
ਪੰਜ ਹਜ਼ਾਰ ਅਰਬ ਡਾਲਰ ਦਾ ਅਰਥਚਾਰਾ ਬਣਾਉਣ ਲਈ ਸਾਂਝੇ ਯਤਨ ਜ਼ਰੂਰੀ
ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਪ੍ਰਵਾਸੀ ਭਾਰਤੀਆਂ ਨੂੰ ਵਿਦੇਸ਼ਾਂ ਵਿਚ ਹੋਣ ਵਾਲੀ ਆਮਦਨ 'ਤੇ ਕਰ ਲਾਉਣ ਦਾ ਸਰਕਾਰ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਦੀ ਸਿਰਫ਼ ਭਾਰਤ ਵਿਚ ਹੋਣ ਵਾਲੀ ਆਮਦਨ 'ਤੇ ਹੀ ਕਰ ਲਾਇਆ ਜਾਵੇਗਾ। ਵਿੱਤ ਮੰਤਰੀ ਨੇ ਕਿਹਾ, 'ਅਸੀਂ ਜੋ ਕਰ ਰਹੇ ਹਾਂ, ਉਹ ਇਹ ਹੈ ਕਿ ਪ੍ਰਵਾਸੀ ਭਾਰਤੀਆਂ ਦੀ ਭਾਰਤ ਵਿਚ ਹੋਣ ਵਾਲੀ ਆਮਦਨ 'ਤੇ ਇਥੇ ਕਰ ਲਾਇਆ ਜਾਵੇਗਾ। ਜੇ ਉਨ੍ਹਾਂ ਦੀ ਦੂਜੇ ਦੇਸ਼ ਜਾਂ ਵਖਰੇ ਅਧਿਕਾਰਠ ਖੇਤਰ ਵਿਚ ਕੋਈ ਆਮਦਨ ਹੁੰਦੀ ਹੈ ਜਿਥੇ ਕਰ ਨਹੀਂ ਲਗਦਾ ਤਾਂ ਉਨ੍ਹਾਂ ਦੀ ਉਸ ਆਮਦਨ ਨੂੰ ਮੈਂ ਇਥੇ ਸ਼ਾਮਲ ਨਹੀਂ ਕਰ ਰਹੀ, ਉਨ੍ਹਾਂ ਦੀ ਇਹ ਕਮਾਈ ਵਿਦੇਸ਼ ਦੀ ਹੈ।'
Photo
ਦੇਸ਼ ਨੂੰ ਆਰਥਕ ਮੰਦੀ ਵਿਚੋਂ ਕੱਢਣ ਅਤੇ 2024-25 ਤਕ ਅਰਥਚਾਰੇ ਨੂੰ 5000 ਅਰਬ ਡਾਲਰ ਦੇ ਪੱਧਰ 'ਤੇ ਲਿਜਾਣ ਦੇ ਯਤਨਾਂ ਵਿਚ ਲੱਗੀ ਵਿੱਤ ਮੰਤਰੀ ਨੇ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਵਿਚ ਸਰਕਾਰ ਤੋਂ ਇਲਾਵਾ ਨਿਜੀ ਖੇਤਰ, ਵਿਦੇਸ਼ੀ ਨਿਵੇਸ਼ਕਾਂ ਅਤੇ ਛੋਟੇ ਉਦਮਾਂ ਸਣੇ ਸਾਰਿਆਂ ਦੀ ਭੂਮਿਕਾ ਅਹਿਮ ਹੈ ਅਤੇ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਪੈਣਗੇ।
Photo
ਬਜਟ ਪੇਸ਼ ਕਰਨ ਦੇ ਇਕ ਦਿਨ ਮਗਰੋਂ ਅਪਣੇ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਕਿਹਾ, 'ਅੱਜ ਲੋੜ ਹੈ ਕਿ ਅਰਥਚਾਰੇ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇ। ਸਰਕਾਰ ਨੂੰ ਇਹ ਯਤਨੀ ਕਰਨਾ ਵੀ ਚਾਹੀਦੀ ਹੈ ਅਤੇ ਇਸ ਦੀ ਉਮੀਦ ਵੀ ਕੀਤੀ ਜਾਂਦੀ ਹੈ ਪਰ ਸਿਰਫ਼ ਇਕ ਇੰਜਣ ਦੇ ਭਰੋਸੇ ਪੂਰੀ ਅਰਥਵਿਵਸਥਾ ਨੂੰ ਖਿੱਚ ਕੇ ਅੱਗੇ ਲਿਜਾਣਾ ਅਸੰਭਵ ਹੈ।
Photo
ਸਰਕਾਰ ਹੋਵੇ, ਨਿਜੀ ਖੇਤਰ ਹੋਵੇ, ਵਿਦੇਸ਼ੀ ਪੂੰਜੀ ਨਿਵੇਸ਼ ਹੋਵੇ ਜਾਂ ਕੋਈ ਵੀ ਹੋਵੇ, ਇਨ੍ਹਾਂ ਸਾਰਿਆਂ ਨੂੰ ਮਿਲ ਕੇ ਗੱਡੀ ਨੂੰ ਅੱਗੇ ਖਿਚਣਾ ਪਵੇਗਾ।' ਵਿੱਤ ਮੰਤਰੀ ਨੇ ਕਿਹਾ ਕਿ ਬਜਟ ਵਿਚ ਅਰਥਚਾਰੇ ਨੂੰ ਤੇਜ਼ੀ ਨਾਲ ਅੱਗੇ ਲਿਜਾਣ ਲਈ ਰਸਤੇ ਹੋਰ ਸੁਖਾਲੇ ਬਣਾਉਣ ਦੇ ਉਪਾਅ ਕੀਤੇ ਗਏ ਹਨ। ਉਨ੍ਹਾਂ ਕਿਹਾ, 'ਅਜਿਹਾ ਕਰ ਕੇ ਅਸੀਂ ਸਾਰਿਆਂ ਲਈ ਰਸਤੇ ਖੋਲ੍ਹ ਰਹੇ ਹਾਂ।'
Photo
ਸਰਕਾਰ ਨੇ ਦੇਸ਼ ਨੂੰ 5 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਾਉਣ ਦਾ ਟੀਚਾ ਰਖਿਆ ਹੈ ਪਰ ਦੇਸ਼ ਦੁਨੀਆਂ ਵਿਚ ਜਾਰੀ ਆਰਥਕ ਮੰਦੀ ਕਾਰਨ ਆਰਥਕ ਗਤੀਵਿਧੀਆਂ ਪ੍ਰਭਾਵਤ ਹੋਈਆਂ ਹਨ। ਚਾਲੂ ਵਿੱਤ ਵਰ੍ਹੇ 2019-20 ਦੌਰਾਨ ਆਰਥਕ ਵਾਧਾ ਦਰ 11 ਸਾਲ ਦੇ ਹੇਠਲੇ ਪੱਧਰ ਪੰਜ ਫ਼ੀ ਸਦੀ 'ਤੇ ਰਹਿਣ ਜਾਣ ਦਾ ਅਨੁਮਾਨ ਲਾਇਆ ਗਿਆ ਹੈ। ਅਜਿਹੇ ਵਿਚ 5000 ਅਰਬ ਡਾਲਰ ਦੀ ਅਰਥਵਿਵਸਥਾ ਦੇ ਟੀਚੇ ਸਬੰਧੀ ਸ਼ੱਕ ਵਧਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਰੁਜ਼ਗਾਰ ਲਈ ਬਜਟ ਵਿਚ ਕਈ ਕਦਮ ਚੁਕੇ ਗਏ ਹਨ।