ਇਸ ਗੁਰਦੁਆਰੇ ਵਿਚ ਮੌਜੂਦ ਹਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਖ਼ਾਸ ਚੀਜ਼ਾਂ, ਤੁਸੀਂ ਵੀ ਕਰੋ ਦਰਸ਼ਨ
Published : Jan 2, 2020, 11:05 am IST
Updated : Jan 2, 2020, 11:05 am IST
SHARE ARTICLE
Guru gobind singh Prakash Purb
Guru gobind singh Prakash Purb

ਇਸ ਦਿਨ ਖ਼ਾਸ ਤੌਰ 'ਤੇ ਲੰਗਰ ਚਲਾਏ ਜਾਂਦੇ ਹਨ।

ਨਵੀਂ ਦਿੱਲੀ: ਅੱਜ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ। ਲੋਕ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਉਂਦੇ ਹਨ। ਇਸ ਦਿਨ ਗੁਰਦੁਆਰਿਆਂ ਵਿਚ ਕੀਰਤਨ ਹੁੰਦਾ ਹੈ। ਖਾਲਸਾ ਪੰਥ ਦੀਆਂ ਝਲਕੀਆਂ ਕੱਢੀਆਂ ਜਾਂਦੀਆਂ ਹਨ।

Shri Patna Sahib Shri Patna Sahibਇਸ ਦਿਨ ਖਾਸ ਤੌਰ ਤੇ ਲੰਗਰ ਚਲਾਏ ਜਾਂਦੇ ਹਨ। ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਹੋਏ ਸਨ। ਉਹਨਾਂ ਦਾ ਜਨਮ ਪਟਨਾ ਸਾਹਿਬ ਵਿਖੇ ਹੋਇਆ ਸੀ। ਸਾਲ 1699 ਵਿਚ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਇਹ ਦਿਨ ਸਿੱਖਾਂ ਦੇ ਇਤਿਹਾਸ ਵਿਚ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ।

Shri Patna Sahib Shri Patna Sahibਇਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦਾ ਦਰਜਾ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੀਆਂ ਉਦਾਹਰਨਾਂ ਅਤੇ ਸਿੱਖਿਆਵਾਂ ਅੱਜ ਵੀ ਲੋਕਾਂ ਨੂੰ ਪ੍ਰੇਰਿਤ ਕਰਦੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਜੀਓਣ ਲਈ ਪੰਜ ਸਿਧਾਂਤ ਧਾਰਨ ਕਰਨ ਨੂੰ ਕਿਹਾ ਸੀ ਜਿਹਨਾਂ ਨੂੰ ਪੰਜ ਕਕਾਰ ਕਿਹਾ ਜਾਂਦਾ ਹੈ।

Shri Patna Sahib Shri Patna Sahibਇਹ ਪੰਜ ਕਕਾਰ ਹਨ- ਕੇਸ, ਕੜਾ, ਕਿਰਪਾਨ, ਕੰਘਾ ਤੇ ਕੱਛਹਿਰਾ। ਬਿਹਾਰ ਦੇ ਪਟਨਾ ਸਾਹਿਬ ਗੁਰੂਦੁਆਰੇ ਨਤਮਸਤਕ ਹੋਣ ਲਈ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚਦੀਆਂ ਹਨ। ਇਸ ਗੁਰਦੁਆਰੇ ਵਿਚ ਉਹ ਸਾਰੀਆਂ ਚੀਜ਼ਾਂ ਮੌਜੂਦ ਹਨ ਜਿਸ ਦਾ ਇਸਤੇਮਾਲ ਗੁਰੂ ਗੋਬਿੰਦ ਸਿੰਘ ਜੀ ਕਰਦੇ ਸਨ।

Shri Patna Sahib Shri Patna Sahib ਇੱਥੇ ਗੁਰੂ ਗੋਬਿੰਦ ਦੀ ਛੋਟੀ ਕਿਰਪਾਨ ਵੀ ਮੌਜੂਦ ਹੈ ਜਿਸ ਨੂੰ ਉਹ ਹਮੇਸ਼ਾ ਅਪਣੇ ਕੋਲ ਰੱਖਦੇ ਸਨ। ਇਸ ਤੋਂ ਇਲਾਵਾ ਇੱਥੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੜਾਵਾਂ ਅਤੇ ਕੰਘਾ ਵੀ ਰੱਖਿਆ ਹੋਇਆ ਹੈ। ਇੱਥੇ ਉਹ ਖੂਹ ਵੀ ਮੌਜੂਦ ਹੈ ਜਿਸ ਦਾ ਇਸਤੇਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਮਾਂ ਪਾਣੀ ਭਰਨ ਲਈ ਕਰਦੀ ਸੀ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement