ਪੰਜਾਬ ਤੇ ਦਿੱਲੀ ਨੇ ਸਾਨੂੰ ਮੌਕਾ ਦਿੱਤਾ, ਹੁਣ ਗੁਜਰਾਤ ’ਚ ਇਕ ਮੌਕਾ ਦੇ ਕੇ ਦੇਖੋ- ਅਰਵਿੰਦ ਕੇਜਰੀਵਾਲ
Published : Apr 2, 2022, 7:53 pm IST
Updated : Apr 2, 2022, 7:53 pm IST
SHARE ARTICLE
Bhagwant Mann and Arvind Kejriwal at Ahmedabad roadshow
Bhagwant Mann and Arvind Kejriwal at Ahmedabad roadshow

ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਝੰਡੇ ਗੱਡੇ ਹਨ। ਦਿੱਲੀ ਅਤੇ ਪੰਜਾਬ ਤਾਂ ਹੋ ਗਿਆ ਹੁਣ ਸਾਡੀ ਗੁਜਰਾਤ ਦੀ ਤਿਆਰੀ ਹੈ।


ਅਹਿਮਦਾਬਾਦ: ਪੰਜਾਬ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀਆਂ ਨਜ਼ਰਾਂ ਹੁਣ ਗੁਜਰਾਤ ਵਿਧਾਨ ਸਭਾ ਚੋਣਾਂ 'ਤੇ ਹਨ। ਇਸ ਦੇ ਮੱਦੇਨਜ਼ਰ ਅੱਜ ਤੋਂ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨਾਂ ਦੇ ਗੁਜਰਾਤ ਦੌਰੇ 'ਤੇ ਹਨ। ਅੱਜ ਸਾਬਰਮਤੀ ਆਸ਼ਰਮ ਦਾ ਦੌਰਾ ਕਰਨ ਤੋਂ ਬਾਅਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਰੋਡ ਸ਼ੋਅ ਕੱਢਿਆ। ਕਰੀਬ 1 ਕਿਲੋਮੀਟਰ ਲੰਬਾ ਇਹ ਰੋਡ ਸ਼ੋਅ ਉੱਤਮਨਗਰ ਨੇੜੇ ਖੋਦਿਆਰ ਮੰਦਿਰ ਤੋਂ ਸ਼ੁਰੂ ਹੋ ਕੇ ਬਾਪੂਨਗਰ ਪੁਲ 'ਤੇ ਸਮਾਪਤ ਹੋਇਆ|

Bhagwant Mann and Arvind Kejriwal at Ahmedabad roadshowBhagwant Mann and Arvind Kejriwal at Ahmedabad roadshow

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਜਰਾਤ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੂੰ "ਇਕ ਮੌਕਾ" ਦੇਣ। ਇਸ ਮੌਕੇ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਝੰਡੇ ਗੱਡੇ ਹਨ। ਦਿੱਲੀ ਅਤੇ ਪੰਜਾਬ ਤਾਂ ਹੋ ਗਿਆ ਹੁਣ ਸਾਡੀ ਗੁਜਰਾਤ ਦੀ ਤਿਆਰੀ ਹੈ।

Bhagwant Mann and Arvind Kejriwal at Ahmedabad roadshowBhagwant Mann and Arvind Kejriwal at Ahmedabad roadshow

'ਤਿਰੰਗਾ ਗੌਰਵ ਯਾਤਰਾ' ਰੋਡ ਸ਼ੋਅ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ 25 ਸਾਲਾਂ ਤੋਂ ਸੂਬੇ ਦੀ ਸੱਤਾ 'ਚ ਰਹਿਣ ਤੋਂ ਬਾਅਦ 'ਹੰਕਾਰ 'ਚ ਡੁੱਬੀ ਹੋਈ ਹੈ ਅਤੇ ਲੋਕਾਂ ਨੂੰ ਹੁਣ ਉਹਨਾਂ ਦੀ ਪਾਰਟੀ ਨੂੰ ਇਕ ਮੌਕਾ ਦੇਣਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਰਾਜਨੀਤੀ ਕਰਨਾ ਨਹੀਂ ਜਾਣਦੇ, ਪਰ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਜਾਣਦੇ ਹਨ।

Bhagwant Mann and Arvind Kejriwal at Ahmedabad roadshowBhagwant Mann and Arvind Kejriwal at Ahmedabad roadshow

ਕੇਜਰੀਵਾਲ ਨੇ ਕਿਹਾ, “ਅਸੀਂ ਭਾਜਪਾ ਜਾਂ ਕਾਂਗਰਸ ਨੂੰ ਹਰਾਉਣ ਨਹੀਂ ਆਏ, ਅਸੀਂ ਦੇਸ਼ ਨੂੰ ਜਿਤਾਉਣ ਆਏ ਹਾਂ। ਮੈਂ ਗੁਜਰਾਤ ਅਤੇ ਗੁਜਰਾਤੀਆਂ ਨੂੰ ਜਿੱਤਣ ਆਇਆ ਹਾਂ। ਮੈਂ ਰਾਜਨੀਤੀ ਨਹੀਂ ਕਰਨਾ ਚਾਹੁੰਦਾ, ਭ੍ਰਿਸ਼ਟਾਚਾਰ ਖ਼ਤਮ ਕਰਨਾ ਚਾਹੁੰਦਾ ਹਾਂ। ਦਿੱਲੀ ਤੇ ਪੰਜਾਬ ਨੇ ਸਾਨੂੰ ਮੌਕਾ ਦਿੱਤਾ ਤੇ ਹੁਣ ਗੁਜਰਾਤ ਵਿਚ ਇਕ ਮੌਕਾ ਦੇ ਕੇ ਦੇਖੋ”।

Bhagwant Mann and Arvind Kejriwal at Ahmedabad roadshowBhagwant Mann and Arvind Kejriwal at Ahmedabad roadshow

ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, “ਪੰਜਾਬ 'ਚ ਭਗਵੰਤ ਮਾਨ ਨੇ 10 ਦਿਨਾਂ 'ਚ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ। ਪੰਜਾਬ ਦੇ ਕਿਸੇ ਵੀ ਦਫ਼ਤਰ ਅਤੇ ਕਚਹਿਰੀ 'ਚ ਚਲੇ ਜਾਓ ਬਿਨ੍ਹਾਂ ਪੈਸਿਆਂ ਦੇ 10 ਮਿੰਟ 'ਚ ਕੰਮ ਹੁੰਦਾ ਹੈ। ਦਿੱਲੀ ਵਿਚ ਕੋਈ ਪੈਸੇ ਮੰਗਦਾ ਹੈ ਤਾਂ ਕਹਿੰਦੇ ਨੇ ਕੇਜਰੀਵਾਲ ਆ ਜਾਵੇਗਾ। ਪੰਜਾਬ ਵਿਚ ਕੋਈ ਪੈਸੇ ਮੰਗਦਾ ਹੈ ਤਾਂ ਕਹਿੰਦੇ ਨੇ ਭਗਵੰਤ ਮਾਨ ਆ ਜਾਵੇਗਾ”।

Location: India, Gujarat, Ahmedabad

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement