Muzaffarpur News : ਬਿਹਾਰ ’ਚ ਮਹਿਲਾ ਕਿਸਾਨਾਂ ਨੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੰਪ ਅਪਣਾ ਕੇ ਅਪਣੀ ਕਿਸਮਤ ਬਦਲੀ 

By : BALJINDERK

Published : Mar 2, 2025, 6:02 pm IST
Updated : Mar 2, 2025, 6:02 pm IST
SHARE ARTICLE
file photo
file photo

Muzaffarpur News : ਥੋੜ੍ਹੀ ਜ਼ਮੀਨ ਵਾਲੇ ਲੋਕ ਹੋਰ ਖੇਤਾਂ ਨੂੰ ਪਾਣੀ ਦੀ ਸਪਲਾਈ ਕਰ ਕੇ ਕਮਾ ਰਹੇ ਨੇ ਆਮਦਨੀ

Muzaffarpur News in Punjabi : ਬਿਹਾਰ ਦੇ ਸੁਰਾਹੀ ਪਿੰਡ ਦੀ ਵਸਨੀਕ ਇੰਦੂ ਦੇਵੀ, ਜਿਸ ਨੇ ਜ਼ਮੀਨੀ ਝਗੜੇ ਕਾਰਨ ਅਪਣੇ ਪਤੀ ਨੂੰ ਗੁਆ ਦਿਤਾ ਸੀ, ਕੋਲ ਜ਼ਮੀਨ ਦੇ ਇਕ ਛੋਟੇ ਜਿਹੇ ਟੁਕੜੇ ਅਤੇ ਕਰਜ਼ੇ ਤੋਂ ਇਲਾਵਾ ਕੁੱਝ ਨਹੀਂ ਬਚਿਆ ਸੀ ਪਰ ਖੇਤਾਂ ’ਚ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੰਪਾਂ ਦੀ ਵਰਤੋਂ ਨਾਲ ਉਸ ਨੂੰ ਵਿੱਤੀ ਹੁਲਾਰਾ ਮਿਲਿਆ।

ਇੰਦੂ ਨੇ ਖੇਤਾਂ ’ਚ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੰਪਾਂ ਦੀ ਵਰਤੋਂ ਬਾਰੇ ਸੁਣਿਆ, ਜੋ ਰੋਜ਼ੀ-ਰੋਟੀ ਦਾ ਸਾਧਨ ਵੀ ਬਣ ਸਕਦੇ ਹਨ। ਉਸ ਨੂੰ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੰਪਾਂ ਬਾਰੇ ਕੋਈ ਤਕਨੀਕੀ ਜਾਣਕਾਰੀ ਨਹੀਂ ਸੀ। ਇਸ ਦੇ ਬਾਵਜੂਦ, ਇੰਦੂ ਨੇ ਖ਼ੁਦ ’ਤੇ ਵਿਸ਼ਵਾਸ ਕੀਤਾ ਅਤੇ ਇਸ ਨੂੰ ਅਪਣੀ ਰੋਜ਼ੀ-ਰੋਟੀ ਬਣਾਇਆ। 

ਇੰਦੂ ਅੱਜ ਗੁਆਂਢੀ ਖੇਤਾਂ ਨੂੰ ਪਾਣੀ ਦੀ ਸਪਲਾਈ ਕਰ ਕੇ ਸਥਿਰ ਆਮਦਨੀ ਕਮਾਉਂਦੀ ਹੈ। ਉਨ੍ਹਾਂ ਕਿਹਾ, ‘‘ਕੇਚਨ ਸਵਿਚ ਨੂੰ ਚਾਲੂ ਅਤੇ ਬੰਦ ਕਰਨਾ ਪੈਂਦਾ ਹੈ, ਪਰ ਇਸ ਨੇ ਮੈਨੂੰ ਇਸ ਨਾਲ ਨਜਿੱਠਣ ਦਾ ਇਕ ਨਵਾਂ ਤਰੀਕਾ ਦਿਤਾ।’’

ਇਸ ਖੇਤਰ ’ਚ ਇੰਦੂ ਦੀ ਕਹਾਣੀ ਪ੍ਰੇਰਣਾਦਾਇਕ ਹੈ ਪਰ ਉਹ ਇਕੱਲੀ ਨਹੀਂ ਹੈ ਜੋ ਅਜਿਹਾ ਕਰ ਰਹੀ ਹੈ। ਸਵੈ-ਸਹਾਇਤਾ ਸਮੂਹਾਂ (ਐਸ.ਐਚ.ਜੀ.) ’ਚ ਸ਼ਾਮਲ ਹੋ ਕੇ, ਬਹੁਤ ਸਾਰੀਆਂ ਔਰਤਾਂ ਨੇ ਸਿੰਚਾਈ ਲਈ ਅਪਣੀ ਜ਼ਮੀਨ ’ਤੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੰਪਾਂ ’ਚ ਨਿਵੇਸ਼ ਕੀਤਾ, ਜਿਸ ਨੇ ਨਾ ਸਿਰਫ ਉਨ੍ਹਾਂ ਨੂੰ ਰੋਜ਼ੀ-ਰੋਟੀ ਦਾ ਇਕ ਨਵਾਂ ਸਾਧਨ ਦਿਤਾ ਬਲਕਿ ਉਨ੍ਹਾਂ ਦੀ ਜ਼ਿੰਦਗੀ ਵੀ ਪੂਰੀ ਤਰ੍ਹਾਂ ਬਦਲ ਦਿਤੀ । 

ਦਹਾਕਿਆਂ ਤੋਂ ਬਿਹਾਰ ’ਚ ਸਿੰਚਾਈ ਇਕ ਵੱਡੀ ਚੁਨੌਤੀ ਰਹੀ ਹੈ। ਜਲਵਾਯੂ ਪਰਿਵਰਤਨ, ਬੇਮੌਸਮੀ ਬਾਰਸ਼, ਬੇਹੱਦ ਗਰਮੀ ਅਤੇ ਖਰਾਬ ਬਿਜਲੀ ਸਪਲਾਈ ਨੇ ਕਿਸਾਨਾਂ ਨੂੰ ਜਿਉਣ ਲਈ ਸੰਘਰਸ਼ ਕਰਨ ਲਈ ਮਜਬੂਰ ਕਰ ਦਿਤਾ ਹੈ। ਡੀਜ਼ਲ ਪੰਪ ਮਹਿੰਗੇ ਅਤੇ ਘੱਟ ਕੁਸ਼ਲ ਹਨ, ਜਿਸ ਨਾਲ ਛੋਟੇ ਕਿਸਾਨ, ਖਾਸ ਕਰ ਕੇ ਔਰਤਾਂ ਸਿਰਫ ਮੌਸਮ ’ਤੇ ਨਿਰਭਰ ਹਨ। 

ਆਗਾ ਖਾਨ ਰੂਰਲ ਸਪੋਰਟ ਪ੍ਰੋਗਰਾਮ ਦੇ ਟੀਮ ਲੀਡਰ ਮੁਕੇਸ਼ ਚੰਦਰਾ ਨੇ ਕਿਹਾ, ‘‘ਸੂਰਜੀ ਊਰਜਾ ਨਾਲ ਚੱਲਣ ਵਾਲੇ ਸਿੰਚਾਈ ਪੰਪਾਂ ਦੀ ਵਰਤੋਂ ਨੇ ਇੱਥੇ ਦਾ ਪੂਰਾ ਮਾਹੌਲ ਬਦਲ ਦਿਤਾ ਹੈ। ਔਰਤਾਂ ਵਲੋਂ ਚਲਾਏ ਜਾਂਦੇ ਇਹ ਪੰਪ ਬਹੁਤ ਘੱਟ ਕੀਮਤ ’ਤੇ ਪਾਣੀ ਪ੍ਰਦਾਨ ਕਰਦੇ ਹਨ।’’

ਮੁਜ਼ੱਫਰਪੁਰ ਦੇ ਕਕਰਾਚੱਕ ਦੀ ਵਸਨੀਕ ਦੇਵਕੀ ਦੇਵੀ ਨੇ ਕਿਹਾ ਕਿ ਜਦੋਂ ਉਸ ਨੇ ਅਪਣੇ ਪਤੀ ਨੂੰ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੰਪ ਲਗਾਉਣ ਬਾਰੇ ਪੁਛਿਆ ਤਾਂ ਉਸ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਮੈਨੂੰ ਐਸ.ਐਚ.ਜੀ. ਦੀ ਮੀਟਿੰਗ ਲਈ ਘਰੋਂ ਬਾਹਰ ਨਹੀਂ ਜਾਣ ਦਿਤਾ ਪਰ ਜਦੋਂ ਮੈਂ ਉਨ੍ਹਾਂ ਨੂੰ ਦਸਿਆ ਕਿ ਅਸੀਂ ਇਸ ਤੋਂ ਕਿੰਨੀ ਕਮਾਈ ਕਰ ਸਕਦੇ ਹਾਂ, ਤਾਂ ਉਹ ਆਖਰਕਾਰ ਸਹਿਮਤ ਹੋ ਗਏ।’’

ਜੁਲਾਈ 2023 ’ਚ, ਦੇਵਕੀ ਨੇ 10 ਫ਼ੀ ਸਦੀ ਵਿਆਜ ਦਰ ’ਤੇ 1.5 ਲੱਖ ਰੁਪਏ ਦੇ ਕਰਜ਼ੇ ਨਾਲ ਪੰਜ ਹਾਰਸ ਪਾਵਰ ਸਮਰੱਥਾ ਦਾ ਪੰਪ ਸਥਾਪਤ ਕੀਤਾ। ਇਹ ਹੁਣ 12 ਖੇਤਾਂ ਨੂੰ 229 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਣੀ ਦੀ ਸਪਲਾਈ ਕਰਦਾ ਹੈ, ਜੋ ਡੀਜ਼ਲ ਪੰਪਾਂ ’ਤੇ ਖਰਚ ਕੀਤੇ ਗਏ ਖਰਚੇ ਨਾਲੋਂ ਘੱਟ ਹੈ। ਕੁੱਝ ਮਹੀਨਿਆਂ ਦੇ ਅੰਦਰ, ਉਸ ਨੇ ਅਪਣੇ ਪਰਵਾਰ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਕਾਫ਼ੀ ਆਮਦਨੀ ਕਮਾ ਲਈ ਹੈ। 

ਸੀਤਾ ਦੇਵੀ ਅਤੇ ਰਸ਼ਮੀ ਕੁਮਾਰੀ ਵਰਗੀਆਂ ਔਰਤਾਂ ਨੂੰ ਵੀ ਅਪਣੇ ਪਰਵਾਰ ਅਤੇ ਸਮਾਜ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਰਨਪੁਰ ਦੀ 75 ਸਾਲ ਦੀ ਸੰਗੀਤਾ ਦੇਵੀ ਨੇ ਕਿਹਾ, ‘‘ਅੱਜ ਵੀ ਅਸੀਂ ਪਿਤਰਸੱਤਾ ਦਾ ਡੰਗ ਝੱਲ ਰਹੇ ਹਾਂ।’’

ਸੰਗੀਤਾ ਕੋਲ ਸਿਰਫ਼ ਸੂਰਜੀ ਊਰਜਾ ਨਾਲ ਚੱਲਣ ਵਾਲੇ ਪੰਪ ਲਗਾਉਣ ਜੋਗੀ ਹੀ ਜ਼ਮੀਨ ਹੈ ਅਤੇ ਇਸ ਲਈ ਉਸ ਨੇ ਅਪਣੇ ਪਿੰਡ ਦੇ ਐਸ.ਐਚ.ਜੀ. ਤੋਂ ਢਾਈ ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਅੱਜ, ਉਹ ਨੇੜਲੇ ਖੇਤਾਂ ’ਚ ਪਾਣੀ ਦੀ ਸਪਲਾਈ ਕਰਦੀ ਹੈ ਅਤੇ ਅਪਣੀ ਬਚਤ ਨੂੰ ਪੱਕਾ ਮਕਾਨ ਬਣਾਉਣ ਲਈ ਵਰਤਣ ਦੀ ਇੱਛਾ ਰਖਦੀ ਹੈ। ਉਨ੍ਹਾਂ ਕਿਹਾ, ‘‘ਫਿਲਹਾਲ ਮੈਂ ਕਰਜ਼ਾ ਮੋੜ ਰਹੀ ਹਾਂ।’’ 

(For more news apart from Women farmers in Bihar changed their fortunes by adopting solar powered pumps News in Punjabi, stay tuned to Rozana Spokesman)

Location: India, Bihar, Muzaffarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement