ਸਹਾਜਹਾਂਪੁਰ ਵਿਚ ਤਿੰਨ ਨਾਬਾਲਗ ਲੜਕੀਆਂ ਲਾਪਤਾ, ਇਲਾਕੇ ਵਿਚ ਦਹਿਸਤ ਦਾ ਮਾਹੌਲ
Published : Mar 2, 2021, 4:29 pm IST
Updated : Mar 2, 2021, 4:29 pm IST
SHARE ARTICLE
police station
police station

ਪੁਲਿਸ ਕਰ ਰਹੀ ਹੈ ਲੜਕੀਆਂ ਦੀ ਭਾਲ।

ਸਾਹਜਹਾਂਪੁਰ: ਘਰ ਤੋਂ ਸਕੂਲ ਪੜ੍ਹਨ ਗਈਆਂ ਤਿੰਨ ਸਹੇਲੀਆਂ ਘਰ ਵਾਪਸ ਨਾ ਆਉਣ ਦੇ ਪੂਰੇ ਇਲਾਕੇ ਵਿਚ ਦਹਿਸਤ ਦਾ ਮਾਹੌਲ ਪਾਇਆ ਜਾ ਦਿਹਾ ਹੈ ।  ਉਨ੍ਹਾਂ ਦੇ ਮਾਪਿਆਂ ਨੇ ਲੜਕੀਆਂ ਨੂੰ ਲੱਭਣ ਦੇ ਲਈ ਯਤਨ ਕੀਤੇ ਪਰ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ । ਉਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਜਦੋਂ ਘਰ ਵਿੱਚ ਉਨ੍ਹਾਂ ਦਾ ਸਾਮਾਨ ਚੈੱਕ ਕੀਤਾ ਤਾਂ ਸਚਾਈ ਸਾਹਮਣੇ ਆਈ ਹੈ । ਤਿੰਨੇ ਸਹੇਲੀਆਂ ਆਪਣੇ ਕੱਪੜੇ ਨਾਲ ਲੈ ਕੇ ਗਈਆਂ ਹਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲੜਕੀਆਂ ਆਪਣੀ ਮਰਜ਼ੀ ਨਾਲ ਘਰੋਂ ਗਈਆਂ ਹਨ ਹਾਲਾਂਕਿ ਲੜਕੀਆਂ ਦੀ ਗੁੰਮ ਹੋ ਜਾਣ ਦੀ ਸੂਚਨਾ ਨਾਲ ਪੁਲਸ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਚੁੱਕਿਆ ਹੈ ਅਤੇ ਲੜਕੀਆਂ ਦੀ ਭਾਲ ਕਰ ਰਿਹਾ ਹੈ ।

crimecrimeਥਾਣਾ ਸਦਰ ਬਾਜ਼ਾਰ ਦੇ ਇਲਾਕੇ ਵਿਚ ਰਹਿਣ ਵਾਲੀਆਂ ਲੜਕੀਆਂ  ਕਲਾਸ ਛੇਂਵੀ ,ਅੱਠਵੀਂ ਅਤੇ ਨੌਵੀਂ ਕਲਾਸ ਵਿਚ ਪੜ੍ਹਦੀਆਂ ਹਨ। ਹਰ ਰੋਜ਼ ਦੀ ਤਰ੍ਹਾਂ ਲੜਕੀਆਂ ਉਸ ਦਿਨ ਵੀ ਸਕੂਲ ਪੜ੍ਹਨਗੀਆਂ ਪਰ ਵਾਪਸ ਨਹੀਂ ਆਈਆਂ। ਜਾਣਕਾਰੀ ਅਨੁਸਾਰ ਉਹ ਲੜਕੀਆਂ ਪੱਕੀਆਂ ਸਹੇਲੀਆਂ ਹਨ । ਲੜਕੀਆਂ ਦੇ ਪਰਿਵਾਰ ਵਾਲਿਆਂ ਨੇ ਗੁੰਮ ਹੋਣ ਉਨ੍ਹਾਂ ਲੜਕੀਆਂ ਦੀ ਭਾਲ ਆਪਣੇ ਰਿਸ਼ਤੇਦਾਰਾਂ ਕੋਲ ਕੀਤੀ ਜਦ ਲੜਕੀਆਂ ਆਪਣੇ ਰਿਸ਼ਤੇਦਾਰਾਂ ਕੋਲ ਨਹੀਂ ਮਿਲੀਆਂ ਤਾਂ ਪਰਿਵਾਰਕ ਮੈਂਬਰਾਂ ਨੇ ਲੜਕੀਆਂ ਦੇ ਗੁੰਮ ਹੋਣ ਦੀ ਇਤਲਾਹ ਥਾਣਾ ਵਿਚ ਦਰਜ ਕਰਵਾਈ । ਜਿਸ ਤੋਂ ਬਆਦ ਪੁਲਿਸ ਨੇ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ।

crimecrimeਪੁਲੀਸ ਨੇ ਲੜਕੀਆਂ ਦੀ ਭਾਲ ਲਈ ਟੀਮਾਂ ਲਗਾ ਦਿੱਤੀਆਂ ਹਨ, ਜਦੋਂ ਕਿ ਲੜਕਿਆਂ ਦੇ ਪਰਿਵਾਰ ਵਾਲਿਆਂ ਨੇ ਘਰ ਅੰਦਰ ਲੜਕੀਆਂ ਦੇ ਕੱਪੜੇ ਅਤੇ ਹੋਰ ਸਮਾਨ ਚੈੱਕ ਕੀਤਾ ਤਾਂ ਸੱਚਾਈ ਸਾਹਮਣੇ ਆ ਗਈ ਕਿਉਂਕਿ ਤਿੰਨੇ ਲੜਕੀਆਂ ਆਪਣੀ ਆਪਣੀ ਮਰਜੀ ਨਾਲ ਕੱਪੜੇ ਵੀ ਨਾਲ ਲੈ ਕੇ ਗਈਆਂ ਹਨ । ਪੁਲੀਸ ਨੇ ਸਕੂਲ ਦੇ ਆਸ ਪਾਸ ਅਤੇ ਬੱਸ ਸਟੈਂਡ ‘ਤੇ ਲੱਗੇ ਸੀਸੀਟੀਵੀ ਫੁਟੇਜ ਨੂੰ ਫਰੋਲਣਾ ਸ਼ੁਰੂ ਕਰ ਦਿੱਤਾ ਹੈ । ਪੁਲੀਸ ਫਿਲਹਾਲ ਇਹ ਮੰਨ ਰਹੀ ਹੈ ਕਿ ਲੜਕੀਆਂ ਆਪਣੀ ਮਰਜ਼ੀ ਨਾਲ ਗਈਆਂ ਹਨ ਕਿਉਂਕਿ ਉਹ ਆਪਣੇ ਕੱਪੜੇ ਵੀ ਨਾਲ ਲੈ ਕੇ ਗਈਆਂ ਹਨ, ਪੁਲਸ ਤਿੰਨੇ ਲੜਕੀਆਂ ਦੀ ਤਲਾਸ਼ ਵਿਚ ਜੁੱਟ ਗਈ ਹੈ ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਈ ਖੁਲਾਸੇ ਕਰਨ ਤੋਂ ਬਾਅਦ ਸਾਬਕਾ ਅਸਫਰ ਨੇ ਚੋਣ ਮੈਦਾਨ 'ਚ ਮਾਰੀ ਛਾਲ , ਭਾਜਪਾ ਨੂੰ ਛੱਡਕੇ ਆਏ ਅਫ਼ਸਰ ਤੋਂ ਸੁਣੋ .....

20 May 2024 11:46 AM

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM
Advertisement