ਦਿੱਲੀ ਹਿੰਸਾ : ਲੋਕ ਸਭਾ 'ਚ ਹੰਗਾਮੇ ਤੋਂ ਪਹਿਲਾਂ ਹੀ ਸਦਨ ਦੀ ਕਾਰਵਾਈ ਮੁਲਤਵੀ
Published : Mar 2, 2020, 5:11 pm IST
Updated : Mar 9, 2020, 10:36 am IST
SHARE ARTICLE
file photo
file photo

ਲੋਕ ਸਭਾ ਵਿੱਚ ਦਿੱਲੀ ਹਿੰਸਾ ਤੇ ਹੰਗਾਮਾ ਹੋਣ ਤੋਂ ਪਹਿਲਾਂ ਹੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ।

ਨਵੀਂ ਦਿੱਲੀ: ਲੋਕ ਸਭਾ ਵਿੱਚ ਦਿੱਲੀ ਹਿੰਸਾ ਤੇ ਹੰਗਾਮਾ ਹੋਣ ਤੋਂ ਪਹਿਲਾਂ ਹੀ ਕਾਰਵਾਈ ਦੁਪਹਿਰ 2 ਵਜੇ ਤੱਕ ਮੁਲਤਵੀ ਕਰ ਦਿੱਤੀ। ਇਸ ਤੋਂ ਪਹਿਲਾਂ ਲੋਕ ਸਭਾ ਵਿੱਚ ਬਿਹਾਰ ਦੀ ਜੇਡੀਯੂ ਸੰਸਦ ਨੇ ਬੈਦਿਆਨਾਥ ਮਹਾਤੋ ਦੀ ਮੌਤ ‘ਤੇ ਸੋਗ ਜਤਾਇਆ। ਫਿਰ ਜਿਵੇਂ ਹੀ ਇਹ ਕਾਰਵਾਈ ਸ਼ੁਰੂ ਹੋਈ, ਸੰਗਰੂਰ ਤੋਂ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਵੇਲ ਵੱਲ ਚਲੇ ਪਏ। ਇਸ ਦੌਰਾਨ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਹੰਗਾਮੇ ਦੀ ਉਮੀਦ ਤੋਂ ਬਾਅਦ ਸਦਨ ਮੁਲਤਵੀ ਕਰ ਦਿੱਤਾ।

photophoto

ਕਾਂਗਰਸ ਸਮੇਤ ਕਈ ਪਾਰਟੀਆਂ ਨੇ ਮੁਲਤਵੀ ਮਤੇ ਦਾ ਨੋਟਿਸ ਦਿੱਤਾ ਸੀ
ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਇਸ ਮੁੱਦੇ 'ਤੇ ਵਿਚਾਰ ਵਟਾਂਦਰੇ ਲਈ ਲੋਕ ਸਭਾ ਵਿਚ ਮੁਲਤਵੀ ਕਰਨ ਦਾ ਪ੍ਰਸਤਾਵ ਦਿੱਤਾ ਸੀ। ਦੱਸ ਦੇਈਏ ਕਿ ਕਾਂਗਰਸ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਦਿੱਲੀ ਦੰਗਿਆਂ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਅਸਤੀਫਾ ਮੰਗਿਆ ਸੀ। ਕਈ ਹੋਰ ਵਿਰੋਧੀ ਪਾਰਟੀਆਂ ਨੇ ਵੀ ਹਿੰਸਾ ਮਾਮਲੇ ਵਿਚ ਸ਼ਾਹ ਨੂੰ ਘੇਰਿਆ ਸੀ।

photophoto

ਬਜਟ ਦਾ ਦੂਜਾ ਪੜਾਅ ਅੱਜ ਸ਼ੁਰੂ ਹੋਇਆ 
ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਅੱਜ ਸ਼ੁਰੂ ਹੋਇਆ ਹੈ। ਵਿਰੋਧੀ ਧਿਰ ਨੇ ਸਰਕਾਰ ਦਾ ਘਿਰਾਓ ਕਰਨ ਲਈ ਘੇਰਾਬੰਦੀ ਕਰ ਲਈ। ਲੋਕ ਸਭਾ ਵਿੱਚ ਕਾਂਗਰਸੀ ਨੇਤਾਵਾਂ, ਅਧੀਰ ਰੰਜਨ ਚੌਧਰੀ ਅਤੇ ਕੇ ਸੁਰੇਸ਼ ਨੇ ਦਿੱਲੀ ਹਿੰਸਾ ‘ਤੇ ਮੁਲਤਵੀ ਮਤੇ ਦਾ ਨੋਟਿਸ ਦਿੱਤਾ ਹੈ।

photophoto

ਆਪ’ ਨੇ ਸੰਸਦ ਵਿੱਚ ਵਿਰੋਧ ਕੀਤਾ
ਆਮ ਆਦਮੀ ਪਾਰਟੀ (ਆਪ) ਨੇ ਸੰਸਦ ਭਵਨ ਵਿੱਚ ਗਾਂਧੀ ਜੀ ਦੇ ਬੁੱਤ ਦੇ ਸਾਹਮਣੇ ਦਿੱਲੀ ਦੰਗਿਆਂ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਪਹਿਲਾਂ  ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦਿੱਲੀ ਦੰਗਿਆਂ ਸੰਬੰਧੀ ਸਦਨ ਵਿੱਚ ਨਿਯਮ 267 ਤਹਿਤ ਮੁਲਤਵੀ ਮਤੇ ਦਾ ਨੋਟਿਸ ਦਿੱਤਾ ਸੀ।

photophoto

ਟੀਐਮਸੀ ਦੇ ਸੰਸਦ ਮੈਂਬਰ ਅੱਖਾਂ ਬੰਦ ਕਰਕੇ  ਕੀਤਾ ਪ੍ਰਦਰਸ਼ਨ
ਟੀਐਮਸੀ ਦੇ ਸੰਸਦ ਮੈਂਬਰਾਂ ਨੇ ਦਿੱਲੀ ਦੰਗਿਆਂ ਨੂੰ ਲੈ ਕੇ ਅੱਖਾਂ ਮੀਚ ਕੇ ਰੋਸ ਪ੍ਰਦਰਸ਼ਨ ਕੀਤਾ। ਸੰਸਦ ਮੈਂਬਰਾਂ ਨੇ  ਕਾਲੀ ਪੱਟੀਆਂ ਬੰਨ ਕੇ  ਵਿਰੋਧ ਪ੍ਰਦਰਸ਼ਨ ਕੀਤਾ।ਕਈ ਹੋਰ ਧਿਰਾਂ ਨੇ ਨੋਟਿਸ ਦਿੱਤੇ ।ਸੀਪੀਐਮ, ਸੀਪੀਆਈ, ਡੀਐਮਕੇ ਅਤੇ ਐਨਸੀਪੀ ਨੇ ਦਿੱਲੀ ਦੰਗਿਆਂ ‘ਤੇ ਲੋਕ ਸਭਾ ਵਿੱਚ ਮੁਲਤਵੀ ਮਤੇ ਦਾ ਨੋਟਿਸ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement