Gyanvapi mosque: ਗਿਆਨਵਾਪੀ ਕੈਂਪਸ ’ਚ ਸਥਿਤ ਵਿਆਸ ਜੀ ਦੇ ਤਹਿਖਾਨੇ ’ਚ ਪੂਜਾ ਕਰਨ ਦਾ ਅਧਿਕਾਰ ਦੇਣ ਦਾ ਹੁਕਮ
Published : Jan 31, 2024, 6:22 pm IST
Updated : Jan 31, 2024, 6:22 pm IST
SHARE ARTICLE
Varanasi court permits Hindu side to offer prayers in Gyanvapi mosque cellar
Varanasi court permits Hindu side to offer prayers in Gyanvapi mosque cellar

ਵਾਰਾਣਸੀ ਦੀ ਜ਼ਿਲ੍ਹਾ ਅਦਾਲਤ ਨੇ ਬੁਧਵਾਰ ਨੂੰ ਹਿੰਦੂਆਂ ਨੂੰ ਗਿਆਨਵਾਪੀ ਕੰਪਲੈਕਸ ’ਚ ਸਥਿਤ ਵਿਆਸ ਜੀ ਦੇ ਬੇਸਮੈਂਟ ’ਚ ਪੂਜਾ ਕਰਨ ਦਾ ਹੁਕਮ ਦਿਤਾ ਹੈ।

Gyanvapi mosque: ਵਾਰਾਣਸੀ ਦੀ ਜ਼ਿਲ੍ਹਾ ਅਦਾਲਤ ਨੇ ਬੁਧਵਾਰ ਨੂੰ ਹਿੰਦੂਆਂ ਨੂੰ ਗਿਆਨਵਾਪੀ ਕੰਪਲੈਕਸ ’ਚ ਸਥਿਤ ਵਿਆਸ ਜੀ ਦੇ ਬੇਸਮੈਂਟ ’ਚ ਪੂਜਾ ਕਰਨ ਦਾ ਹੁਕਮ ਦਿਤਾ ਹੈ।

ਹਿੰਦੂ ਧਿਰ ਦੇ ਵਕੀਲ ਮਦਨ ਮੋਹਨ ਯਾਦਵ ਨੇ ਦਸਿਆ ਕਿ ਜ਼ਿਲ੍ਹਾ ਜੱਜ ਅਜੇ ਕ੍ਰਿਸ਼ਨ ਵਿਸ਼ਵੇਸ਼ ਦੀ ਅਦਾਲਤ ਨੇ ਵਿਆਸ ਜੀ ਦੇ ਪੋਤੇ ਸ਼ੈਲੇਂਦਰ ਪਾਠਕ ਨੂੰ ਤਹਿਖਾਨੇ ’ਚ ਪ੍ਰਾਰਥਨਾ ਕਰਨ ਦਾ ਅਧਿਕਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਸੱਤ ਦਿਨਾਂ ਦੇ ਅੰਦਰ ਪੂਜਾ ਕਰਨ ਦੇ ਪ੍ਰਬੰਧ ਕਰੇਗਾ। ਕਾਸ਼ੀ ਵਿਸ਼ਵਨਾਥ ਟਰੱਸਟ ਪੂਜਾ ਦਾ ਕੰਮ ਕਰੇਗਾ।

ਯਾਦਵ ਨੇ ਕਿਹਾ ਕਿ ਗਿਆਨਵਾਪੀ ਦੇ ਸਾਹਮਣੇ ਬੈਠੇ ਨੰਦੀ ਮਹਾਰਾਜ ਦੇ ਸਾਹਮਣੇ ਤੋਂ ਰਸਤਾ ਖੋਲ੍ਹਿਆ ਜਾਵੇਗਾ। ਉਨ੍ਹਾਂ ਦਸਿਆ ਕਿ ਮੰਗਲਵਾਰ ਨੂੰ ਗਿਆਨਵਾਪੀ ਕੈਂਪਸ ’ਚ ਸਥਿਤ ਵਿਆਸ ਜੀ ਦੇ ਬੇਸਮੈਂਟ ’ਚ ਪੂਜਾ ਕਰਨ ਦੀ ਅਰਜ਼ੀ ’ਤੇ ਜ਼ਿਲ੍ਹਾ ਜੱਜ ਅਜੇ ਕ੍ਰਿਸ਼ਨ ਵਿਸ਼ਵੇਸ਼ ਦੀ ਅਦਾਲਤ ’ਚ ਦੋਹਾਂ ਧਿਰਾਂ ਦੀਆਂ ਦਲੀਲਾਂ ਪੂਰੀਆਂ ਹੋ ਗਈਆਂ।

ਹਿੰਦੂ ਪੱਖ ਨੇ ਕਿਹਾ ਕਿ ਨਵੰਬਰ 1993 ਤਕ ਸੋਮਨਾਥ ਵਿਆਸ ਜੀ ਦਾ ਪਰਵਾਰ ਉਸ ਤਹਿਖਾਨੇ ’ਚ ਪੂਜਾ ਕਰਦਾ ਸੀ ਜੋ ਉਸ ਸਮੇਂ ਮੁਲਾਇਮ ਸਿੰਘ ਯਾਦਵ ਸਰਕਾਰ ਦੌਰਾਨ ਬੰਦ ਸੀ। ਹੁਣ ਹਿੰਦੂਆਂ ਨੂੰ ਉੱਥੇ ਮੁੜ ਪੂਜਾ ਕਰਨ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਮੁਸਲਿਮ ਪੱਖ ਨੇ ਇਸ ਦਾਅਵੇ ਦਾ ਵਿਰੋਧ ਕੀਤਾ ਅਤੇ ਕਿਹਾ ਕਿ ਇਸ ਦੇ ਵਿਰੁਧ ਜ਼ਿਲ੍ਹਾ ਜੱਜ ਦੀ ਅਦਾਲਤ ’ਚ ਅਪੀਲ ਵੀ ਦਾਇਰ ਕੀਤੀ ਗਈ ਹੈ।

 (For more Punjabi news apart from Varanasi court permits Hindu side to offer prayers in Gyanvapi mosque cellar, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement