
ਪੁਲਿਸ ਮੁਤਾਬਕ ਅਲੀਗੜ੍ਹ ਦੇ ਰਾਮਪੁਰ ਪਿੰਡ ਦੀ ਰਹਿਣ ਵਾਲੀ...
ਅਲੀਗੜ੍ਹ: ਉੱਤਰ-ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਵਿਚ 6 ਮਹੀਨੇ ਦੇ ਬੱਚੇ ਦੀ ਕੁੱਟਮਾਰ ਤੋਂ ਬਾਅਦ ਮੌਤ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਮਾਂ ਨੇ ਅਪਣੇ ਪਤੀ ਨਾਲ ਝਗੜੇ ਤੋਂ ਬਾਅਦ ਗੁੱਸੇ ਵਿਚ ਉਸ ਨੂੰ ਕੁੱਟ ਦਿੱਤਾ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਪੁਲਿਸ ਨੇ ਅਪਰਾਧੀ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉੱਥੇ ਹੀ ਔਰਤ ਦਾ ਕਹਿਣਾ ਹੈ ਕਿ ਉਸ ਨੇ ਇਹ ਸਭ ਜਾਣ-ਬੁੱਝ ਕੇ ਨਹੀਂ ਕੀਤਾ।
Baby
ਪੁਲਿਸ ਮੁਤਾਬਕ ਅਲੀਗੜ੍ਹ ਦੇ ਰਾਮਪੁਰ ਪਿੰਡ ਦੀ ਰਹਿਣ ਵਾਲੀ ਔਰਤ ਪਿੰਕੀ ਸ਼ਰਮਾ ਦਾ ਸ਼ਨੀਵਾਰ ਸ਼ਾਮ ਅਪਣੇ ਪਤੀ ਰਾਹੁਲ ਨਾਲ ਇਸ ਗੱਲ ਤੇ ਝਗੜਾ ਹੋ ਗਿਆ ਕਿ ਉਸ ਨੂੰ ਹੋਲੀ ਲਈ ਕੱਪੜੇ ਖਰੀਦਣ ਲਈ ਬਜ਼ਾਰ ਨਹੀਂ ਲੈ ਕੇ ਗਿਆ। ਗੁੱਸੇ ਵਿਚ ਪਿੰਕੀ ਨੇ ਅਪਣੀ 6 ਸਾਲ ਦੀ ਬੇਟੀ ਸੋਨੀ ਦੀ ਮਾਰਕੁੱਟ ਕਰ ਦਿੱਤੀ। ਉਸ ਨੇ ਅਪਣੀ ਮਾਸੂਮ ਬੱਚੀ ਨੂੰ ਇੰਨਾ ਜ਼ਿਆਦਾ ਕੁੱਟ ਦਿੱਤਾ ਕਿ ਉਸ ਦੀ ਮਾਸੂਮ ਦੀ ਮੌਤ ਹੋ ਗਈ।
Arrested
ਇਸ ਤੋਂ ਬਾਅਦ ਰਾਹੁਲ ਨੇ ਥਾਣੇ ਵਿਚ ਅਪਣੀ ਪਤਨੀ ਪਿੰਕੀ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕਰਵਾ ਦਿੱਤਾ। ਪੁਲਿਸ ਨੇ ਪਿੰਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਇੰਚਾਰਜ ਨਰੇਸ਼ ਕੁਮਾਰ ਸਿੰਘ ਨੇ ਕਿਹਾ ਕਿ ਪਿੰਕੀ ਨੇ ਪੁਲਿਸ ਨੂੰ ਦਸਿਆ ਕਿ ਉਸ ਨੇ ਅਪਣੀ ਬੇਟੀ ਨੂੰ ਜਾਣ ਬੁੱਝ ਕੇ ਨਹੀਂ ਮਾਰਿਆ।
Suit
ਉਹ ਅਪਣੇ ਪਤੀ ਨਾਲ ਰੋਜ਼-ਰੋਜ਼ ਦੇ ਝਗੜਿਆਂ ਤੋਂ ਪਰੇਸ਼ਾਨ ਸੀ ਅਤੇ ਸ਼ਨੀਵਾਰ ਨੂੰ ਉਸ ਨੇ ਇਸ ਗੱਲ ਦਾ ਗੁੱਸਾ ਅਪਣੀ ਬੇਟੀ ਤੇ ਉਤਾਰ ਦਿੱਤਾ। ਉਸ ਨੇ ਦਸਿਆ ਕਿ ਉਸ ਨੂੰ ਪਤਾ ਨਹੀਂ ਸੀ ਕਿ ਇਸ ਨਾਲ ਉਸ ਦੀ ਜਾਨ ਚਲੀ ਜਾਵੇਗੀ। ਦਸਿਆ ਗਿਆ ਹੈ ਕਿ ਪਿੰਕੀ ਦਾ ਚਾਰ ਸਾਲ ਪਹਿਲਾਂ ਰਾਹੁਲ ਨਾਲ ਵਿਆਹ ਹੋਇਆ ਸੀ ਅਤੇ ਸੋਨੀ ਤੋਂ ਇਲਾਵਾ ਉਹਨਾਂ ਦਾ ਤਿੰਨ ਸਾਲ ਦਾ ਇਕ ਬੇਟਾ ਵੀ ਹੈ। ਰਾਹੁਲ ਇਕ ਤਾਲਾ ਫੈਕਟਰੀ ਵਿਚ ਕੰਮ ਕਰਦਾ ਹੈ।
Holi
ਦਸ ਦਈਏ ਕਿ ਮਾਸੂਮ ਬੱਚਿਆਂ ਨਾਲ ਬੇਰਹਿਮੀ ਨਾਲ ਕੁੱਟਮਾਰ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਨਵੰਬਰ ਮਹੀਨੇ ਵੀ ਅਜਿਹਾ ਹੀ ਮਾਮਲਾ ਰਾਜਪੁਰਾ ਦੇ ਸ਼ਹੀਦ ਊਧਮ ਸਿੰਘ ਨਗਰ ਦਾ ਸਾਹਮਣੇ ਆਇਆ ਸੀ। ਜਿੱਥੇ ਇਕ ਗਰੀਬ ਪਰਿਵਾਰ ਨਾਲ ਸੰਬੰਧਤ ਬੱਚੀ ਨੂੰ ਇਕ ਮਾਂ-ਧੀ ਵਲੋਂ ਗਲੀ ਵਿਚ ਲੰਮੇ ਪਾ ਕੇ ਜਾਨਵਰਾਂ ਨਾਲ ਕੁੱਟਿਆ ਗਿਆ। ਇਸ ਦੌਰਾਨ ਉਥੇ ਮੌਜੂਦ ਕਿਸੇ ਵਿਅਕਤੀ ਵਲੋਂ ਕੁੱਟਮਾਰ ਦੀ ਇਸ ਘਟਨਾ ਦੀ ਵੀਡੀਓ ਆਪਣੇ ਮੋਬਾਈਲ ਵਿਚ ਕੈਦ ਕੀਤੀ ਗਈ ਸੀ।
ਉਕਤ ਮਾਂ ਧੀ ਵਲੋਂ ਬੱਚੀ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਗਿਆ ਕਿ ਉਸ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। ਦਰਿੰਦਗੀ ਦੀਆਂ ਹੱਦਾਂ ਪਾਰ ਕਰਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈ ਸੀ ਦੂਜੇ ਪਾਸੇ ਪੀੜਤ ਬੱਚੀ ਦੇ ਪਰਿਵਾਰ ਅਤੇ ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਉਕਤ ਮਾਂ-ਧੀ ਉਨ੍ਹਾਂ ਦੀ ਬੱਚੀ ਨੂੰ ਗਲਤ ਕੰਮ ਵਿਚ ਲਗਾਉਣਾ ਚਾਹੁੰਦੀਆਂ ਸਨ ਜਿਸ ਤੋਂ ਉਨ੍ਹਾਂ ਨੇ ਬੱਚੀ ਨੂੰ ਰੋਕਿਆ ਅਤੇ ਇਸੇ ਕਰਕੇ ਬੱਚੀ ਦੀ ਕੁੱਟਮਾਰ ਕੀਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।