Advertisement
  ਖ਼ਬਰਾਂ   ਰਾਸ਼ਟਰੀ  02 Mar 2019  ਪੁੰਛ LOC ‘ਤੇ ਨਹੀਂ ਸੁਧਰਿਆ ਪਾਕਿਸਤਾਨ, ਗੋਲੀਬਾਰੀ ‘ਚ ਇਕ ਹੀ ਪਰਵਾਰ ਦੇ 3 ਲੋਕ ਮਰੇ

ਪੁੰਛ LOC ‘ਤੇ ਨਹੀਂ ਸੁਧਰਿਆ ਪਾਕਿਸਤਾਨ, ਗੋਲੀਬਾਰੀ ‘ਚ ਇਕ ਹੀ ਪਰਵਾਰ ਦੇ 3 ਲੋਕ ਮਰੇ

ਸਪੋਕਸਮੈਨ ਸਮਾਚਾਰ ਸੇਵਾ
Published Mar 2, 2019, 10:28 am IST
Updated Mar 2, 2019, 10:28 am IST
ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ ਕੰਟਰੋਲ ਰੇਖਾ (ਐਲਓਸੀ) ‘ਤੇ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਗੋਲਾਬਾਰੀ ਵਿਚ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ...
Indian Army
 Indian Army

ਜੰਮੂ-ਕਸ਼ਮੀਰ : ਜੰਮੂ-ਕਸ਼ਮੀਰ ਦੇ ਪੁੰਛ ਜਿਲ੍ਹੇ ਵਿਚ ਕੰਟਰੋਲ ਰੇਖਾ (ਐਲਓਸੀ) ‘ਤੇ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਗੋਲਾਬਾਰੀ ਵਿਚ ਤਿੰਨ ਨਾਗਰਿਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਕਿਹਾ ਕਿ ਐਲਓਸੀ ਕੋਲ ਕ੍ਰਿਸ਼ਣਾਘਾਟੀ ਸੈਕਟਰ ਵਿਚ ਝਲਾਸ ਇਲਾਕੇ ਦੇ ਸਲੋਤਰੀ ਪਿੰਡ ਵਿਚ ਪਾਕਿਸਤਾਨੀ ਫੌਜ ਵੱਲੋਂ ਦਾਗਿਆ ਗਿਆ ਗੋਲਾ ਸ਼ੁੱਕਰਵਾਰ ਰਾਤ ਇਕ ਘਰ ਅੰਦਰ ਫਟ ਗਿਆ ਜਿਸ ਵਿਚ ਇਕ ਔਰਤ ਤੇ ਉਸਦੇ ਦੋ ਬੱਚਿਆਂ ਦੀ ਮੌਤ ਹੋ ਗਈ।

India ArmyIndian Army

ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨੀ ਗੋਲਾਬਾਰੀ ਵਿਚ ਦੋ ਨਾਗਰਿਕਾਂ ਅਤੇ ਫੌਜ  ਦੇ ਦੋ ਫ਼ੌਜੀਆਂ ਸਮੇਤ ਚਾਰ ਜਖ਼ਮੀ ਹੋ ਗਏ ਹਨ। ਭਾਰਤੀ ਅਤੇ ਪਾਕਿਸਤਾਨੀ ਫੌਜੀ ਪਿਛਲੇ ਅੱਠ ਦਿਨਾਂ ਤੋਂ ਪੁੰਛ ਅਤੇ ਰਾਜੌਰੀ ਜਿਲਿਆਂ ਵਿਚ ਕੰਟਰੋਲ ਰੇਖਾ ‘ਤੇ ਭਾਰੀ ਗੋਲਾਬਾਰੀ ਕਰ ਰਹੇ ਹਨ। ਇਲਾਕਾ ਨਿਵਾਸੀਆਂ ਨੇ ਕੰਟਰੋਲ ਰੇਖਾ ਉੱਤੇ ਲੜਾਈ ਵਰਗੀ ਹਾਲਤ’ ਦੱਸਿਆ ਹੈ।

India ArmyIndian Army

ਪ੍ਰਸ਼ਾਸਨ ਨੇ ਇਨ੍ਹਾਂ ਦੋਨਾਂ ਜਿਲਿਆਂ ਵਿੱਚ ਕੰਟਰੋਲ ਰੇਖਾ ਤੋਂ 5 ਕਿਲੋਮੀਟਰ ਦੇ ਅੰਦਰ ਦੇ ਸਾਰੇ ਸਿੱਖਿਅਕ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਲੋਕਾਂ ਨੂੰ ਘਰ ਅੰਦਰ ਰਹਿਣ ਲਈ ਕਿਹਾ ਹੈ।

Advertisement
Advertisement

 

Advertisement
Advertisement