Gyanvapi mosque: ਗਿਆਨਵਾਪੀ ਮਸਜਿਦ ਮਾਮਲੇ ਵਿਚ ਮੁਸਲਿਮ ਧਿਰ ਨੂੰ ਝਟਕਾ; ਫਿਲਹਾਲ ਪੂਜਾ ਉਤੇ ਨਹੀਂ ਲੱਗੀ ਰੋਕ
Published : Feb 2, 2024, 2:55 pm IST
Updated : Feb 2, 2024, 2:55 pm IST
SHARE ARTICLE
Allahabad HC declines stay on Varanasi court order allowing Hindu prayers in Gyanvapi mosque
Allahabad HC declines stay on Varanasi court order allowing Hindu prayers in Gyanvapi mosque

ਮਸਜਿਦ ਕਮੇਟੀ ਦੀ ਪਟੀਸ਼ਨ 'ਤੇ ਸੁਣਵਾਈ 6 ਫਰਵਰੀ ਤਕ ਮੁਲਤਵੀ

Gyanvapi mosque: ਇਲਾਹਾਬਾਦ ਹਾਈ ਕੋਰਟ ਨੇ ਵਾਰਾਣਸੀ ਦੀ ਗਿਆਨਵਾਪੀ ਮਸਜਿਦ ਕੰਪਲੈਕਸ ਵਿਚ ਸਥਿਤ ਵਿਆਸ ਜੀ ਦੀ ਬੇਸਮੈਂਟ ਵਿਚ ਪੂਜਾ ਕਰਨ ਦੀ ਇਜਾਜ਼ਤ ਦੇਣ ਦੇ ਵਾਰਾਣਸੀ ਅਦਾਲਤ ਦੇ ਹੁਕਮਾਂ ਵਿਰੁਧ ਦਾਇਰ ਮਸਜਿਦ ਕਮੇਟੀ ਦੀ ਪਟੀਸ਼ਨ 'ਤੇ ਸੁਣਵਾਈ 6 ਫਰਵਰੀ ਤਕ ਮੁਲਤਵੀ ਕਰ ਦਿਤੀ।

ਗਿਆਨਵਾਪੀ ਮਸਜਿਦ ਦਾ ਪ੍ਰਬੰਧ ਕਰਨ ਵਾਲੀ ਅੰਜੁਮਨ ਇੰਤੇਜਾਮੀਆ ਮਸਜਿਦ ਕਮੇਟੀ ਨੇ ਵਾਰਾਣਸੀ ਅਦਾਲਤ ਦੇ ਹੁਕਮਾਂ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਵਿਚ ਇਹ ਅਪੀਲ ਦਾਇਰ ਕੀਤੀ ਹੈ।

ਜਸਟਿਸ ਰੋਹਿਤ ਰੰਜਨ ਅਗਰਵਾਲ ਨੇ ਮਸਜਿਦ ਕਮੇਟੀ ਦੀ ਪਟੀਸ਼ਨ 'ਤੇ ਸੁਣਵਾਈ 6 ਫਰਵਰੀ ਤਕ ਮੁਲਤਵੀ ਕਰ ਦਿਤੀ ਹੈ। ਅਦਾਲਤ ਵਿਚ ਦਾਇਰ ਅਪੀਲ ਵਿਚ ਸ੍ਰੀ ਕਾਸ਼ੀ ਵਿਸ਼ਵਨਾਥ ਮੰਦਰ ਦੇ ਟਰੱਸਟੀ ਬੋਰਡ ਅਤੇ ਆਚਾਰੀਆ ਵੇਦ ਵਿਆਸ ਪੀਠ ਮੰਦਰ ਦੇ ਮੁੱਖ ਪੁਜਾਰੀ ਸ਼ੈਲੇਂਦਰ ਕੁਮਾਰ ਪਾਠਕ ਨੂੰ ਧਿਰ ਬਣਾਇਆ ਗਿਆ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਵਾਰਾਣਸੀ ਅਦਾਲਤ ਦੇ ਫੈਸਲੇ ਦੇ ਖਿਲਾਫ ਦਾਇਰ ਅਪੀਲ ਵਿਚ, ਇਹ ਦਲੀਲ ਦਿਤੀ ਗਈ ਹੈ ਕਿ ਇਹ ਮੁਕੱਦਮਾ ਅਪਣੇ ਆਪ ਵਿਚ ਪੂਜਾ ਸਥਾਨ ਐਕਟ, 1991 ਦੇ ਤਹਿਤ ਰੱਖਣ ਯੋਗ ਨਹੀਂ ਹੈ। ਨਾਲ ਹੀ, ਮੌਜੂਦਾ ਮੁਕੱਦਮੇ ਵਿਚ ਦਾਅਵਾ ਕੀਤੇ ਅਨੁਸਾਰ, ਵਿਆਸ ਪਰਵਾਰ ਦੀ ਮਲਕੀਅਤ ਜਾਂ ਪੂਜਾ ਆਦਿ ਲਈ ਬੇਸਮੈਂਟ ਦੀ ਕੋਈ ਚਰਚਾ ਨਹੀਂ ਕੀਤੀ ਗਈ ਸੀ।

ਅਪੀਲ ਵਿਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਇਹ ਮੁਕੱਦਮਾ ਦਰਜ ਕਰਨ ਦਾ ਮੁੱਖ ਮਕਸਦ ਗਿਆਨਵਾਪੀ ਮਸਜਿਦ ਦੇ ਸੰਚਾਲਨ ਨੂੰ ਲੈ ਕੇ ਨਕਲੀ ਵਿਵਾਦ ਪੈਦਾ ਕਰਨਾ ਹੈ, ਜਿਥੇ ਨਿਯਮਤ ਤੌਰ 'ਤੇ ਨਮਾਜ਼ ਅਦਾ ਕੀਤੀ ਜਾਂਦੀ ਹੈ। ਵਾਰਾਣਸੀ ਦੀ ਅਦਾਲਤ ਨੇ 31 ਜਨਵਰੀ, 2024 ਦੇ ਅਪਣੇ ਆਦੇਸ਼ ਵਿਚ ਹਿੰਦੂ ਸ਼ਰਧਾਲੂਆਂ ਨੂੰ ਗਿਆਨਵਾਪੀ ਮਸਜਿਦ ਕੰਪਲੈਕਸ ਦੇ ਅੰਦਰ ਵਿਆਸ ਜੀ ਦੇ ਬੇਸਮੈਂਟ ਵਿਚ ਪੂਜਾ ਕਰਨ ਦੀ ਇਜਾਜ਼ਤ ਦਿਤੀ ਸੀ। ਅਦਾਲਤ ਨੇ ਕਿਹਾ ਸੀ ਕਿ ਜ਼ਿਲ੍ਹਾ ਪ੍ਰਸ਼ਾਸਨ ਅਗਲੇ ਸੱਤ ਦਿਨਾਂ ਦੇ ਅੰਦਰ ਇਸ ਸਬੰਧੀ ਜ਼ਰੂਰੀ ਪ੍ਰਬੰਧ ਕਰੇ।

(For more Punjabi news apart from Allahabad HC declines stay on Varanasi court order allowing Hindu prayers in Gyanvapi mosque, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement