
ਜੰਮੂ-ਕਸ਼ਮੀਰ ਵਿਚ ਧਾਰਾ 370 ਵਿਚ ਬਦਲਾਵਾਂ ਤੋਂ ਬਾਅਦ ਘਾਟੀ ਵਿਚ ਸੁਰੱਖਿਆ ਲਈ ਕਈ...
ਜੰਮੂ ਕਸ਼ਮੀਰ: ਕਸ਼ਮੀਰ ਘਾਟੀ ਦੇ 80 ਸਰਕਾਰੀ ਹਸਪਤਾਲਾਂ ਵਿਚ ਬ੍ਰਾਡਬੈਂਡ ਇੰਟਰਨੈਟ ਸੇਵਾਵਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਹਨਾਂ ਵਿਚ ਸਿਹਤ ਕੇਂਦਰ ਅਤੇ ਸਿਹਤ ਵਿਭਾਗ ਨਾਲ ਜੁੜੇ ਦਫ਼ਤਰ ਵੀ ਸ਼ਾਮਲ ਹਨ। ਵੀਰਵਾਰ ਨੂੰ ਇਸ ਬਾਰੇ ਕਸ਼ਮੀਰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ। ਇਕ ਅਧਿਕਾਰੀ ਨੇ ਦਸਿਆ ਕਿ ਬ੍ਰਾਡਬੈਂਡ ਹਾਈ-ਸਪੀਡ ਇੰਟਰਨੈਟ ਸੁਵਿਧਾਵਾਂ ਨੂੰ 80 ਸਰਕਾਰੀ ਹਸਪਤਾਲਾਂ ਵਿਚ ਸ਼ੁਰੂ ਕਰ ਦਿੱਤਾ ਗਿਆ ਹੈ।
Internet Serviceਜਿੱਥੇ ਇਹ ਇੰਟਰਨੈਟ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਉਹਨਾਂ ਵਿਚ ਸਿਹਤ ਕੇਂਦਰ ਅਤੇ ਸਿਹਤ ਵਿਭਾਗ ਦੇ ਦਫ਼ਤਰ ਵੀ ਸ਼ਾਮਲ ਹਨ। ਉਹਨਾਂ ਦਸਿਆ ਕਿ ਇਹਨਾਂ ਹਸਪਤਾਲਾਂ ਵਿਚ ਪੂਰੇ ਕਸ਼ਮੀਰ ਦੇ ਹਸਪਤਾਲ ਸ਼ਾਮਲ ਹਨ। ਕਸ਼ਮੀਰ ਘਾਟੀ ਵਿਚ ਇੰਟਰਨੈਟ ਸੇਵਾਵਾਂ ਕੇਂਦਰ ਸਰਕਾਰ ਦੀ ਧਾਰਾ 370 ਅਤੇ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਖ਼ਤਮ ਕਰ ਇਸ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਦੇ ਫ਼ੈਸਲੇ ਦੇ ਇਕ ਦਿਨ ਪਹਿਲਾਂ ਹੀ ਯਾਨੀ 4 ਅਗਸਤ ਤੋਂ ਹੀ ਬੰਦ ਕਰ ਦਿੱਤੀ ਗਈ ਸੀ।
Internet Serviceਇੰਟਰਨੈਟ ਸੇਵਾਵਾਂ ਨੂੰ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ 31 ਦਸੰਬਰ ਅਤੇ 1 ਜਨਵਰੀ ਦੀ ਦਰਮਿਆਨੀ ਰਾਤ ਤੋਂ ਹੀ ਸ਼ੁਰੂ ਕੀਤਾ ਜਾਣਾ ਸੀ ਪਰ ਸ਼ਾਮ ਤਕ ਇਹਨਾਂ ਦੇ ਠੀਕ ਤਰੀਕੇ ਨਾਲ ਕੰਮ ਕਰਨ ਅਤੇ ਸ਼ੁਰੂ ਨਾ ਹੋਣ ਦੀਆਂ ਖ਼ਬਰਾਂ 1 ਜਨਵਰੀ ਤੋਂ ਹੀ ਆਉਣ ਲੱਗ ਗਈਆਂ ਸਨ। ਇੰਟਰਨੈਟ ਸੇਵਾਵਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਬਹਾਲ ਕਰਨ ਤੋਂ ਇਲਾਵਾ ਕਸ਼ਮੀਰ ਵਿਚ ਸਾਰੇ ਆਪਰੇਟਰਸ ਲਈ SMS ਸੇਵਾਵਾਂ ਦੀ ਬਹਾਲੀ ਵੀ ਕੀਤੀ ਜਾਣੀ ਸੀ।
Internet Serviceਪਰ ਅਜਿਹਾ ਬੁੱਧਵਾਰ ਦੀ ਸ਼ਾਮ ਤਕ ਨਹੀਂ ਹੋ ਸਕਿਆ ਸੀ। ਉਪਭੋਗਤਾ ਸ਼ਿਕਾਇਤ ਕਰ ਰਹੇ ਸਨ ਕਿ ਸਿਰਫ਼ BSNL ਉਪਭੋਗਤਾ ਹੀ SMS ਭੇਜ ਸਕਦੇ ਸਨ ਜਦਕਿ ਹੋਰ ਉਪਭੋਗਤਾ SMS ਸੇਵਾਵਾਂ ਦਾ ਪ੍ਰਯੋਗ ਨਹੀਂ ਕਰ ਸਕਦੇ ਸਨ। 4 ਜਨਵਰੀ ਨੂੰ ਕਸ਼ਮੀਰ ਵਿਚ ਇੰਟਰਨੈਟ ਬੈਨ ਨੂੰ 5 ਮਹੀਨੇ ਪੂਰੇ ਹੋ ਜਾਣਗੇ।
WiFi Networkਜੰਮੂ-ਕਸ਼ਮੀਰ ਵਿਚ ਧਾਰਾ 370 ਵਿਚ ਬਦਲਾਵਾਂ ਤੋਂ ਬਾਅਦ ਘਾਟੀ ਵਿਚ ਸੁਰੱਖਿਆ ਲਈ ਕਈ ਚੀਜ਼ਾਂ ’ਤੇ ਬੈਨ ਲਗਾ ਦਿੱਤਾ ਗਿਆ ਸੀ। ਬੈਨ ਤੋਂ ਬਾਅਦ 14 ਅਕਤੂਬਰ ਨੂੰ ਪੋਸਟਪੇਡ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਉੱਥੇ ਹੀ ਜੰਮੂ, ਲੱਦਾਖ਼ ਅਤੇ ਕਾਰਗਿਲ ਵਿਚ ਕਈ ਥਾਵਾਂ ’ਤੇ ਇੰਟਰਨੈਟ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।