ਉੱਤਰ ਪ੍ਰਦੇਸ਼ : ਪਹਿਲਾਂ ਡਾਕੇ ਦੇ ਪੋਸਟਰ ਚਿਪਕਾਏ, ਫਿਰ ਡਾਕਾ ਵੀ ਮਾਰਿਆ, ਪੁਲਿਸ ਲਭਦੀ ਰਹਿ ਗਈ ‘ਚੋਰ’
Published : Jan 2, 2024, 10:09 pm IST
Updated : Jan 2, 2024, 10:13 pm IST
SHARE ARTICLE
Poster
Poster

ਪੁਲਿਸ ਨੇ ਦਰਜ ਕੀਤਾ ਚੋਰੀ ਦਾ ਮਾਮਲਾ 

ਬਸਤੀ (ਉੱਤਰ ਪ੍ਰਦੇਸ਼): ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਕੁੱਝ ਇਲਾਕਿਆਂ ’ਚ ਲੁੱਟ ਦੀ ਧਮਕੀ ਦੇਣ ਵਾਲੇ ਪੋਸਟਰ ਚਿਪਕਾਉਣ ਦੇ ਬਾਵਜੂਦ ਉੱਤਰ ਪ੍ਰਦੇਸ਼ ਦੇ ਮੁੰਡਰਵਾ ਥਾਣਾ ਖੇਤਰ ’ਚ ਇਕ ਘਰ ’ਚ ਕਥਿਤ ਤੌਰ ’ਤੇ ਡਕੈਤੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ’ਚ ਚੋਰੀ ਦੀਆਂ ਧਾਰਾਵਾਂ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ। ਪੁਲਿਸ ਨੇ ਇਹ ਜਾਣਕਾਰੀ ਦਿਤੀ । 

ਪੁਲਿਸ ਨੇ ਦਸਿਆ ਕਿ ਮੁੰਡਰਵਾ ਥਾਣਾ ਖੇਤਰ ਦੇ ਓਡਾਵਾੜਾ ਰਾਗਪੁਰਵਾ ਪਿੰਡ ਦੀ ਨਿਰਮਲਾ ਦੇਵੀ ਨੇ ਦੋਸ਼ ਲਾਇਆ ਹੈ ਕਿ ਬਦਮਾਸ਼ਾਂ ਨੇ ਐਤਵਾਰ ਤੜਕੇ ਕਰੀਬ 2 ਵਜੇ ਉਸ ਦਾ ਦਰਵਾਜ਼ਾ ਖੜਕਾਇਆ ਅਤੇ ਉਸ ਦੇ ਬੇਟੇ ਲਲਿਤ ਦੇ ਆਉਣ ਦੇ ਭਰਮ ’ਚ ਉਸ ਨੇ ਘਰ ਦਾ ਦਰਵਾਜ਼ਾ ਖੋਲ੍ਹਿਆ। 

ਪੁਲਿਸ ਮੁਤਾਬਕ ਨਿਰਮਲਾ ਨੇ ਦਸਿਆ ਕਿ ਗੇਟ ’ਤੇ ਉਸ ਨੇ 8-10 ਬਦਮਾਸ਼ਾਂ ਨੂੰ ਵੇਖਿਆ, ਜਿਨ੍ਹਾਂ ’ਚੋਂ ਤਿੰਨ ਉਸ ਦੇ ਘਰ ’ਚ ਦਾਖਲ ਹੋਏ। ਨਿਰਮਲਾ ਅਨੁਸਾਰ, ਉਨ੍ਹਾਂ ਵਿਚੋਂ ਇਕ ਨੇ ਚਾਕੂ ਦੀ ਨੋਕ ’ਤੇ ਉਸ ਨੂੰ ਅਪਣੇ ਗਹਿਣੇ ਉਤਾਰਨ ਲਈ ਮਜ਼ਬੂਰ ਕੀਤਾ ਅਤੇ ਧਮਕੀ ਦਿਤੀ ਕਿ ਜੇ ਉਸ ਨੇ ਰੌਲਾ ਪਾਇਆ ਤਾਂ ਉਹ ਉਸ ਨੂੰ ਮਾਰ ਦੇਵੇਗਾ। 

ਕਈ ਦਿਨ ਪਹਿਲਾਂ ਲਾਏ ਸਨ ਡਕੈਤੀ ਦੇ ਪੋਸਟਰ

ਸੂਤਰਾਂ ਨੇ ਦਸਿਆ ਕਿ 21 ਦਸੰਬਰ ਨੂੰ ਪਿੰਡ ਦੇ ਚੋਣਵੇਂ ਘਰਾਂ ਨੂੰ ਲੁੱਟਣ ਦੀ ਧਮਕੀ ਦੇਣ ਵਾਲੇ ਦੋ ਪੋਸਟਰ ਪਿੰਡ ਦੇ ਬਾਹਰ ਇਕ ਦਰੱਖਤ ’ਤੇ ਅਤੇ ਰੁਧੌਲੀ ਥਾਣਾ ਖੇਤਰ ਦੇ ਵਿਸ਼ੂਨਪੁਰਵਾ ਪਿੰਡ ਵਿਚ ਪੰਚਾਇਤ ਦੀ ਇਮਾਰਤ ’ਤੇ ਮਿਲੇ ਸਨ। 

ਉਨ੍ਹਾਂ ਦਸਿਆ ਕਿ ਇਸੇ ਤਰ੍ਹਾਂ ਦੇ ਧਮਕੀ ਭਰੇ ਪੋਸਟਰ 23 ਦਸੰਬਰ ਨੂੰ ਵਾਲਟਰਗੰਜ ਥਾਣਾ ਖੇਤਰ ਦੇ ਕੋਡਰੀ ਪਿੰਡ ਅਤੇ 27 ਦਸੰਬਰ ਨੂੰ ਮੁੰਡਰਵਾ ਥਾਣਾ ਖੇਤਰ ਦੇ ਛਪੀਆ ਲੁਟਾਵਾਂ ਪਿੰਡ ’ਚ ਵੀ ਚਿਪਕਾਏ ਗਏ ਸਨ। 

ਉਨ੍ਹਾਂ ਦਸਿਆ ਕਿ ਲੁੱਟ ਦਾ ਪੋਸਟਰ ਵੇਖ ਕੇ ਪਿੰਡ ਵਾਸੀ ਘਬਰਾ ਗਏ ਅਤੇ 22 ਦਸੰਬਰ ਤੋਂ ਪਿੰਡ ਦੀਆਂ ਸੁਰੱਖਿਆ ਕਮੇਟੀਆਂ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਪਹਿਰਾ ਦੇਣਾ ਸ਼ੁਰੂ ਕਰ ਦਿਤਾ। 

ਪੁਲਿਸ ਨੇ ਪਿੰਡ ਦੇ ਮੁਖੀਆਂ ਨਾਲ ਮੀਟਿੰਗ ਕੀਤੀ। 30 ਦਸੰਬਰ ਨੂੰ ਮੁੰਡਰਵਾ ਇਲਾਕੇ ’ਚ ਧਮਕੀ ਭਰੇ ਪੋਸਟਰ ਮਿਲਣ ਤੋਂ ਬਾਅਦ ਪੁਲਿਸ ਸੁਪਰਡੈਂਟ, ਸਹਾਇਕ ਪੁਲਿਸ ਸੁਪਰਡੈਂਟ ਪਿੰਡਾਂ ’ਚ ਪਹੁੰਚੇ ਅਤੇ ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ ਦਿਤੀ। 

ਅਧਿਕਾਰੀਆਂ ਨੇ ਦਸਿਆ ਕਿ 31 ਦਸੰਬਰ ਨੂੰ ਪਿੰਡ ਦੇ ਮੁਖੀ ਦੀ ਸ਼ਿਕਾਇਤ ’ਤੇ ਰੁਧੌਲੀ, ਵਾਲਟਰਗੰਜ ਅਤੇ ਮੁੰਡਰਵਾ ਥਾਣੇ ’ਚ ਅਣਪਛਾਤੇ ਵਿਅਕਤੀਆਂ ਵਿਰੁਧ ਆਈ.ਪੀ.ਸੀ. ਦੀ ਧਾਰਾ 505 (ਜਨਤਕ ਪਰੇਸ਼ਾਨੀ ਪੈਦਾ ਕਰਨ ਵਾਲੇ ਬਿਆਨ) ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। 

ਪੁਲਿਸ ਨੇ ਅਜੇ ਤਕ ਪੋਸਟਰਾਂ ਚਿਪਕਾਉਣ ਵਾਲਿਆਂ ਨੂੰ ਲੱਭ ਵੀ ਨਹੀਂ ਸਕੀ ਸੀ ਕਿ ਕਿ ਇਹ ਘਟਨਾ ਓਡਾਵਾੜਾ ਰਾਗਪੁਰਵਾ ’ਚ ਵਾਪਰੀ, ਜਿਸ ਨਾਲ ਪਿੰਡ ਵਾਸੀ ਸਹਿਮ ਗਏ ਹਨ। 

ਵਾਲਟਰਗੰਜ ਥਾਣਾ ਖੇਤਰ ਦੇ ਜਮਦਾਸ਼ਾਹੀ ਪਿੰਡ ’ਚ ਇਕ ਪੋਸਟਰ ’ਤੇ ਸੰਦੇਸ਼ ਦਿਤਾ ਗਿਆ ਸੀ ਕਿ 10 ਦਿਨਾਂ ਦੇ ਅੰਦਰ ਬਹੁਤ ਭਿਆਨਕ ਲੁੱਟ ਕੀਤੀ ਜਾਵੇਗੀ, ਪਿੰਡ ਵਾਸੀ ਜੋ ਮਰਜ਼ੀ ਤਾਕਤ ਲਗਾ ਸਕਦੇ ਹਨ। ਪੋਸਟਰ ਸਾਹਮਣੇ ਆਉਣ ਤੋਂ ਬਾਅਦ ਜਮਦਾਸ਼ਾਹੀ ਪਿੰਡ ਦੇ ਮੁਖੀ ਮਾਰਗੂਬ ਆਲਮ ਨੇ ਪੁਲਿਸ ਕੋਲ ਪਹੁੰਚ ਕੀਤੀ। ਮਾਰਗੂਬ ਆਲਮ ਨੇ ਕਿਹਾ ਕਿ ਪੋਸਟਰ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਮਿਲ ਕੇ ਪਹਿਰਾ ਦੇਣਾ ਸ਼ੁਰੂ ਕਰ ਦਿਤਾ ਹੈ ਅਤੇ ਵਾਲਟਰਗੰਜ ਦੀ ਪੁਲਿਸ ਵੀ ਸਹਿਯੋਗ ਕਰ ਰਹੀ ਹੈ। ਪੁਲਿਸ ਗਸ਼ਤ ’ਤੇ ਆਉਂਦੀ ਹੈ। ਉਨ੍ਹਾਂ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਸਖਤ ਸੁਰੱਖਿਆ ਦੀ ਮੰਗ ਕਰਨ ਲਈ ਕਿਹਾ ਹੈ। 

ਮੁੰਡਰਵਾ ਥਾਣਾ ਖੇਤਰ ਦੇ ਪਿੰਡ ਛਪਿਆ ਲੁਟਾਵਾਂ ਦੇ ਪਿੰਡ ਮੁਖੀ ਨੇ ਦਸਿਆ ਕਿ ਕੁੱਝ ਲੋਕਾਂ ਨੇ ਫੋਨ ਕੀਤਾ ਕਿ ਪੰਚਾਇਤ ਛਾਪੀਆ ਲੁਟਾਵਾਂ ’ਚ ਕਈ ਥਾਵਾਂ ’ਤੇ ਲੁੱਟ-ਖੋਹ ਦਾ ਪਰਚਾ ਚਿਪਕਾ ਦਿਤਾ ਗਿਆ ਹੈ, ਜਿਸ ਬਾਰੇ ਐੱਸਓ (ਮੁੰਡਰਵਾ ਥਾਣੇ ਦੇ ਐੱਸ.ਐੱਚ.ਓ.) ਨੂੰ ਸੂਚਿਤ ਕੀਤਾ ਗਿਆ ਸੀ। ਐਸ.ਓ. ਨੇ ਕਿਹਾ ਕਿ ਪੁਲਿਸ ਅੱਜ ਤੋਂ ਗਸ਼ਤ ਲਈ ਮੌਜੂਦ ਰਹੇਗੀ। 

ਪੁਲਿਸ ਨੇ ਕਿਹਾ ਘਟਨਾ ਸ਼ੱਕੀ ਜਾਪਦੀ ਹੈ

ਇਸ ਘਟਨਾ ਦੀ ਪੀੜਤ ਨਿਰਮਲਾ ਦੇਵੀ ਨੇ ਦੋਸ਼ ਲਾਇਆ ਹੈ ਕਿ ਬਦਮਾਸ਼ ਡੱਕੀ ’ਚ ਰੱਖੀ 20 ਹਜ਼ਾਰ ਰੁਪਏ ਦੀ ਨਕਦੀ ਵੀ ਲੈ ਗਏ। ਨਿਰਮਲਾ ਨੇ ਕਿਹਾ ਕਿ ਉਹ ਡਰ ਕਾਰਨ ਚੁੱਪ ਰਹੀ ਅਤੇ ਬਦਮਾਸ਼ਾਂ ਦੇ ਜਾਣ ਤੋਂ ਬਾਅਦ ਜਦੋਂ ਉਸ ਨੇ ਰੌਲਾ ਪਾਇਆ ਤਾਂ ਉਸ ਦਾ ਬੇਟਾ ਮਨਮੋਹਨ ਵੀ ਉੱਠ ਗਿਆ, ਜੋ ਦੂਜੇ ਕਮਰੇ ਵਿਚ ਸੁੱਤਾ ਹੋਇਆ ਸੀ। 

ਆਲੇ-ਦੁਆਲੇ ਦੇ ਲੋਕਾਂ ਦੇ ਪਹੁੰਚਣ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ। ਮ੍ਰਿਤਕ ਦੇ ਬੇਟੇ ਲਲਿਤ ਮੋਹਨ ਨੇ ਮੁੰਡਰਵਾ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ ਪਰ ਪੁਲਿਸ ਨੇ ਭਾਰਤੀ ਦੰਡਾਵਲੀ ਦੀ ਧਾਰਾ 457 (ਰਾਤ ਨੂੰ ਘਰ ਤੋੜਨਾ) ਅਤੇ 380 (ਚੋਰੀ) ਤਹਿਤ ਮਾਮਲਾ ਦਰਜ ਕਰ ਲਿਆ ਹੈ। 

ਬਸਤੀ ਦੇ ਪੁਲਿਸ ਸੁਪਰਡੈਂਟ ਗੋਪਾਲ ਕ੍ਰਿਸ਼ਨ ਚੌਧਰੀ ਨੇ ਮੰਗਲਵਾਰ ਨੂੰ ਦਸਿਆ ਕਿ ਲਲਿਤ ਮੋਹਨ ਦੀ ਸ਼ਿਕਾਇਤ ’ਤੇ 1 ਜਨਵਰੀ ਨੂੰ ਮੁੰਡਰਵਾ ਥਾਣੇ ’ਚ ਚੋਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਕੁੱਝ ਮੀਡੀਆ ’ਚ ਚੋਰੀ ਦੀ ਘਟਨਾ ਨੂੰ ਲੁੱਟ ਦੇ ਰੂਪ ’ਚ ਵਿਖਾਇਆ ਜਾ ਰਿਹਾ ਹੈ। 

ਚੌਧਰੀ ਨੇ ਇਹ ਵੀ ਕਿਹਾ, ‘‘ਪੁਲਿਸ ਸਰਕਲ ਅਫਸਰ (ਸੀ.ਓ.) ਅਤੇ ਵਿਸ਼ੇਸ਼ ਜਾਂਚ ਟੀਮ ਨੇ ਮੌਕੇ ਦਾ ਦੌਰਾ ਕੀਤਾ, ਪਰ ਲੁੱਟ ਵਰਗੀ ਘਟਨਾ ਦੀ ਕੋਈ ਗੱਲ ਨਹੀਂ ਹੈ। ਘਰ ’ਚ ਹੋਰ ਮੈਂਬਰ ਵੀ ਸਨ ਜਿਨ੍ਹਾਂ ਨੂੰ ਇਸ ਘਟਨਾ ਬਾਰੇ ਪਤਾ ਨਹੀਂ ਸੀ।’’

ਉਨ੍ਹਾਂ ਕਿਹਾ ਕਿ ਘਟਨਾ ਦੀ ਜਾਣਕਾਰੀ ਸਾਰੇ ਪਹਿਲੂਆਂ ਤੋਂ ਦਿਤੀ ਜਾ ਰਹੀ ਹੈ। ਇਹ ਘਟਨਾ ਸ਼ੱਕੀ ਜਾਪਦੀ ਹੈ। ਇਸ ਦਾ ਜਲਦੀ ਹੀ ਪਰਦਾਫ਼ਾਸ਼ ਕੀਤਾ ਜਾਵੇਗਾ।

 

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement