ਹਰਿਆਣਾ ਦੇ ਉਦਯੋਗ ਮੰਤਰੀ ਨੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ
Published : Jul 28, 2017, 4:51 pm IST
Updated : Apr 2, 2018, 6:27 pm IST
SHARE ARTICLE
Haryana's Industry Minister
Haryana's Industry Minister

ਬੀਤੇ ਕੱਲ ਸਾਮ ਨੂੰ ਕਰਨਾਲ ਦੇ ਹੋਟਲ ਗੋਲਡਨ ਮੁਵਮੈਂਟ ਵਿਖੇ ਹਰਿਆਣਾ ਸਰਕਾਰ ਦੇ ਉਧਯੋਗ ਮੰਤਰੀ ਵਿਪੁਲ ਗੋਇਲ ਨੇ ਦ ਕਰਨਾਲ ਐਚ.ਐਸ.ਆਈ.ਆਈ.ਡੀ.ਜੀ.ਇੰਡਸਟਰੀ...

 

ਕਰਨਾਲ, 28 ਜੁਲਾਈ (ਪਲਵਿੰਦਰ ਸਿੰਘ ਸੱਗੂ): ਬੀਤੇ ਕੱਲ ਸਾਮ ਨੂੰ ਕਰਨਾਲ ਦੇ ਹੋਟਲ ਗੋਲਡਨ ਮੁਵਮੈਂਟ ਵਿਖੇ ਹਰਿਆਣਾ ਸਰਕਾਰ ਦੇ ਉਧਯੋਗ ਮੰਤਰੀ ਵਿਪੁਲ ਗੋਇਲ ਨੇ ਦ ਕਰਨਾਲ ਐਚ.ਐਸ.ਆਈ.ਆਈ.ਡੀ.ਜੀ.ਇੰਡਸਟਰੀ ਵੈਲਫ਼ੇਅਰ ਐਸੋਸੀਏਸ਼ਨ ਯੂਨੀਅਨ ਵਲੋਂ ਕਰਵਾਈ ਗਈ ਮੀਟਿੰਗ ਵਿਚ ਸ਼ਾਮਲ ਹੋਏ। ਇਸ ਮੌਕੇ 'ਤੇ ਇੰਡਸਟਰੀ ਦੇ ਮੀਤ ਪ੍ਰਧਾਨ ਸ. ਇਦੰਰਪਾਲ ਸਿੰਘ ਅਤੇ ਕ੍ਰਿਸ਼ਨ ਲਾਲ ਨੇ ਫੁੱਲਾਂ ਦੇ ਗੁਲਦਸਤੇ ਦੇ ਕੇ ਮੰਤਰੀ ਦਾ ਸਵਾਗਤ ਕੀਤਾ ਅਤੇ ਕਰਨਾਲ  ਇੰਡਸਟਰੀ ਦੇ ਪ੍ਰਧਾਨ ਮਨੋਜ ਅਰੋੜਾ ਨੇ ਕਰਨਾਲ ਇੰਡਸਟਰੀ ਨੂੰ ਆ ਰਹੀਆਂ ਸਮੱਸਿਆਵਾਂ ਤੋਂ ਮੰਤਰੀ ਵਿਪੁਲ ਗੋਇਲ ਨੂੰ ਦੱਸੀਆਂ ਅਤੇ ਕਿਹਾ ਕਿ ਕਰਨਾਲ ਦੀ ਇੰਡਸਟਰੀ ਨੂੰ ਅਲਾਟ ਕਿਤੇ ਪਲਾਟਾਂ ਦੀ  ਅਰਾਸਮੈਟ ਦੁਬਾਰਾ ਤਂੋ ਆਈ ਹੈ ਜੋ ਕਿ ਇੰਡਸਟਰੀ ਵਾਲੇ ਪਹਿਲਾ ਵੀ ਦੇ ਚੁੱਕੇ ਹਨ ਇਸ ਨੂੰ ਖ਼ਤਮ ਕੀਤਾ ਜਾਏ ਅਤੇ ਹਰਿਆਣਾ ਦੀ ਇੰਡਸਟਰੀ ਦੇ ਬਿਜਲੀ ਰੇਟ ਬਹੁਤ ਜ਼ਿਆਦਾ ਹਨ ਇਨ੍ਹਾਂ ਰੇਟਾਂ ਨੂੰ ਘੱਟ ਕਰ ਕੇ ਪੰਜਾਬ ਦੀ ਇੰਡਸਟਰੀ ਨੂੰ ਜਿਸ ਰੇਟ ਬਿਜਲੀ ਮਿਲਗੀ, ਉਸ ਦੇ ਬਰਾਬਰ ਕੀਤਾ ਜਾਏ। ਜਿਸ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਨੇ ਹਮੇਸ਼ਾ ਹੀ ਇਮਾਨਦਾਰੀ ਨਾਲ ਕੰਮ ਕੀਤਾ ਹੈ ਅਤੇ ਅਸੀਂ ਜਲਦ ਹੀ ਕਰਨਾਲ ਦੀ ਇੰਡਸਟਰੀ ਨੂੰ ਆ ਰਹੀਆ ਸਮੱਸਿਆਵਾਂ ਦਾ ਹੱਲ ਕੀਤਾ ਜਾਏਗਾ ਅਤੇ ਮੁੱਖ ਮੰਤਰੀ ਨਾਲ ਬੈਠਕ ਕਰ ਕੇ ਬਿਜਲੀ ਦੇ ਰੇਟਾਂ ਬਾਰੇ ਵੀ ਵਿਚਾਰ ਕੀਤੀ ਜਾਏਗੀ। ਇਸ ਮੌਕੇ 'ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਆੰਨਦ, ਸਾਬਕਾ ਉਧਯੋਗ ਮੰਤਰੀ ਸਸੀਪਾਲ ਮੈਹਤਾ, ਗੁਰਵਿੰਦਰ ਧਮੀਜਾ, ਅਸ਼ੋਕ ਸੁਖੀਜਾ ਅਤੇ ਲਿਬਰਟੀ ਗ੍ਰਪ ਤੋਂ ਸਸੀ ਬਾਂਸਲ ਅਤੇ ਹੋਰ ਇੰਡਸਟਰੀ ਦੇ ਲੋਕ ਹਾਜ਼ਰ ਸਨ।

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement