train derailed: ਰਾਜਸਥਾਨ 'ਚ ਤੜਕਸਾਰ ਵਾਪਰਿਆ ਹਾਦਸਾ, ਪਟੜੀ ਤੋਂ ਉਤਰੇ ਰੇਲਗੱਡੀ ਦੇ 11 ਡੱਬੇ

By : KOMALJEET

Published : Jan 2, 2023, 8:42 am IST
Updated : Jan 2, 2023, 8:42 am IST
SHARE ARTICLE
train derailed
train derailed

ਰਾਹਤ ਅਤੇ ਬਚਾਅ ਕਾਰਜ ਜਾਰੀ, ਜਾਨੀ ਨੁਕਸਾਨ ਤੋਂ ਬਚਾਅ 

ਜੋਧਪੁਰ : ਰਾਜਸਥਾਨ ਦੇ ਪਾਲੀ ਵਿੱਚ ਅੱਜ ਤੜਕੇ 3.27 ਵਜੇ ਜੋਧਪੁਰ ਡਿਵੀਜ਼ਨ ਦੇ ਰਾਜਕੀਵਾਸ-ਬੋਮਦਾਰਾ ਸੈਕਸ਼ਨ ਦੇ ਵਿਚਕਾਰ ਬਾਂਦਰਾ ਟਰਮੀਨਸ-ਜੋਧਪੁਰ ਸੂਰਿਆਨਗਰੀ ਐਕਸਪ੍ਰੈਸ ਟਰੇਨ ਦੇ 11 ਡੱਬੇ ਪਟੜੀ ਤੋਂ ਉਤਰ ਗਏ। ਉੱਤਰ ਪੱਛਮੀ ਰੇਲਵੇ ਦੇ ਸੀਪੀਆਰਓ ਨੇ ਕਿਹਾ ਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਰੇਲਵੇ ਨੇ ਜੋਧਪੁਰ ਤੋਂ ਦੁਰਘਟਨਾ ਰਾਹਤ ਟਰੇਨ ਰਵਾਨਾ ਕੀਤੀ ਹੈ। 

ਸੀਪੀਆਰਓ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਜਲਦੀ ਹੀ ਮੌਕੇ ’ਤੇ ਪੁੱਜਣ ਦੀ ਉਮੀਦ ਹੈ। ਜਨਰਲ ਮੈਨੇਜਰ-ਉੱਤਰ ਪੱਛਮੀ ਰੇਲਵੇ ਅਤੇ ਹੋਰ ਅਧਿਕਾਰੀ ਜੈਪੁਰ ਸਥਿਤ ਹੈਡਕੁਆਰਟਰ ਤੋਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। 

ਰੇਲਵੇ ਨੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ 
ਜੋਧਪੁਰ ਲਈ: 02912654979, 02912654993, 02912624125,02912431646 ਹੈ
ਪਾਲੀ ਮਾਰਵਾੜ ਲਈ:02932250324
ਸੀਪੀਆਰਓ ਨੇ ਕਿਹਾ ਕਿ ਯਾਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਕਿਸੇ ਵੀ ਜਾਣਕਾਰੀ ਲਈ 138 ਅਤੇ 1072 'ਤੇ ਵੀ ਸੰਪਰਕ ਕਰ ਸਕਦੇ ਹਨ। 

ਜਾਣਕਾਰੀ ਅਨੁਸਾਰ ਰੇਲਗੱਡੀ 11 ਡੱਬੇ ਪਟੜੀ ਤੋਂ ਉਤਰ ਗਏ। ਟਰੇਨ 'ਚ ਇਕ ਔਰਤ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ, ਜਿਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਯਾਤਰੀਆਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸੇ ਮਗਰੋਂ ਜਦੋਂ ਗੱਡੀ ਰੁਕੀ ਤਾਂ ਦੇਖਿਆ ਕਿ ਘੱਟੋ-ਘੱਟ 8 ਸਲੀਪਰ ਕਲਾਸ ਡੱਬੇ ਪਟੜੀ ਤੋਂ ਉਤਰੇ ਹੋਏ ਸਨ। 15-20 ਮਿੰਟਾਂ ਵਿੱਚ ਐਂਬੂਲੈਂਸ ਆ ਗਈ। ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ। 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement