
ਲੇਹ ਨੇੜੇ ਵਾਪਰੇ ਸੜਕ ਹਾਦਸੇ ਵਿਚ ਗਈ ਜਾਨ
ਲੇਹ : ਕਾਰਗਿਲ ਜੰਗ ਦੇ ਨਾਇਕ ਸੂਬੇਦਾਰ ਮੇਜਰ ਅਤੇ ਵੀਰ ਚੱਕਰ ਐਵਾਰਡੀ ਤਸੇਵਾਂਗ ਮੁਰੋਪ ਦਾ ਦਿਹਾਂਤ ਹੋ ਗਿਆ। ਲੇਹ ਨੇੜੇ ਵਾਪਰੇ ਸੜਕ ਹਾਦਸੇ ਵਿਚ ਉਨ੍ਹਾਂ ਦੀ ਜਾਨ ਚਲੀ ਗਈ।
ਫਾਇਰ ਐਂਡ ਫਿਊਰੀ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਸ਼ਿਮ ਬਾਲੀ ਨੇ ਉਨ੍ਹਾਂ ਦੇ ਘਰ ਜਾ ਕੇ ਫ਼ੌਜ ਵਲੋਂ ਉਨ੍ਹਾਂ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਉਹ ਮੁਰੋਪ ਦੇ ਪਿਤਾ ਨਾਇਬ ਸੂਬੇਦਾਰ ਚੇਰਿੰਗ ਮੁਰੋਪ ਅਸ਼ੋਕ ਚੱਕਰ (ਸੇਵਾਮੁਕਤ) ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਫ਼ੌਜ ਉਨ੍ਹਾਂ ਦੇ ਪਰਿਵਾਰ ਨਾਲ ਖੜ੍ਹੀ ਹੈ।