
ਤਬਲੀਗੀ ਜਮਾਤ ਦੇ ਲੋਕ, ਜਿਨ੍ਹਾਂ ਨੂੰ ਨਿਜ਼ਾਮੂਦੀਨ ਤੋਂ ਕੱਢ ਦਿੱਤਾ ਗਿਆ ਸੀ, ਆਪਣੀ ਜਾਂਚ ਅਤੇ ਇਲਾਜ ਵਿਚ ਡਾਕਟਰਾਂ ਦਾ ਬਿਲਕੁਲ ਵੀ ਸਮਰਥਨ ਨਹੀਂ ਕਰ ਰਹੇ ਹਨ
ਨਵੀਂ ਦਿੱਲੀ- ਤਬਲੀਗੀ ਜਮਾਤ ਦੇ ਲੋਕ, ਜਿਨ੍ਹਾਂ ਨੂੰ ਨਿਜ਼ਾਮੂਦੀਨ ਤੋਂ ਕੱਢ ਦਿੱਤਾ ਗਿਆ ਸੀ, ਆਪਣੀ ਜਾਂਚ ਅਤੇ ਇਲਾਜ ਵਿਚ ਡਾਕਟਰਾਂ ਦਾ ਬਿਲਕੁਲ ਵੀ ਸਮਰਥਨ ਨਹੀਂ ਕਰ ਰਹੇ ਹਨ। ਇਹ ਜਾਣਕਾਰੀ ਉੱਤਰੀ ਰੇਲਵੇ ਦੇ ਸੀਪੀਆਰਓ ਦੀਪਕ ਕੁਮਾਰ ਨੇ ਦਿੱਤੀ ਹੈ। ਤੁਕਲਕਾਬਾਦ ਵਿਚ ਰੱਖੇ ਕੁਝ ਤਬਲੀਗੀ ਜਮਾਤ ਦੇ ਲੋਕ ਮੈਡੀਕਲ ਸਟਾਫ ਨਾਲ ਦੁਰਵਿਵਹਾਰ ਕਰ ਰਹੇ ਹਨ, ਇਹਨਾਂ ਹੀ ਨਹੀਂ ਉਹਨਾਂ ਨੇ ਮੈਡੀਕਲ ਸਟਾਫ 'ਤੇ ਥੁੱਕਿਆ ਵੀ ਹੈ ਅਤੇ ਗੈਰ ਜ਼ਰੂਰੀ ਚੀਜ਼ਾਂ ਦੀ ਮੰਗ ਕਰਨਾ ਸ਼ੁਰੂ ਕਰ ਦਿੱਤਾ।
File photo
ਜਾਣਕਾਰੀ ਅਨੁਸਾਰ ਮਰਕਜ਼ ਖਾਲੀ ਕਰਵਾਉਣ ਤੋਂ ਬਾਅਦ ਤਬਲੀਗੀ ਜਮਾਤ ਦੇ 167 ਲੋਕਾਂ ਨੂੰ ਰੇਲਵੇ ਨੇ ਤੁਕਲਕਾਬਾਦ ਵਿਚ ਬਣੇ ਆਈਸੋਲੇਸ਼ਨ ਸੈਂਟਰ ਵਿਚ ਰੱਖਿਆ ਹੈ। ਰੇਲਵੇ ਦੇ ਸੀਪੀਆਰਓ ਦੀਪਕ ਕੁਮਾਰ ਨੇ ਦੱਸਿਆ ਕਿ 97 ਲੋਕਾਂ ਨੂੰ ਡੀਜ਼ਲ ਸ਼ੈੱਡ ਟ੍ਰੇਨਿੰਗ ਸੈਂਟਰ ਵਿਚ ਅਤੇ 70 ਲੋਕਾਂ ਨੂੰ ਆਰਪੀਐੱਫ ਬੈਰਕ ਵਿਚ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਲੋਕ ਉਥੇ ਬਿਲਕੁਲ ਵੀ ਸਹਿਯੋਗ ਨਹੀਂ ਕਰ ਰਹੇ ਹਨ। ਕੇਂਦਰ ਦੇ ਦੁਆਲੇ ਘੁੰਮਣ ਦੇ ਨਾਲ, ਗੈਰ-ਜ਼ਰੂਰੀ ਮੰਗਾਂ ਕਰ ਰਹੇ ਹਨ।
File photo
ਇਸਦੇ ਨਾਲ ਉਹਨਾਂ ਨੇ ਇਧਰ-ਓਧਰ ਥੁੱਕਣ ਦੇ ਨਾਲ ਸਟਾਫ ਉੱਪਰ ਵੀ ਥੁੱਕਿਆ ਹੈ। ਕੋਰੋਨਾ ਵਾਇਰਸ ਨੂੰ ਫੈਲਾਉਣ ਵਿਚ ਥੁੱਕ ਬਹੁਤ ਵੱਡੀ ਭੂਮਿਕਾ ਅਦਾ ਕਰਦਾ ਹੈ। ਦੱਸ ਦਈਏ ਕਿ ਨਿਜ਼ਾਮੁਦੀਨ ਵਿਚ ਤਬਲੀਗੀ ਜਮਾਤ ਦਾ ਮਰਕਜ਼ ਦੇਸ਼ ਵਿਚ ਕੋਰੋਨਾ ਦਾ ਸਭ ਤੋਂ ਵੱਡਾ ਹਾਟਸਪਾਟ ਬਣਿਆ ਹੋਇਆ ਹੈ। ਦਿੱਲੀ ਵਿਚ ਬੁੱਧਵਾਰ ਨੂੰ ਸਾਹਮਣੇ ਆਏ 32 ਨਵੇਂ ਮਰੀਜ਼ਾਂ ਵਿਚ 29 ਇਸੇ ਮਰਕਜ਼ ਦੇ ਸਨ। ਦੇਸ਼ਭਰ ਵਿਚ ਪਹੁੰਚੇ ਇਹਨਾਂ ਲੋਕਾਂ ਵਿਚ ਹੁਣ ਤੱਕ 300 ਤੋਂ ਜ਼ਿਆਦਾ ਮਹਾਂਮਾਰੀ ਦੇ ਮਰੀਜ ਮਿਲੇ ਹਨ।
