Mumbai News : ਸ਼ੇਅਰ ਬਾਜ਼ਾਰ ‘ਧੋਖਾਧੜੀ’ ਮਾਮਲੇ ’ਚ ਸੇਬੀ ਦੇ ਸਾਬਕਾ ਮੁਖੀ ਬੁਚ ਸਮੇਤ 5 ਹੋਰਾਂ ਵਿਰੁਧ ਐਫ਼.ਆਈ.ਆਰ. ਦਰਜ ਕਰਨ ਦੇ ਹੁਕਮ

By : BALJINDERK

Published : Mar 2, 2025, 8:30 pm IST
Updated : Mar 2, 2025, 8:30 pm IST
SHARE ARTICLE
Former SEBI Chairperson Madhabi Puri Buch
Former SEBI Chairperson Madhabi Puri Buch

Mumbai News : ਹੁਕਮ ਨੂੰ ਚੁਨੌਤੀ ਦੇਣ ਲਈ ਉਚਿਤ ਕਾਨੂੰਨੀ ਕਦਮ ਚੁਕਾਂਗੇ : ਸੇਬੀ 

Mumbai News in Punjabi : ਇਕ ਵਿਸ਼ੇਸ਼ ਅਦਾਲਤ ਨੇ ਭ੍ਰਿਸ਼ਟਾਚਾਰ ਰੋਕੂ ਬਿਊਰੋ (ਏ.ਸੀ.ਬੀ.) ਨੂੰ ਸੇਬੀ ਦੀ ਸਾਬਕਾ ਚੇਅਰਪਰਸਨ ਮਾਧਬੀ ਪੁਰੀ ਬੁਚ ਅਤੇ ਪੰਜ ਹੋਰ ਅਧਿਕਾਰੀਆਂ ਵਿਰੁਧ ਸ਼ੇਅਰ ਬਾਜ਼ਾਰ ’ਚ ਕਥਿਤ ਧੋਖਾਧੜੀ ਅਤੇ ਰੈਗੂਲੇਟਰੀ ਉਲੰਘਣਾ ਦਾ ਮਾਮਲਾ ਦਰਜ ਕਰਨ ਦਾ ਹੁਕਮ ਦਿਤਾ ਹੈ।  ਮੁੰਬਈ ਦੀ ਵਿਸ਼ੇਸ਼ ਏ.ਸੀ.ਬੀ. ਅਦਾਲਤ ਦੇ ਜੱਜ ਸ਼ਸ਼ੀਕਾਂਤ ਏਕਨਾਥਰਾਓ ਬੰਗੜ ਨੇ ਸਨਿਚਰਵਾਰ ਨੂੰ ਜਾਰੀ ਹੁਕਮ ’ਚ ਕਿਹਾ, ‘‘ਪਹਿਲੀ ਨਜ਼ਰ ’ਚ ਰੈਗੂਲੇਟਰੀ ਖਾਮੀਆਂ ਅਤੇ ਮਿਲੀਭੁਗਤ ਦੇ ਸਬੂਤ ਹਨ, ਜਿਸ ਦੀ ਨਿਰਪੱਖ ਜਾਂਚ ਦੀ ਲੋੜ ਹੈ।’’ ਅਦਾਲਤ ਨੇ ਕਿਹਾ ਕਿ ਉਹ ਜਾਂਚ ਦੀ ਨਿਗਰਾਨੀ ਕਰੇਗੀ ਅਤੇ 30 ਦਿਨਾਂ ਦੇ ਅੰਦਰ ਸਥਿਤੀ ਰੀਪੋਰਟ ਮੰਗੀ ਹੈ। ਅਦਾਲਤ ਨੇ ਹੁਕਮ ’ਚ ਇਹ ਵੀ ਨੋਟ ਕੀਤਾ ਕਿ ਦੋਸ਼ ਇਕ ਸੰਗੀਨ ਅਪਰਾਧ ਦਾ ਸੁਝਾਅ ਦਿੰਦੇ ਹਨ ਜਿਸ ਲਈ ਜਾਂਚ ਜ਼ਰੂਰੀ ਹੈ। 

ਇਸ ਵਿਚ ਕਿਹਾ ਗਿਆ ਹੈ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਭਾਰਤੀ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (ਸੇਬੀ) ਦੀ ਅਸਫਲਤਾ ਕਾਰਨ ਸੀ.ਆਰ.ਪੀ.ਸੀ. (ਅਪਰਾਧਕ ਪ੍ਰਕਿਰਿਆ ਜ਼ਾਬਤਾ) ਦੀਆਂ ਧਾਰਾਵਾਂ ਤਹਿਤ ਨਿਆਂਇਕ ਦਖਲ ਦੀ ਜ਼ਰੂਰਤ ਹੈ।  ਬੁਚ ਤੋਂ ਇਲਾਵਾ ਅਦਾਲਤ ਨੇ ਜਿਨ੍ਹਾਂ ਹੋਰ ਅਧਿਕਾਰੀਆਂ ਵਿਰੁਧ ਐਫ.ਆਈ.ਆਰ. ਦਰਜ ਕਰਨ ਦਾ ਹੁਕਮ ਦਿਤਾ ਹੈ, ਉਨ੍ਹਾਂ ’ਚ ਬੀ.ਐਸ.ਈ. ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਸੁੰਦਰਰਮਨ ਰਾਮਮੂਰਤੀ, ਇਸ ਦੇ ਤਤਕਾਲੀ ਚੇਅਰਮੈਨ ਅਤੇ ਜਨਹਿੱਤ ਨਿਰਦੇਸ਼ਕ ਪ੍ਰਮੋਦ ਅਗਰਵਾਲ ਅਤੇ ਸੇਬੀ ਦੇ ਤਿੰਨ ਪੂਰੇ ਸਮੇਂ ਦੇ ਮੈਂਬਰ ਅਸ਼ਵਨੀ ਭਾਟੀਆ, ਅਨੰਤ ਨਾਰਾਇਣ ਜੀ. ਅਤੇ ਕਮਲੇਸ਼ ਚੰਦਰ ਵਰਸ਼ਨੇ ਸ਼ਾਮਲ ਹਨ। 

ਸ਼ਿਕਾਇਤਕਰਤਾ ਸਪਨ ਸ਼੍ਰੀਵਾਸਤਵ, ਜੋ ਇਕ ਮੀਡੀਆ ਰੀਪੋਰਟਰ ਹੈ, ਨੇ ਵੱਡੇ ਪੱਧਰ ’ਤੇ ਵਿੱਤੀ ਧੋਖਾਧੜੀ, ਰੈਗੂਲੇਟਰੀ ਉਲੰਘਣਾ ਅਤੇ ਭ੍ਰਿਸ਼ਟਾਚਾਰ ਸਮੇਤ ਕਥਿਤ ਅਪਰਾਧਾਂ ਦੀ ਜਾਂਚ ਦੀ ਮੰਗ ਕੀਤੀ ਸੀ। ਸ਼ਿਕਾਇਤਕਰਤਾ ਨੇ ਦਾਅਵਾ ਕੀਤਾ ਕਿ ਸੇਬੀ ਦੇ ਅਧਿਕਾਰੀ ਅਪਣੀ ਕਾਨੂੰਨੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫਲ ਰਹੇ, ਬਾਜ਼ਾਰ ਵਿਚ ਹੇਰਾਫੇਰੀ ਨੂੰ ਉਤਸ਼ਾਹਤ ਕੀਤਾ ਅਤੇ ਨਿਰਧਾਰਤ ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲੀ ਕੰਪਨੀ ਨੂੰ ਸੂਚੀਬੱਧ ਕਰਨ ਦੀ ਇਜਾਜ਼ਤ ਦੇ ਕੇ ਕਾਰਪੋਰੇਟ ਧੋਖਾਧੜੀ ਦਾ ਰਾਹ ਖੋਲ੍ਹਿਆ। ਸ਼ਿਕਾਇਤਕਰਤਾ ਨੇ ਕਿਹਾ ਕਿ ਕਈ ਵਾਰ ਥਾਣੇ ਅਤੇ ਸਬੰਧਤ ਰੈਗੂਲੇਟਰੀ ਸੰਸਥਾਵਾਂ ਕੋਲ ਪਹੁੰਚ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। 

ਭਾਰਤ ਦੀ ਪਹਿਲੀ ਮਹਿਲਾ ਸੇਬੀ ਮੁਖੀ ਬੁਚ ’ਤੇ ਅਮਰੀਕਾ ਦੀ ਰੀਸਰਚ ਐਂਡ ਇਨਵੈਸਟਮੈਂਟ ਫਰਮ ਹਿੰਡਨਬਰਗ ਰੀਸਰਚ ਨੇ ਹਿੱਤਾਂ ਦੇ ਟਕਰਾਅ ਦਾ ਦੋਸ਼ ਲਗਾਇਆ ਸੀ। ਸਿਆਸੀ ਤਣਾਅ ਦੇ ਵਿਚਕਾਰ, ਬੁਚ ਨੇ ਸ਼ੁਕਰਵਾਰ ਨੂੰ ਅਪਣਾ ਤਿੰਨ ਸਾਲ ਦਾ ਕਾਰਜਕਾਲ ਪੂਰਾ ਕੀਤਾ। ਸੇਬੀ ਨੇ ਕਿਹਾ ਕਿ ਉਹ ਇਸ ਹੁਕਮ ਨੂੰ ਚੁਨੌਤੀ ਦੇਣ ਲਈ ਉਚਿਤ ਕਾਨੂੰਨੀ ਕਦਮ ਚੁੱਕੇਗਾ ਅਤੇ ਸਾਰੇ ਮਾਮਲਿਆਂ ’ਚ ਉਚਿਤ ਰੈਗੂਲੇਟਰੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਅਦਾਲਤ ਦੇ ਹੁਕਮ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸੇਬੀ ਨੇ ਇਕ ਬਿਆਨ ’ਚ ਕਿਹਾ, ‘‘ਹਾਲਾਂਕਿ ਇਹ ਅਧਿਕਾਰੀ ਸਬੰਧਤ ਸਮੇਂ ’ਤੇ ਅਪਣੇ-ਅਪਣੇ ਅਹੁਦਿਆਂ ’ਤੇ ਨਹੀਂ ਸਨ ਪਰ ਅਦਾਲਤ ਨੇ ਬਿਨਾਂ ਕੋਈ ਨੋਟਿਸ ਜਾਰੀ ਕੀਤੇ ਜਾਂ ਸੇਬੀ ਨੂੰ ਤੱਥਾਂ ਨੂੰ ਰੀਕਾਰਡ ’ਤੇ ਰੱਖਣ ਦਾ ਕੋਈ ਮੌਕਾ ਦਿਤੇ ਬਿਨਾਂ ਅਰਜ਼ੀ ਮਨਜ਼ੂਰ ਕਰ ਲਈ।’’ ਸੇਬੀ ਦੇ ਬਿਆਨ ਅਨੁਸਾਰ ਬਿਨੈਕਾਰ ਨੂੰ ਇਕ ਬੇਤੁਕੇ ਅਤੇ ਆਦਤ ਵਾਲੇ ਲਿਟਿਗੇਟਰ ਵਜੋਂ ਜਾਣਿਆ ਜਾਂਦਾ ਹੈ, ਜਿਸ ਦੀਆਂ ਪਿਛਲੀਆਂ ਅਰਜ਼ੀਆਂ ਨੂੰ ਅਦਾਲਤ ਨੇ ਰੱਦ ਕਰ ਦਿਤਾ ਸੀ, ਅਤੇ ਕੁੱਝ ਮਾਮਲਿਆਂ ’ਚ ਜੁਰਮਾਨਾ ਵੀ ਲਗਾਇਆ ਸੀ। 

(For more news apart from FIR against 5 others including former head SEBI Buch in share market 'fraud' case. Orders to enter News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement