
ਕਾਂਗਰਸ ਨੇਤਾ ਨੇ ਕਿਹਾ ਜੰਮੂ-ਕਸ਼ਮੀਰ ਦੀ ਆਰਥਕ ਸਥਿਤੀ ਠੀਕ ਕਰਨੀ ਹੋਵੇਗੀ
ਜੰਮੂ- ਤਿੰਨ ਦਿਨ ਦੇ ਦੌਰੇ ਲਈ ਜੰਮੂ-ਕਸ਼ਮੀਰ ਪਹੁੰਚੇ ਸੀਨੀਅਰ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਨੇ ਅੱਜ ਜੰਮੂ ਵਿਚ ਚੈਰੀਟੇਬਲ ਟਰੱਸਟ ਦੇ ਇਕ ਸਮਾਰੋਹ ਵਿਚ ਹਿੱਸਾ ਲਿਆ। ਇੱਥੇ ਮੀਡੀਆ ਨਾਲ ਗੱਲ ਕਰਦਿਆਂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਹਾਲੇ ਵੀ ਵਿਕਾਸ ਨਹੀਂ ਹੋਇਆ ਹੈ, ਜਿਸ ਵਿਕਾਸ ਦੇ ਦਾਅਵੇ ਕੀਤੇ ਜਾ ਰਹੇ ਸੀ ਉਹ ਕਾਗਜ਼ਾਂ ਤੱਕ ਹੀ ਸੀਮਤ ਹੈ।
Ghulam Nabi Azad
ਕਾਂਗਰਸ ਨੇਤਾ ਨੇ ਕਿਹਾ ਜੰਮੂ-ਕਸ਼ਮੀਰ ਦੀ ਆਰਥਕ ਸਥਿਤੀ ਠੀਕ ਕਰਨੀ ਹੋਵੇਗੀ। ਵਿਕਾਸ ਦੇ ਕੰਮ ਨੂੰ 3 ਗੁਣਾ ਕਰਨਾ ਹੋਵੇਗਾ। ਦਿੱਲੀ ਤੋਂ 3-4 ਗੁਣਾ ਜ਼ਿਆਦਾ ਪੈਸਾ ਮਿਲ਼ਣਾ ਚਾਹੀਦਾ ਹੈ। ਉਹਨਾਂ ਕਿਹਾ ਪਹਿਲਾਂ ਬਜਟ ਘੱਟ ਹੁੰਦਾ ਸੀ ਪਰ ਅਸੀਂ ਵੱਖ-ਵੱਖ ਚੀਜ਼ਾਂ ਵਿਚ ਪੈਸੇ ਲਗਾਉਂਦੇ ਸੀ। ਅੱਜ ਕੰਮ ਦਿਖਾਈ ਨਹੀਂ ਦੇ ਰਿਹਾ ਹੈ ਅਤੇ ਉਦਯੋਗ ਬੰਦ ਹੈ।
Ghulam Nabi Azad
ਇਸ ਤੋਂ ਪਹਿਲਾਂ ਬੀਤੇ ਦਿਨ ਜੰਮੂ ਵਿਚ ਹੋਏ ਸ਼ਾਂਤੀ ਸੰਮੇਲਨ ਦੌਰਾਨ ਕਾਂਗਰਸ ਨੇਤਾ ਗੁਲਾਮ ਨਬੀਂ ਆਜ਼ਾਦ ਨੇ ਕਿਹਾ ਕਿ ਉਹ ਰਾਜ ਸਭਾ ਵਿਚੋਂ ਸੇਵਾਮੁਕਤ ਹੋਏ ਹਨ, ਸਿਆਸਤ ਤੋਂ ਨਹੀਂ। ਉਹਨਾਂ ਕਿਹਾ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਮੈਂ ਸੰਸਦ ਤੋਂ ਸੇਵਾਮੁਕਤ ਹੋਇਆ ਹਾਂ। ਮੈਂ ਅਪਣੇ ਆਖਰੀ ਸਾਹ ਤੱਕ ਦੇਸ਼ ਦੀ ਸੇਵਾ ਕਰਦਾ ਰਹਾਂਗਾ ਅਤੇ ਲੋਕਾਂ ਦੇ ਅਧਿਕਾਰਾਂ ਦੀ ਲੜਾਈ ਲੜਾਂਗਾ।