ਕੁੜੀ ਤੇ ਪਟਰੌਲ ਪਾ ਕੇ ਲਗਾਈ ਅੱਗ, ਹਾਲਤ ਗੰਭੀਰ
Published : Dec 21, 2018, 10:23 am IST
Updated : Dec 21, 2018, 10:23 am IST
SHARE ARTICLE
Crime
Crime

ਉਤਰਾਖੰਡ ਦੀ ਕੁੜੀ ਨੂੰ ਅਮਲੀਆਂ ਨੇ ਪਟਰੌਲ.......

ਨਵੀਂ ਦਿੱਲੀ (ਭਾਸ਼ਾ): ਉਤਰਾਖੰਡ ਦੀ ਕੁੜੀ ਨੂੰ ਅਮਲੀਆਂ ਨੇ ਪਟਰੌਲ ਪਾ ਕੇ ਅੱਗ ਲਗਾ ਦਿਤੀ। ਕੁੜੀ ਦਾ ਇਲਾਜ਼ ਦਿਲੀ ਦੇ ਸਫ਼ਦਰਜੰਗ ਹਸਪਤਾਲ ਵਿਚ ਚੱਲ ਰਿਹਾ ਹੈ। ਕੁੜੀ ਦੀ ਹਾਲਤ ਪਤਾ ਕਰਨ ਲਈ ਰਾਸ਼ਟਰੀ ਮਹਿਲਾ ਕਮਿਸ਼ਨ ਅਤੇ ਰਾਸ਼ਟਰੀ ਅਨੁਸੂਚੀਤ ਜਾਤੀ ਕਮਿਸ਼ਨ ਦੇ ਮੈਂਬਰ ਪੁੱਜੇ ਅਤੇ ਪੀੜਤ ਕੁੜੀ ਨੂੰ ਇੰਨਸਾਫ਼ ਦਵਾਉਣ ਦੀ ਗੱਲ ਕਹੀ। ਐਤਵਾਰ ਨੂੰ ਉਤਰਾਖੰਡ ਦੀ ਕੁੜੀ ਕਾਲਜ ਤੋਂ ਪ੍ਰੈਕਟੀਕਲ ਦੇ ਕੇ ਘਰ ਆ ਰਹੀ ਸੀ।

CrimeCrime

ਰਸਤੇ ਵਿਚ ਅਮਲੀਆਂ ਨੇ ਉਸ ਉਤੇ ਪਟਰੌਲ ਪਾ ਕੇ ਉਸ ਨੂੰ ਅੱਗ ਲਗਾ ਦਿਤੀ ਅਤੇ ਨਾ ਸਿਰਫ਼ ਅੱਗ ਲਗਾਈ ਸਗੋਂ ਅਪਣੇ ਆਪ ਫੋਨ ਕਰਕੇ ਕੁੜੀ ਦੇ ਪਰਵਾਰ ਵਾਲੀਆਂ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਨੂੰ ਸਾੜ ਦਿਤਾ ਹੈ। ਕੁੜੀ ਬੁਰੀ ਤਰ੍ਹਾਂ ਨਾਲ ਜਲ ਗਈ ਸੀ। ਉਸ ਨੂੰ ਐਬੂਲੰਸ ਤੋਂ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਲਿਜਾਇਆ ਗਿਆ ਹੈ। ਡਾਕਟਰਾਂ ਦੀਆਂ ਮੰਨੀਏ ਤਾਂ ਕੁੜੀ 70 ਫ਼ੀਸਦੀ ਜਲੀ ਹੋਈ ਹੈ। ਅਜਿਹੀ ਹਾਲਤ ਵਿਚ ਬਚਣਾ ਕਾਫ਼ੀ ਮੁਸ਼ਕਲ ਹੈ।

ਹਾਲਾਂਕਿ ਡਾਕਟਰ ਕੁੜੀ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਥੇ ਹੀ ਇਸ ਘਟਨਾ ਤੋਂ ਬਾਅਦ ਰਾਸ਼ਟਰੀ ਮਹਿਲਾ ਕਮਿਸ਼ਨ ਅਤੇ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਮੈਂਬਰ ਹਸਪਤਾਲ ਪੁੱਜੇ। ਮੁਲਜ਼ਮ ਜਵਾਨ ਨੂੰ ਉਤਰਾਖੰਡ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement