ਮਾਤਾ ਹਰਚਰਨਜੀਤ ਕੌਰ ਦੀ ਅੰਤਮ ਅਰਦਾਸ ਮੌਕੇ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀ ਭੇਂਟ
Published : Jul 29, 2017, 4:44 pm IST
Updated : Apr 2, 2018, 4:25 pm IST
SHARE ARTICLE
Tribute
Tribute

ਪੰਜਾਬੀ ਦੇ ਪ੍ਰਸਿਧ ਪੱਤਰਕਾਰ ਸ. ਸੁੰਦਰ ਸਿੰਘ ਬੀਰ ਦੀ ਧਰਮਪਤਨੀ ਅਤੇ ਜਨਹਿਤ ਨਿਊਜ ਦੇ ਮੁੱਖ ਸੰਪਾਦਕ ਸ. ਸੁਦੀਪ ਸਿੰਘ ਤੇ ਸ. ਹਿੰਮਤ ਸਿੰਘ ਦੇ ਮਾਤਾ ਹਰਚਰਨਜੀਤ ਕੌਰ....

ਨਵੀਂ ਦਿੱਲੀ, 29 ਜੁਲਾਈ (ਸੁਖਰਾਜ ਸਿੰਘ): ਪੰਜਾਬੀ ਦੇ ਪ੍ਰਸਿਧ ਪੱਤਰਕਾਰ ਸ. ਸੁੰਦਰ ਸਿੰਘ ਬੀਰ ਦੀ ਧਰਮਪਤਨੀ ਅਤੇ ਜਨਹਿਤ ਨਿਊਜ ਦੇ ਮੁੱਖ ਸੰਪਾਦਕ ਸ. ਸੁਦੀਪ ਸਿੰਘ ਤੇ ਸ. ਹਿੰਮਤ ਸਿੰਘ ਦੇ ਮਾਤਾ ਹਰਚਰਨਜੀਤ ਕੌਰ ਬੀਤੇ ਦਿਨੀਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਦਿਆਂ ਇਸ ਫਾਨੀਂ ਸੰਸਾਰ ਨੂੰ ਅਲਵਿਦਾ ਆਖ ਗਏ ਸਨ।
ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਰੱਖੇ ਗਏ ਸ਼੍ਰੀ ਸਹਿਜ ਪਾਠ ਦੀ ਸਮਾਪਤੀ ਅਤੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਦਾ ਪ੍ਰੋਗਰਾਮ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀਸ਼ਾਹ ਵਣਜਾਰਾ ਹਾਲ ਵਿਖੇ ਰੱਖਿਆ ਗਿਆ ਸੀ।ਮਾਤਾ ਹਰਚਰਨਜੀਤ ਕੌਰ ਦੀ ਅੰਤਿਮ ਅਰਦਾਸ ਮੌਕੇ ਬੀਤੇ ਕਲ ਪਰਵਾਰਕ ਮੈਂਬਰਾਂ, ਨਜਦੀਕੀ ਰਿਸਤੇਦਾਰਾਂ ਤੋਂ ਇਲਾਵਾ ਦਿੱਲੀ ਦੇ ਕੋਨੇ-ਕੋਨੇ ਤੋਂ ਪੁਜੀਆਂ ਸਿੱਖ ਸੰਗਤਾਂ ਅਤੇ ਕਈ ਪ੍ਰਮੁੱਖ ਹਸਤੀਆਂ ਨੇ ਸਿਰਕਤ ਕਰਕੇ ਆਪਣੀ ਹਾਜਰੀ ਲਗਵਾਈ ਤੇ ਸ਼ਰਧਾਂਜਲੀਆਂ ਭੇਟ ਕੀਤੀਆਂ।
ਇਸ ਮੌਕੇ ਭਾਈ ਗੁਰਨਾਮ ਸਿੰਘ ਗੁਰਦਾਸਪੁਰੀ ਦੇ ਰਾਗੀ ਜਥੇ ਨੇ ਵਿਰਾਗਮਈ ਗੁਰਬਾਣੀ ਦਾ ਗਾਇਨ ਕੀਤਾ, ਭਾਈ ਰਣਜੀਤ ਸਿੰਘ ਹੈਡ ਗ੍ਰੰਥੀ ਗੁਰਦਵਾਰਾ ਬੰਗਲਾ ਸਾਹਿਬ ਨੇ ਮਾਤਾ ਜੀ ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ। ਉਪਰੋਕਤ ਸ਼ਰਧਾਂਜਲੀ ਪ੍ਰੋਗਰਾਮ ਦੌਰਾਨ ਦਿੱਲੀ ਕਮੇਟੀ ਦੇ ਜੁਵਾਇਟ ਸਕੱਤਰ ਅਮਰਜੀਤ ਸਿੰਘ ਪੱਪੂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਇਸਤਰੀ ਵਿੰਗ ਦੀ ਸਾਬਕਾ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿਤ ਨੇ ਮਰਹੂਮ ਪ੍ਰਤੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਤਿਲਕ ਨਗਰ ਦੇ ਵਿਧਾਇਕ ਜਰਨੈਲ ਸਿੰਘ, ਪੰਜਾਬੀ ਅਕਾਦਮੀ ਦੇ ਸਕੱਤਰ ਗੁਰਭੇਜ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਦਿੱਲੀ ਕਮੇਟੀ ਮੈਂਬਰ ਵਿਕਰਮ ਸਿੰਘ ਰੋਹਿਣੀ, ਪਰਮਜੀਤ ਸਿੰਗ ਚੰਢੋਕ, ਕੁਲਦੀਪ ਸਿੰਘ ਸਾਹਨੀ, ਅਮਰਜੀਤ ਸਿੰਘ ਪਿੰਕੀ, ਪੰਜਾਬੀ ਪ੍ਰਮੋਸ਼ਨ ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਬੌਬੀ, ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਦਿੱਲੀ ਕਮੇਟੀ ਦੇ ਬੁਲਾਰੇ ਪਰੰਿਦਰਪਾਲ ਸਿੰਘ, ਤਜਿੰਦਰ ਸਿੰਘ ਜੀ.ਕੇ., ਸ਼੍ਰੀ ਦੋਲਤ ਰਾਮ, ਜਸਵਿੰਦਰ ਸਿੰਘ ਜੌਲੀ ਆਦਿ ਨੇ ਆਪਣੀ ਹਾਜਰੀ ਲਗਵਾਈ।
ਇਸ ਮੌਕੇ ਕਈ ਧਾਰਮਕ ਸੰਸਥਾਵਾ, ਜਥੇਬੰਦੀਆਂ, ਪੰਜਾਬੀ ਸੰਸਥਾਵਾ, ਪੱਤਰਕਾਰ ਭਾਈਚਾਰਾ ਅਤੇ ਪ੍ਰਮੁੱਖ ਹੱਸਤੀਆਂ ਵਲੋਂ ਭੇਜੇ ਸੋਗ ਸੰਦੇਸੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਸ. ਕੁਲਮੋਹਨ ਸਿੰਘ ਨੇ ਪੜ੍ਹ ਦੇ ਸੰਗਤਾਂ ਨੂੰ ਸੁਣਾਏ ਅਤੇ ਸਟੇਜ ਦਾ ਸੰਚਾਲਣ ਵੀ ਬਾਖੂਬੀ ਨਿਭਾਇਆਂ। ਇਸ ਮੌਕੇ ਆਈਆਂ ਸਮੂਚੀਆਂ ਸੰਗਤਾਂ ਦਾ ਧਨਵਾਦ ਕਰਦਿਆਂ ਸਵਰਗੀ ਮਾਤਾ ਹਰਚਰਨਜੀਤ ਕੌਰ ਦੀ ਪੋਤਰੀ ਗੁਰਨਮੇਹ ਕੌਰ ਨੇ ਇਕ ਕਵਿਤਾ ਜੋ ਮਾਂ ਉਪਰ ਲਿਖੀ ਗਈ ਸੀ ਪੜ੍ਹ ਕੇ ਸੁਣਾਈ ਤੇ ਪੰਡਾਲ ਵਿਚ ਬੈਠੇ ਹਰੇਕ ਵਿਅਕਤੀ ਦੀਆਂ ਅੱਖਾਂ ਵਿਚੋਂ ਹੰਝੂ ਆਪ ਮੁਹਾਰੇ ਵੱਗਣੇ ਸ਼ੁਰੂ ਹੋ ਗਏ।

 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement