ਅਕਾਲੀਆਂ ਵੱਲੋਂ ਕੀਤੀ ਨੌਜਵਾਨ ਦੀ ਕੁੱਟਮਾਰ ‘ਤੇ ਭੜਕਿਆ ਲੱਖਾ ਸਧਾਣਾ ਦਾ ਕੀਤਾ ਸਿੱਧਾ ਚੈਲੰਜ
Published : Jan 2, 2021, 9:30 pm IST
Updated : Jan 2, 2021, 9:30 pm IST
SHARE ARTICLE
lakhha sidhana
lakhha sidhana

ਕਿਹਾ ਕਿ ਬੀਜੇਪੀ ਵੱਲੋਂ ਧਰਮ ਫਲਸਫੇ ਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਇਤਿਹਾਸ ਨੂੰ ਤਰੋੜਿਆ ਮਰੋੜਿਆ ਜਾ ਰਿਹਾ ਹੈ ।

ਚੰਡੀਗੜ੍ਹ : ਅਕਾਲੀਆਂ ਵੱਲੋਂ ਕੀਤੀ ਨੌਜਵਾਨ ਦੀ ਕੁੱਟਮਾਰ ‘ਤੇ ਲੱਖਾ ਸਧਾਣਾ ਨੇ ਅਕਾਲੀਆਂ ਅਤੇ ਕਾਂਗਰਸੀਆਂ ‘ਤੇ ਵਰ੍ਹਦਿਆਂ ਕਿਹਾ ਕਿ ਤੁਸੀ ਦੱਸੋ ਕਿਸਾਨਾਂ ਨਾਲ ਹੋ ਜਾਂ ਬੀਜੇਪੀ ਨਾਲ । ਲੱਖਾ ਸਧਾਣਾ ਨੇ ਅਕਾਲੀਆਂ ਵੱਲੋਂ ਸਰਹਿੰਦ ਫ਼ਤਹਿਗੜ੍ਹ ਸਾਹਿਬ ਵਿੱਚ ਇਕ ਨੌਜਵਾਨ ਦੀ ਕੁੱਟਮਾਰ ਕਰਨ ਵਾਲਿਆਂ ‘ਤੇ ਭੜਕਦਿਆਂ ਕਿਹਾ ਕਿ ਤੁਸੀਂ ਉਨ੍ਹਾਂ ਨਾਲ ਹੋ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ।

LakhaSidhana LakhaSidhanaਲੱਖਾ ਸਧਾਣਾ ਨੇ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਨੂੰ  ਕਿਹਾ ਕਿ ਤੁਸੀਂ ਇੱਕ ਵੀ ਕੰਮ ਅਕਾਲੀਆਂ ਦਾ ਦੱਸਦੇ ਹੋ ਜਿਹੜਾ ਉਨ੍ਹਾਂ ਨੇ ਪੰਜਾਬ ਦੇ ਹਿੱਤ ਵਿੱਚ ਕੀਤਾ ਹੋਵੇ , ਉਨ੍ਹਾਂ ਕਿਹਾ ਕਿ ਬੀਜੇਪੀ ਨੂੰ ਪੰਜਾਬ ਵਿੱਚ ਲੈ ਕੇ ਆਉਣ ਵਾਲੇ ਅਕਾਲੀ ਹੀ ਹਨ, ਜਿਨ੍ਹਾਂ ਨੇ ਪੰਜਾਬ ਵਿੱਚ ਬੀਜੇਪੀ ਦੇ ਪੈਰ ਲਵਾਏ । ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ਾ ਕੀਤਾ , ਬਰਗਾੜੀ ਕਾਂਡ ਇਨ੍ਹਾਂ ਦੀ ਵਜ੍ਹਾ ਕਰਕੇ ਵਾਪਰਿਆ, ਇਸ ਤੋਂ ਇਲਾਵਾ ਬਹੁਤ ਸਾਰੀ ਘਨਾਉਣੇ ਕੰਮ ਅਕਾਲੀ ਦਲ ਵੱਲੋਂ ਕੀਤੇ ਗਏ ਹਨ ।

Farmers Protest Farmers Protest ਲੱਖੇ ਨੇ ਕਿਹਾ ਕਿ ਬੀਜੇਪੀ ਵੱਲੋਂ ਧਰਮ ਫਲਸਫੇ ਨੂੰ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਇਤਿਹਾਸ ਨੂੰ ਤਰੋੜਿਆ ਮਰੋੜਿਆ ਜਾ ਰਿਹਾ ਹੈ । ਆਰਐਸਐਸ ਪੰਜਾਬ ਦੇ ਧਾਰਮਿਕ ਸਥਾਨਾਂ ਉਤੇ ਆਪਣੇ ਪੈਰ ਜਮਾਈ ਬੈਠੀ ਹੈ, ਇਹ ਸਭ ਕੁਝ ਸ਼੍ਰੋਮਣੀ ਅਕਾਲੀ ਦਲ ਦੀ ਬਦੌਲਤ ਕਰਕੇ ਹੀ ਹੋਇਆ ਹੈ।  ਉਨ੍ਹਾਂ ਕਿਹਾ ਕਿ ਇਹੀ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਜਿਹੜਾ ਪਹਿਲਾਂ ਕਾਨੂੰਨਾਂ ਨੂੰ ਸਹੀ ਕਹਿ ਰਿਹਾ ਸੀ, ਇਹੀ ਨਹੀਂ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਵੀ ਕਾਲੇ  ਕਾਨੂੰਨਾਂ ਦੇ ਸੋਹਲੇ ਪੜ੍ਹਦੇ ਰਹੇ ਜਦੋਂ ਲੋਕਾਂ ਨੇ ਇਨ੍ਹਾਂ ਦਾ ਵਿਰੋਧ ਕੀਤਾ ਤਾਂ ਇਹ ਪਾਸਾ ਵੱਟ ਗਏ ।

sukhbir badalsukhbir badalਲੱਖਾ ਸਧਾਣਾ ਨੇ ਕੈਪਟਨ ਤੇ ਵਰ੍ਹਦਿਆਂ ਕਿਹਾ ਕਿ ਜਲੰਧਰ ਵਿੱਚ ਬੀਜੇਪੀ ਦੇ ਆਗੂ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ‘ਤੇ ਇਰਾਦਾ ਕਤਲ ਦਾ ਮੁਕੱਦਮਾ ਦਰਜ ਕਰਨਾ , ਸਿੱਧੇ ਰੂਪ ‘ਚ ਮੋਦੀ ਸਰਕਾਰ ਦੇ ਹੱਕ ਵਿੱਚ ਭੁਗਤਣਾ ਹੈ । ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੀ ਸੰਘਰਸ਼ ਕਰ ਰਹੇ ਨੌਜਵਾਨਾਂ ਕਿਸਾਨਾਂ ਤੇ ਮੁਕੱਦਮੇ ਦਰਜ ਕਰ ਕੇ ਮੋਦੀ ਦਾ ਹੀ ਪੱਖ ਪੂਰ ਰਿਹਾ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM

Zila Parishad Election : 'ਬੈਲੇਟ ਪੇਪਰਾਂ 'ਤੇ ਛਪੇ ਚੋਣ ਨਿਸ਼ਾਨ ਨੂੰ ਲੈ ਕੇ ਸਾਡੇ ਨਾਲ਼ ਹੋਇਆ ਧੱਕਾ'

14 Dec 2025 3:02 PM

Zila Parishad Elections Debate : "ਕਾਂਗਰਸ ਚੋਣ ਮੈਦਾਨ ਛੱਡ ਕੇ ਭੱਜੀ, ਓਹਦੇ ਪੱਲੇ ਕੁਝ ਨਹੀਂ'

14 Dec 2025 3:01 PM

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM
Advertisement