ਫੋਨ 'ਤੇ ਗੱਲ ਕਰਨ 'ਤੇ ਭੜਕੇ ਪਿਤਾ ਨੇ ਬੇਟੀ ਨੂੰ ਲਗਾਈ ਅੱਗ
Published : Jan 2, 2019, 12:57 pm IST
Updated : Jan 2, 2019, 12:57 pm IST
SHARE ARTICLE
Angry Father daughter ablaze
Angry Father daughter ablaze

ਮੋਦੀ ਸਰਕਾਰ ਵਲੋਂ ਇਕ ਪਾਸੇ ਤਾਂ ਦੇਸ਼ ਭਰ 'ਚ ‘ਬੇਟੀ ਬਚਾਓ, ਬੇਟੀ ਪੜਾਓ’ ਦੀ ਮੁਹਿਮ ਚੱਲ ਰਹੀ ਹੈ ਅਤੇ ਇਸ ਮੁਹਿਮ ਨੂੰ ਤੇ ਕੁਝ ਲੋਕਾਂ ਵਲੋਂ ਅਮਲ ਕੀਤਾ ਜਾ ਰਿਹਾ ਪਰ...

ਮੰਬਈ: ਮੋਦੀ ਸਰਕਾਰ ਵਲੋਂ ਇਕ ਪਾਸੇ ਤਾਂ ਦੇਸ਼ ਭਰ 'ਚ ‘ਬੇਟੀ ਬਚਾਓ, ਬੇਟੀ ਪੜਾਓ’ ਦੀ ਮੁਹਿਮ ਚੱਲ ਰਹੀ ਹੈ ਅਤੇ ਇਸ ਮੁਹਿਮ ਨੂੰ ਤੇ ਕੁਝ ਲੋਕਾਂ ਵਲੋਂ ਅਮਲ ਕੀਤਾ ਜਾ ਰਿਹਾ ਪਰ ਦੂਜੇ ਪਾਸੇ ਕੁੜੀਆਂ ਅਪਣੇ ਹੀ ਘਰ 'ਚ ਸੁਰੱਖਿਅਤ ਨਹੀਂ ਹਨ। ਅਜਿਹੀ ਹੀ ਇਕ ਘਟਨਾ ਮੁੰਬਈ ਦੇ ਵਿਰਾਰ ਚੋਂ ਸਾਹਮਣੇ ਆਈ ਹੈ। ਜਿੱਥੇ ਦੇ ਗੋਪਚਰਪਾਡਾ ਇਲਾਕੇ 'ਚ ਸੋਮਵਾਰ ਦੁਪਹਿਰ ਇਕ ਵਿਅਕਤੀ ਨੇ ਅਪਣੀ 16 ਸਾਲ ਦੀ ਧੀ 'ਤੇ ਕੇਰੋਸੀਨ ਪਾ ਕੇ ਅੱਗ ਲਗਾ ਦਿਤੀ, ਜਿਸ 'ਚ ਉਹ ਬੁਰੀ ਤਰ੍ਹਾਂ ਝੁਲਸ ਗਈ, ਜਿਸ ਦੇ ਚਲਦੀਆਂ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 

Crime Crime

ਪੁਲਿਸ ਨੇ ਦੱਸਿਆ ਕਿ ਕੁੜੀ ਕਿਸੇ ਮੁੰਡੇ ਨਾਲ ਮੋਬਾਇਲ 'ਤੇ ਗੱਲ ਕਰ ਰਹੀ ਸੀ, ਜੋ ਉਸ ਦੇ ਪਿਤਾ ਨੂੰ ਬਰਦਾਸ਼ਤ ਨਹੀ ਹੋਇਆ। ਉਸ ਨੇ ਕੁੜੀ ਨੂੰ ਅੱਗ ਦੇ ਹਵਾਲੇ ਕਰ ਦਿਤਾ। ਸੀਨੀਅਰ ਪੀਆਈ ਘਨਸ਼ਯਾਮ ਆਢਾਵ ਨੇ ਦੱਸਿਆ ਕਿ ਨੂਰ ਮੰਜਿਲ ਨਿਵਾਸੀ ਮੁਹਮਦ ਮੁਰਤੀਜਾ ਮੰਸੂਰੀ (35) ਅਪਣੇ ਪਰਵਾਰ ਦੇ ਨਾਲ ਰਹਿੰਦਾ ਹੈ। ਸੋਮਵਾਰ ਦੁਪਹਿਰ 2 ਵਜੇ ਮੰਸੂਰੀ ਦੀ 16 ਸਾਲਾਂ ਲੜਕੀ ਸ਼ਾਹਿਸਤਾ ਮੋਬਾਇਲ 'ਤੇ ਕਿਸੇ ਨਾਲ ਗੱਲ ਕਰ ਰਹੀ ਸੀ। ਪਿਤਾ ਨੂੰ ਸ਼ੱਕ ਹੋਇਆ ਕਿ ਉਹ ਕਿਸੇ ਮੁੰਡੇ ਨਾਲ ਗੱਲ ਕਰ ਰਹੀ ਹੈ। 

crimecrime

ਇਸ ਗੱਲ ਨੂੰ ਲੈ ਕੇ ਪਿਤਾ ਨੂੰ ਗੁੱਸਾ ਆ ਗਿਆ ਅਤੇ ਉਸ ਦਾ ਮੋਬਾਇਲ ਖੋਹ ਕੇ ਜ਼ਮੀਨ 'ਤੇ ਸੁੱਟ ਦਿਤਾ। ਜਿਸ ਤੋਂ ਬਾਅਦ  ਪਿਤਾ ਦੇ ਪੁੱਛਣ 'ਤੇ ਧੀ ਨੇ ਕੋਈ ਜਵਾਬ ਨਹੀਂ ਦਿਤਾ। ਪਿਤਾ ਨੇ ਗ਼ੁੱਸੇ 'ਚ ਕੁੜੀ 'ਤੇ ਕੇਰੋਸੀਨ ਦਾ ਡਬਾ ਪਲਟਾ ਦਿਤਾ ਅਤੇ ਅੱਗ ਲਗਾ ਦਿਤੀ। ਹਾਦਸੇ 'ਚ ਧੀ ਲੜਕੀ ਤਰ੍ਹਾਂ ਝੁਲਸ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਉਸ ਨੂੰ ਪੱਛਮ ਦੇ ਸੰਜੀਵਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ

ਪਰ 70 ਫ਼ੀਸਦੀ ਝੁਲਸ ਜਾਣ ਕਾਰਨ ਉਸ ਨੂੰ ਮੁੰਬਈ ਸਥਿਤ ਕੇ.ਈ.ਐਮ ਹਸਪਤਾਲ 'ਚ ਭੇਜ ਦਿਤਾ ਗਿਆ।  ਡਾਕਟਰਾਂ ਮੁਤਾਬਕ, ਕੁੜੀ ਦੀ ਹਾਲਤ ਨਾਜ਼ਕ ਬਣੀ ਹੋਈ ਹੈ। ਪੁਲਿਸ ਨੇ ਮੁਲਜ਼ਮ ਪਿਤਾ ਨੂੰ ਗਿਰਫਤਾਰ ਕਰ ਲਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement