ਦਰਸ਼ਨ ਕਰੋ ਉਸ ਪੁਰਾਤਨ ਅਸਥਾਨ ਦੇ ਜਿੱਥੇ ਹੋਏ ਸੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਆਨੰਦ ਕਾਰਜ
Published : Dec 27, 2019, 5:19 pm IST
Updated : Dec 27, 2019, 5:33 pm IST
SHARE ARTICLE
Shri Guru Hargobind Singh Ji
Shri Guru Hargobind Singh Ji

ਇਹਨਾਂ (ਗੁਰੂ ਜੀ) ਦੇ ਦੋ ਸੁਪੁੱਤਰ ਬਾਬਾ ਗੁਰਦਿੱਤਾ ਅਤੇ ਅਟਲ ਰਾਇ, ਇਹਨਾਂ ਦੇ ਜੀਵਨ ਕਾਲ ਵਿਚ ਹੀ...

ਅੰਮ੍ਰਿਤਸਰ: ਗੁਰੂ ਹਰਿਗੋਬਿੰਦ ਜੀ ਨੇ ਆਪਣੇ ਪੂਰਵਜਾਂ ਦੀ ਤਰ੍ਹਾਂ ਵਿਆਹੁਤਾ ਜੀਵਨ ਬਤੀਤ ਕੀਤਾ। ਇਨ੍ਹਾਂ ਦੇ ਛੇ ਬੱਚੇ ਸਨ, ਪੰਜ ਸੁਪੁੱਤਰ ਅਤੇ ਇਕ ਸੁਪੁੱਤਰੀ। ਗੁਰਦਿੱਤਾ, ਅਣੀ ਰਾਇ, ਅਤੇ ਸੁਪੁੱਤਰੀ ਬੀਬੀ ਵੀਰੋ (ਮਾਤਾ) ਦਮੋਦਰੀ ਦੀ ਕੁੱਖੋਂ ਪੈਦਾ ਹੋਏ, ਸੂਰਜ ਮੱਲ ਅਤੇ ਅਟਲ ਰਾਇ (ਮਾਤਾ) ਮਰਵਾਹੀ ਦੀ ਕੁੱਖੋਂ ਪੈਦਾ ਹੋਏ ਅਤੇ ਤੇਗ਼ ਬਹਾਦਰ (ਮਾਤਾ) ਨਾਨਕੀ ਦੀ ਕੁੱਖੋਂ ਪੈਦਾ ਹੋਏ।

PhotoPhotoਇਹਨਾਂ (ਗੁਰੂ ਜੀ) ਦੇ ਦੋ ਸੁਪੁੱਤਰ ਬਾਬਾ ਗੁਰਦਿੱਤਾ ਅਤੇ ਅਟਲ ਰਾਇ, ਇਹਨਾਂ ਦੇ ਜੀਵਨ ਕਾਲ ਵਿਚ ਹੀ ਅਕਾਲ ਚਲਾਣਾ ਕਰ ਗਏ। ਗੁਰੂ ਨਾਨਕ ਦੇਵ ਤੋਂ ਪਿੱਛੋਂ ਅਧਿਆਤਮਿਕ ਪੀੜ੍ਹੀ ਵਿਚੋਂ ਛੇਵੇਂ ਗੁਰੂ ਨੇ ਗੁਰੂ ਅਰਜਨ ਦੇਵ ਅਤੇ ਮਾਤਾ ਗੰਗਾ ਜੀ ਦੇ ਘਰ ਅੰਮ੍ਰਿਤਸਰ ਦੇ ਨੇੜੇ ਵਡਾਲੀ ਵਿਖੇ ਜਿਸਨੂੰ ਹੁਣ ਵਡਾਲੀ ਗੁਰੂ ਕਹਿੰਦੇ ਹਨ ਹਾੜ੍ਹ ਵਦੀ 7, 1652 ਬਿਕਰਮੀ/19 ਜੂਨ 1595 ਈ. ਨੂੰ ਜਨਮ ਲਿਆ ਸੀ।

PhotoPhoto ਛੇਵੇਂ ਪਾਤਸ਼ਾਹਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਆਹ ਭਾਈ ਨਰਾਇਣ ਦਾਸ ਦੀ ਸਪੁੱਤਰੀ ਬੀਬੀ ਦਮੋਦਰੀ ਨਾਲ ਸੰਨ 1604 ਈ. ਵਿਚ ਹੋਇਆ ਸੀ। ਇਹ ਜਦੋਂ ਅਜੇ ਬੱਚੇ ਹੀ ਸਨ ਤਾਂ ਇਹਨਾਂ ਦੇ ਈਰਖਾਲੂ ਤਾਏ ਦੁਆਰਾ ਜ਼ਹਿਰ ਦਿੱਤੇ ਜਾਣ ਅਤੇ ਰਸਤੇ ਵਿਚ ਸੁੱਟੇ ਗਏ ਇਕ ਜ਼ਹਿਰੀਲੇ ਸੱਪ ਦੁਆਰਾ ਕੱਟੇ ਜਾਣ ਤੋਂ ਬਚ ਗਏ ਸਨ। ਚੇਚਕ ਦੇ ਘਾਤਕ ਹਮਲੇ ਤੋਂ ਵੀ ਇਹ ਬਚ ਗਏ ਅਤੇ ਵੱਡੇ ਹੋ ਕੇ ਇਕ ਲੰਮੇ ਅਤੇ ਸੁਨੱਖੇ ਨੌਜਵਾਨ ਨਿਕਲੇ।

PhotoPhotoਇਨ੍ਹਾਂ ਨੇ ਉਸ ਸਮੇਂ ਦੇ ਦੋ ਸਤਿਕਾਰਯੋਗ ਸਿੱਖਾਂ-ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਤੋਂ ਆਪਣੀ ਮੁਢਲੀ ਵਿੱਦਿਆ ਪ੍ਰਾਪਤ ਕੀਤੀ। ਭਾਈ ਗੁਰਦਾਸ ਜੀ ਨੇ ਇਹਨਾਂ ਨੂੰ ਬਾਣੀ ਪੜ੍ਹਾਈ ਅਤੇ ਬਾਬਾ ਬੁੱਢਾ ਜੀ ਨੇ ਇਹਨਾਂ ਨੂੰ ਤਲਵਾਰ ਅਤੇ ਤੀਰ ਚਲਾਉਣ ਦੇ ਸੂਰਮਗਤੀ ਵਾਲੇ ਗੁਣ ਸਿਖਾਏ। ਇਹਨਾਂ ਦੀ ਉਮਰ ਕੇਵਲ 11 ਸਾਲ ਦੀ ਸੀ ਜਦੋਂ ਇਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਲਾਹੌਰ ਵਿਚ ਸ਼ਹੀਦ ਕਰ ਦਿੱਤੇ ਗਏ ਸਨ।

PhotoPhotoਗੁਰੂ ਅਰਜਨ ਦੇਵ ਜੀ ਨੇ ਇਹਨਾਂ ਨੂੰ ਜੇਠ ਵਦੀ 25, 1663 ਬਿਕਰਮੀ/25 ਮਈ 1606 ਈ. ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕੀਤਾ ਅਤੇ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਅਨੁਸਾਰ ਇਹਨਾਂ ਨੂੰ ਹਿਦਾਇਤ ਭੇਜੀ ਕਿ ਸਾਯੁਧ ਹੋਇ ਤਖਤ ਪਰ ਰਾਜਹੁ। ਜਥਾ ਸ਼ਕਤਿ ਸੈਨਾ ਸੰਗ ਸਾਜਹੁ। ਗੱਦੀ ਉੱਤੇ ਬੈਠਣ ਦੀ ਰਸਮ ਵੇਲੇ ਜੋ 26 ਹਾੜ੍ਹ 1663 ਬਿਕਰਮੀ/24 ਜੂਨ 1606 ਈ. ਨੂੰ ਹੋਈ ਸੀ, ਗੁਰੂ ਹਰਿਗੋਬਿੰਦ ਜੀ ਨੇ ਆਪਣੇ ਲਈ ਸੂਰਬੀਰਾਂ ਦਾ ਪਹਿਰਾਵਾ ਚੁਣਿਆ।

ਇਹ ਹਰਿਮੰਦਰ ਦੇ ਸਾਮ੍ਹਣੇ ਬਣਾਏ ਥੜ੍ਹੇ ਉੱਤੇ ਦੋ ਤਲਵਾਰਾਂ ਪਹਿਨ ਕੇ ਬੈਠੇ ਜਿਨ੍ਹਾਂ ਵਿਚੋਂ ਇਕ ਪੀਰੀ ਅਤੇ ਦੂਸਰੀ ਮੀਰੀ ਦੀ ਪ੍ਰਤੀਕ ਸੀ। ਹਾੜ੍ਹ ਵਦੀ 2,1663 ਬਿਕਰਮੀ/12 ਜੂਨ 1606 ਈ. ਨੂੰ ਸੰਗਤ ਨੂੰ ਹੁਕਮਨਾਮੇ ਭੇਜੇ ਗਏ ਕਿ ਸੰਗਤ ਹਥਿਆਰਾਂ ਅਤੇ ਘੋੜਿਆਂ ਦੀ ਭੇਟਾ ਲੈ ਕੇ ਗੁਰੂ ਦੇ ਕੋਲ ਆਵੇ। ਗੁਰੂ ਹਰਿਗੋਬਿੰਦ ਜੀ ਨੇ 52 ਹਥਿਆਰਬੰਦ ਸਿੱਖਾਂ ਦਾ ਇਕ ਦਸਤਾ ਰੱਖਿਆ।

ਹੋਰ ਵੀ ਬਹੁਤ ਆਪਣੀਆਂ ਸੇਵਾਵਾਂ ਪੇਸ਼ ਕਰਨ ਲਈ ਆਏ ਅਤੇ ਉਹਨਾਂ ਵਿਚੋਂ ਬਹੁਤਿਆਂ ਨੂੰ ਘੋੜੇ ਅਤੇ ਹਥਿਆਰ ਦਿੱਤੇ ਗਏ। ਬਹਾਦਰੀ ਵਾਲੀਆਂ ਖੇਡਾਂ ਪ੍ਰਚਲਿਤ ਹੋ ਗਈਆਂ ਅਤੇ ਅਬਦੁੱਲਾ ਅਤੇ ਨੱਥਾ ਵਰਗੇ ਢਾਡੀਆਂ ਨੂੰ ਜੋਧਿਆਂ ਦੀਆਂ ਵਾਰਾਂ ਗਾਉਣ ਲਈ ਰੱਖਿਆ ਗਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab, Amritsar

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement