐਸਐਸਪੀ ਪ੍ਰਭਾਕਰ ਚੌਧਰੀ ਦਾ ਕਹਿਣਾ ਹੈ ਕਿ ਲੋੜ ਪੈਣ 'ਤੇ ਜੀਤੂ ਫ਼ੌਜੀ ਨੂੰ ਰਿਮਾਂਡ 'ਤੇ ਲਿਆ ਜਾਵੇਗਾ। ਦੱਸ ਦਈਏ ਕਿ ਬੁਲੰਦਸ਼ਹਿਰ ਹਿੰਸਾ ਮਾਮਲੇ ਵਿਚ ਪੁਲਿਸ ਦੀਆਂ 15 ਤੋਂ ਵੱਧ ਟੀਮਾਂ ਇਕ ਹਫਤੇ ਤੋਂ ਲਗੀਆਂ ਹੋਈਆਂ ਹਨ। ਪੁਲਿਸ ਦੇ ਸਾਹਮਣੇ ਤਿੰਨ ਵੱਡੇ ਸਵਾਲ ਹਨ ਕਿ ਗਊ ਹੱਤਿਆ ਕਿਸ ਨੇ ਕੀਤੀ, ਦੂਜਾ ਇਹ ਕਿ ਸੁਬੋਧ ਨੂੰ ਕਿਸ ਨੇ ਮਾਰਿਆ ਅਤੇ ਤੀਜਾ ਸਵਾਲ ਇਹ ਕਿ ਸੁਬੋਧ ਤੋਂ ਲੁੱਟੀ ਗਈ ਪਿਸਤੌਲ ਕਿਥੇ ਹੈ।