
ਕਿਹਾ ਕਿ ਦੁਖ ਉਦੋਂ ਹੁੰਦਾ ਹੈ ਜਦੋਂ ਗੁਲਾਬ ਨਬੀ ਆਜ਼ਾਦ ਵਰਗੇ ਸੀਨੀਅਰ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ
ਨਵੀਂ ਦਿੱਲੀ : ਭਾਜਪਾ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਵਿਚਕਾਰ ਚੱਲ ਰਹੀ ਜ਼ੁਬਾਨੀ ਜੰਗ ਦੇ ਮੱਦੇਨਜ਼ਰ ਮੰਗਲਵਾਰ ਨੂੰ ਵਿਰੋਧੀ ਪਾਰਟੀ ’ਤੇ ਇਹ ਕਹਿੰਦੇ ਹੋਏ ਨਿਸ਼ਾਨਾ ਸਾਧਿਆ ਕਿ ਉਸ ਦੀ ਵਿਚਾਰਧਾਰਾ ਸਿਰਫ਼ ਗਾਂਧੀ ਪਰਵਾਰ ਦੀ ‘ਇਛਾਵਾਂ’ ਨੂੰ ਪੂਰਾ ਕਰਨਾ ਹੈ ਅਤੇ ਜੋ ਕਈ ਉਸ ਦੇ ਵਿਰੁਧ ਬੋਲਦਾ ਹੈ ਜਾਂ ਪ੍ਰਧਾਨ ਮੰਤਰੀ ਮੋਦੀ ਦੇ ‘ਠੀਕ’ ਕਦਮਾਂ ਦਾ ਸਾਥ ਦਿੰਦਾ ਹੈ ਤਾਂ ਉਸ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
Narinder Modi
ਭਾਜਪਾ ਬੁਲਾਰਾ ਸੰਬਿਤ ਪਾਤੜਾ ਕਿਹਾ ਕਿ ਕਾਂਗਰਸ ਹਰ ਉਸ ਵਿਅਕਤੀ ਨੂੰ ਨਿਸ਼ਾਨਾ ਬਣਾਏਗੀ ਜੋ ਪਾਰਟੀ ਦੇ ਅੰਦਰ ਲੋਕਤੰਤਰ ਦੀ ਗੱਲ ਕਰੇਗਾ, ਪ੍ਰਧਾਨ ਦੀ ਚੋਣ ਚਾਹੇਗਾ, ਵਿਕਾਸ ਦੀ ਰਾਜਨੀਤੀ ਦਾ ਸਮਰਥਨ ਕਰੇਗਾ ਜਾਂ ਫਿਰ ਪ੍ਰਧਾਨ ਮੰਤਰੀ ਦੇ ਸਹੀ ਏਜੰਡੇ ਨਾਲ ਖੜਾ ਹੋਵੇਗਾ।
Ghulam Nabi Azad
ਪਾਤੜਾ ਨੇ ਕਾਂਗਰਸ ਦੇ ਜੀ 23 ਆਗੂਆਂ ਵਲੋਂ ਪਾਰਟੀ ਦੇ ਢਾਂਚੇ ’ਚ ਤਬਦੀਲੀ ਦੀ ਵਕਾਲਤ ਨੂੰ ਉਸ ਦਾ ਅੰਦਰੂਨੀ ਮਾਮਲਾ ਦਸਿਆ ਅਤੇ ਕਿਹਾ ਕਿ ਦੁਖ ਉਦੋਂ ਹੁੰਦਾ ਹੈ ਜਦੋਂ ਗੁਲਾਬ ਨਬੀ ਆਜ਼ਾਦ ਵਰਗੇ ਸੀਨੀਅਰ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।