
ਕਾਂਗਰਸ ਦੇ ਰਾਜੀਵ ਸ਼ੁਕਲਾ ਨੇ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਇਆ ਅਤੇ ਕਿਹਾ ਕਿ ਇਹ ਇੱਕ ਗੰਭੀਰ ਸਮੱਸਿਆ ਹੈ
Rajya Sabha: ਵਿਦਿਆਰਥੀ ਦੀ ਖ਼ੁਦਕੁਸ਼ੀ ਦਾ ਮੁੱਦਾ ਉਠਾਉਂਦੇ ਹੋਏ ਸ਼ੁਕਰਵਾਰ ਨੂੰ ਰਾਜ ਸਭਾ ਵਿਚ ਕਾਂਗਰਸ ਦੇ ਇਕ ਮੈਂਬਰ ਨੇ ਮੰਗ ਕੀਤੀ ਕਿ ਇਸ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ ਅਤੇ ਅਧਿਆਪਕਾਂ ਨੂੰ ਵੀ ਸਹੀ ਸਿਖਲਾਈ ਦਿਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਵਿਦਿਆਰਥੀਆਂ ਨੂੰ ਮਾਨਸਿਕ ਦਬਾਅ ਤੇ ਨਿਰਾਸ਼ਾ ਤੋਂ ਬਾਹਰ ਕੱਢ ਕੇ ਖ਼ੁਦਕੁਸ਼ੀਆਂ ਤੋਂ ਰੋਕ ਸਕਣ। ਕਾਂਗਰਸ ਦੇ ਰਾਜੀਵ ਸ਼ੁਕਲਾ ਨੇ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਇਆ ਅਤੇ ਕਿਹਾ ਕਿ ਇਹ ਇੱਕ ਗੰਭੀਰ ਸਮੱਸਿਆ ਹੈ ਅਤੇ ਇਸ ਲਈ ਸਿਰਫ਼ ਸਰਕਾਰ ਜਾਂ ਰਾਜ ਸਰਕਾਰਾਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।
ਉਨ੍ਹਾਂ ਕਿਹਾ,“ਪੂਰੇ ਸਮਾਜ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ। ਕਰੀਬ 35000 ਵਿਦਿਆਰਥੀ ਖੁਦਕੁਸ਼ੀ ਕਰ ਚੁਕੇ ਹਨ। ਇਸ ਦਾ ਕਾਰਨ ਕੋਈ ਫੇਲ੍ਹ ਹੋ ਗਿਆ ਜਾਂ ਉਮੀਦ ਕੀਤੇ ਅੰਕ ਪ੍ਰਾਪਤ ਨਹੀਂ ਕਰ ਸਕਿਆ। ਸ਼ੁਕਲਾ ਨੇ ਕਿਹਾ,‘‘ਪ੍ਰਧਾਨ ਮੰਤਰੀ (ਨਰਿੰਦਰ ਮੋਦੀ) ਨੇ ਵੀ ਪ੍ਰੀਖਿਆਵਾਂ ’ਤੇ ਚਰਚਾ ਵਿਚ ਕਿਹਾ ਕਿ ਮਾਪੇ ਵੀ ਵਿਦਿਆਰਥੀਆਂ ’ਤੇ ਦਬਾਅ ਪਾਉਂਦੇ ਹਨ, ਜਿਸ ਕਾਰਨ ਵਿਦਿਆਰਥੀ ਮਾਨਸਿਕ ਦਬਾਅ ਵਿਚ ਆ ਜਾਂਦੇ ਹਨ।’’
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਉਨ੍ਹਾਂ ਅਨੁਸਾਰ ਹਾਲ ਹੀ ਵਿਚ ਹੋਏ ਇੱਕ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਖੁਦਕੁਸ਼ੀ ਦੇ ਮੁੱਖ ਕਾਰਨ ਦਬਾਅ, ਅਸਫਲਤਾ ਦਾ ਡਰ, ਮਾਨਸਿਕ ਤਣਾਅ, ਸਹਾਇਤਾ ਦੀ ਕਮੀ, ਵਿੱਤੀ ਕਾਰਨਾਂ ਸਮੇਤ ਕੁੱਲ ਸੱਤ ਕਾਰਕ ਹਨ। ਉਨ੍ਹਾਂ ਕਿਹਾ,“ਮਾਨਸਿਕ ਸਿਹਤ ਦੇ ਮਾਹਰ ਕੋਚਿੰਗ ਸੰਸਥਾਵਾਂ ਵਿਚ ਰੱਖੇ ਜਾਣੇ ਚਾਹੀਦੇ ਹਨ। ਸੰਸਥਾਵਾਂ ਵਿਚ ਮਾਨਸਿਕ ਸਿਹਤ ਲਈ ਮਾਹਰਾਂ ਦਾ ਹੋਣਾ ਲਾਜ਼ਮੀ ਹੋਣਾ ਚਾਹੀਦਾ ਹੈ। ਅਧਿਆਪਕਾਂ ਨੂੰ ਸਿਖਲਾਈ ਦਿਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਵਿਦਿਆਰਥੀਆਂ ਨੂੰ ਨਿਰਾਸ਼ਾ ਦੇ ਦੌਰ ਤੋਂ ਬਚਾ ਸਕਣ। ਇਸ ਦੇ ਲਈ ਇਕ ਵਿਸ਼ਾਲ ਜਾਗਰੂਕਤਾ ਮੁਹਿੰਮ ਚਲਾਈ ਜਾਣੀ ਚਾਹੀਦੀ ਹੈ।’’
(For more Punjabi news apart from issue of students' suicide was raised in Rajya Sabha, stay tuned to Rozana Spokesman)