Tablighi Jamaat
ਇਹਨਾਂ ਵਿਚੋਂ 110 ਹੁੱਧਵਾਰ ਨੂੰ ਤਾਮਿਲਨਾਡੂ ਵਿਚੋਂ ਸਾਹਮਣੇ ਆਏ ਹਨ। ਦੱਸ ਦਈਏ ਕਿ ਪਿਛਲੇ ਦਿਨੀਂ ਤਬਲੀਗੀ ਜਮਾਤ ਦੇ ਮੁੱਖੀ ਮੌਲਾਨਾ ਮੁਹੰਮਦ ਸਾਦ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਨੇ ਉਸ ਦੀ ਪੋਲ ਖੋਲ੍ਹ ਦਿੱਤੀ ਹੈ ਅਤੇ ਝੂਠ ਦਾ ਪਰਦਾਫਾਸ਼ ਕਰ ਦਿੱਤਾ ਹੈ। ਤਬਲੀਗੀ ਜਮਾਤ ਦੇ ਆਯੋਜਕ ਮੌਲਾਨਾ ਮੁਹੰਮਦ ਸਾਦ ਦੀ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਉਸ ਵਿਚ ਲੋਕਾਂ ਵੱਲੋਂ ਨਮਾਜ਼ ਜਾਰੀ ਰੱਖਣ ਦੀ ਗੱਲ ਆਖੀ ਜਾ ਰਹੀ ਸੀ।
File photo
ਜਦਕਿ ਮਰਕਜ਼ ਦਾ ਦਾਅਵਾ ਸੀ ਕਿ ਪ੍ਰਸ਼ਾਸਨ ਨੂੰ ਇਸ ਦੀ ਪੂਰੀ ਜਾਣਕਾਰੀ ਦਿੱਤੀ ਗਈ ਸੀ। ਆਡੀਓ ਵਿਚ ਮੌਲਾਨਾ ਸਾਦ ਕੋਰੋਨਾ ਵਾਇਰਸ ਨੂੰ ਸਾਜਿਸ਼ ਦਸ ਰਿਹਾ ਸੀ। ਮੌਲਾਨਾ ਕਹਿ ਰਿਹਾ ਹੈ ਕਿ ਕੀ ਤੁਸੀਂ ਮੌਤ ਤੋਂ ਭੱਜ ਜਾਓਗੇ? ਅਜਿਹੀ ਕਿਹੜੀ ਥਾਂ ਹੈ ਜਿੱਥੇ ਤੁਸੀਂ ਅੱਲਾਹ ਦੇ ਨਿਜ਼ਾਮ ਅਤੇ ਕੁਦਰਤ ਦੇ ਦਾਇਰੇ ਵਿਚੋਂ ਨਿਕਲ ਜਾਓਗੇ? ਮੌਲਾਨਾ ਕਹਿ ਰਿਹਾ ਸੀ ਕਿ ਇਹ ਸਮਾਂ ਅੱਲਾਹ ਤੋਂ ਮੁਆਫ਼ੀ ਮੰਗਣ ਦਾ ਹੈ। ਉਹਨਾਂ ਕਿਹਾ ਸੀ ਕਿ ਉਹਨਾਂ ਦੀ ਲੋਕਾਂ ਨੂੰ ਅਪੀਲ ਹੈ ਕਿ ਲੋਕ ਮਸਜਿਦ ਆਉਣਾ ਜਾਰੀ ਰੱਖਣ। ਪਰ ਸਪੋਕਸਮੈਨ ਟੀਵੀ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ। ਉੱਧਰ ਦਿੱਲੀ ਵਿਚ ਤਬਲੀਗੀ ਜਮਾਤ ਦੇ ਝੂਠ ਦਾ ਪਰਦਾਫਾਸ਼ ਕਰਨ ਵਾਲਾ ਦਿੱਲੀ ਪੁਲਿਸ ਦਾ ਇਕ ਆਡੀਓ ਵੀ ਸਾਹਮਣੇ ਆਇਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।