ਸਕੂਲ 'ਚ 49 ਬੱਚਿਆਂ ਦੀ ਖੁਦਕੁਸ਼ੀ 'ਤੇ ਸਰਕਾਰ ਨੂੰ ਮਨੁਖੀ ਅਧੀਕਾਰ ਕਮਿਸ਼ਨ ਦਾ ਨੋਟਿਸ 
Published : Jan 2, 2019, 11:10 am IST
Updated : Jan 2, 2019, 11:10 am IST
SHARE ARTICLE
Jawahar Navodaya Vidyalayas
Jawahar Navodaya Vidyalayas

ਜਵਾਹਰ ਨਵੋਦਿਆ ਵਿਦਿਆਲਿਆ ਵਿਚ 2013 ਤੋਂ 2017 ਦੇ ਵਿਚ 49 ਬੱਚਿਆਂ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਰਾਸ਼ਟਰੀ ਮਨੁਖੀ ਅਧੀਕਾਰ ਕਮਿਸ਼ਨ ਨੇ ਖੂਦ ਗੰਭੀਰਤਾ...

ਨਵੀਂ ਦਿੱਲੀ : ਜਵਾਹਰ ਨਵੋਦਿਆ ਵਿਦਿਆਲਿਆ ਵਿਚ 2013 ਤੋਂ 2017 ਦੇ ਵਿਚ 49 ਬੱਚਿਆਂ ਦੀ ਖੁਦਕੁਸ਼ੀ ਦੇ ਮਾਮਲੇ ਵਿਚ ਰਾਸ਼ਟਰੀ ਮਨੁਖੀ ਅਧੀਕਾਰ ਕਮਿਸ਼ਨ ਨੇ ਖੂਦ ਗੰਭੀਰਤਾ ਦਿਖਾਈ ਹੈ। ਕਮਿਸ਼ਨ ਨੇ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਦੇ ਸਕੱਤਰ ਨੂੰ ਭੇਜੇ ਨੋਟਿਸ 'ਤੇ ਛੇ ਹਫ਼ਤੇ ਵਿਚ ਜਵਾਬ ਮੰਗਿਆ ਹੈ। ਹਾਲ ਹੀ 'ਚ ਆਈ ਇਕ ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਪੰਜ ਸਾਲ ਵਿਚ ਦੇਸ਼ ਭਰ ਦੇ ਨਵੋਦਿਆ ਵਿਦਿਆਲਿਆਂ ਵਿਚ 49 ਬੱਚਿਆਂ ਨੇ ਖੁਦਕੁਸ਼ੀ ਕੀਤਾ। ਇਹਨਾਂ ਵਿਚ ਅੱਧੇ ਤੋਂ ਜ਼ਿਆਦਾ ਦਲਿਤ ਅਤੇ ਆਦਿਵਾਸੀ ਭਾਈਚਾਰੇ ਤੋਂ ਸਨ। 

NHRCNHRC

ਕਮਿਸ਼ਨ ਨੇ ਮੰਗਲਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਕਿ 49 ਵਿਚੋਂ 7 ਨੂੰ ਛੱਡ ਕੇ ਬਾਕੀ ਬੱਚਿਆਂ ਦੀ ਲਾਸ਼ਾਂ ਫ਼ਾਂਸੀ ਦੇ ਫੰਦੇ 'ਤੇ ਲਟਕਦੇ ਮਿਲੇ। ਜਿਨ੍ਹਾਂ ਨੂੰ ਸਹਪਾਠੀ ਬੱਚਿਆਂ ਜਾਂ ਸਕੂਲ ਸਟਾਫ਼ ਨੇ ਸੱਭ ਤੋਂ ਪਹਿਲਾਂ ਵੇਖਿਆ। ਪੇਂਡੂ ਬੱਚਿਆਂ ਨੂੰ ਚੰਗੀ ਸਿੱਖਿਆ ਉਪਲੱਬਧ ਕਰਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਜਵਾਹਰ ਨਵੋਦਿਆ ਵਿਦਿਆਲੀਆਂ ਵਿਚ ਅਜਿਹੀ ਘਟਨਾਵਾਂ 'ਤੇ ਗੰਭੀਰ ਚਿੰਤਾ ਜਤਾਉਂਦੇ ਹੋਏ ਕਮਿਸ਼ਨ ਨੇ ਸਰਕਾਰ ਤੋਂ ਜਵਾਬ - ਤਲਬ ਕੀਤਾ ਹੈ।  

ਕਮਿਸ਼ਨ ਨੇ ਪੁੱਛਿਆ ਹੈ ਕਿ ਕੀ ਇਸ ਵਿਦਿਆਲੀਆਂ ਵਿਚ ਬੱਚਿਆਂ ਦੀ ਮਦਦ ਲਈ ਅਤੇ ਉਨ੍ਹਾਂ ਦੀ ਭਾਵਨਾਵਾਂ ਨੂੰ ਸਮਝਣ ਵਾਲੇ ਪੜ੍ਹੇ-ਲਿਖੇ ਸਲਾਹਕਾਰ ਹੁੰਦੇ ਹਨ? ਕੀ ਇਹ ਤੈਅ ਕੀਤਾ ਜਾਂਦਾ ਹੈ ਕਿ ਹਾਸਟਲ ਦੇ ਕਮਰਿਆਂ ਵਿਚ ਬੱਚੇ ਇਕੱਲੇ ਨਾ ਰਹਿਣ।  ਕਮਿਸ਼ਨ ਨੇ ਪੁੱਛਿਆ ਹੈ ਕਿ ਕੀ ਬੱਚਿਆਂ ਨੂੰ ਖੁਦਕੁਸ਼ੀ ਤੋਂ ਬਚਾਉਣ ਲਈ ਹਾਟਲਾਈਨ ਕਾਉਂਸਲਿੰਗ ਦੀ ਸਹੂਲਤ ਉਪਲੱਬਧ ਹੈ। 

Jawahar Navodaya VidyalayasJawahar Navodaya Vidyalayas

ਕਮਿਸ਼ਨ ਨੇ ਖੁਦਕੁਸ਼ੀ ਕਰਨ ਵਾਲੇ ਬੱਚਿਆਂ ਵਿਚ ਅਨੁਸੂਚੀਤ ਜਾਤੀ ਅਤੇ ਜਨਜਾਤੀ ਦੇ ਬੱਚਿਆਂ ਦੀ ਗਿਣਤੀ ਜ਼ਿਆਦਾ ਹੋਣ 'ਤੇ ਵੀ ਚਿੰਤਾ ਜਤਾਈ। ਕਮਿਸ਼ਨ ਨੇ ਕਿਹਾ ਕਿ ਸਹਿਪਾਠੀ ਵਿਦਿਆਰਥੀਆਂ ਦੀ ਠੀਕ ਦੇਖਭਾਲ ਹੋਣੀ ਚਾਹੀਦੀ ਹੈ। ਸੁਝਾਅ ਦਿਤਾ ਕਿ ਸਮੇਂ - ਸਮੇਂ 'ਤੇ ਅਤੇ ਠੀਕ ਕਾਉਂਸਿਲਿੰਗ ਨਾਲ ਬੱਚਿਆਂ ਨੂੰ ਅਜਿਹੇ ਕਦਮ ਚੁੱਕਣ ਤੋਂ ਰੋਕਿਆ ਜਾ ਸਕਦਾ ਹੈ। ਧਿਆਨ ਯੋਗ ਹੈ ਕਿ ਦੇਸ਼ ਵਿਚ 635 ਜਵਾਹਰ ਨਵੋਦਿਆ ਵਿਦਿਆਲਿਆ ਹਨ, ਜਿਨ੍ਹਾਂ ਵਿਚ 2.8 ਬੱਚੇ ਪੜ੍ਹ ਰਹੇ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement