
ਰੇਲਗੱਡੀ ਦੀ ਸਪੀਡ 600 ਤੋਂ 1000 ਕਿਲੋਮੀਟਰ ਪ੍ਰਤੀ ਘੰਟਾ ਦੇ ਵਿਚਕਾਰ ਹੋਵੇਗੀ
ਮੁੰਬਈ ਦੁਬਈ ਅੰਡਰਵਾਟਰ ਟਰੇਨ 2030 ਤਕ ਸ਼ੁਰੂ ਹੋਵੇਗੀ, 1000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੇਗੀ, ਹੋਰ ਵੇਰਵੇ: ਭਾਰਤ ਤੋਂ ਦੁਬਈ ਤੱਕ ਚੱਲੇਗੀ ਅੰਡਰਵਾਟਰ ਰੇਲ, ਜਿਸ ਦੀ ਸਪੀਡ 1 ਹਜ਼ਾਰ ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ। ਤੁਸੀਂ ਹਵਾਈ ਯਾਤਰਾ ਦਾ ਅਨੁਭਵ ਕੀਤਾ ਹੋਵੇਗਾ, ਪਰ ਹੁਣ ਤੁਸੀਂ ਸੋਚੋ ਕਿ ਸਮੁੰਦਰ ਦੇ ਹੇਠਾਂ ਰੇਲਗੱਡੀ ਰਾਹੀਂ ਯਾਤਰਾ ਕਰਨਾ ਕਿਹੋ ਜਿਹਾ ਹੋਵੇਗਾ? ਇਹ ਥੋੜ੍ਹਾ ਅਜੀਬ ਲੱਗ ਸਕਦਾ ਹੈ, ਪਰ ਇਹ ਸੱਚ ਹੋਣ ਵਾਲਾ ਹੈ।
ਭਾਰਤ ਤੇ ਦੁਬਈ ਵਿਚਕਾਰ ਪ੍ਰਸਤਾਵਿਤ ਪਾਣੀ ਹੇਠਾਂ ਰੇਲ ’ਤੇ ਯਾਤਰਾ ਸੱਚਮੁੱਚ ਰੋਮਾਂਚਕ ਹੋਣ ਵਾਲੀ ਹੈ। ਇਸ ਰੇਲਗੱਡੀ ਦੀ ਗਤੀ 600 ਕਿਲੋਮੀਟਰ ਪ੍ਰਤੀ ਘੰਟਾ ਤੋਂ 1000 ਕਿਲੋਮੀਟਰ ਪ੍ਰਤੀ ਘੰਟਾ ਤਕ ਹੋ ਸਕਦੀ ਹੈ ਅਤੇ ਇਹ ਮੁੰਬਈ ਤੋਂ ਦੁਬਈ ਦਾ ਸਫ਼ਰ ਸਿਰਫ਼ ਦੋ ਘੰਟਿਆਂ ਵਿਚ ਪੂਰਾ ਕਰ ਸਕੇਗੀ। ਇਸ ਪ੍ਰਾਜੈਕਟ ਬਾਰੇ ਵਿਆਪਕ ਤੌਰ ’ਤੇ ਚਰਚਾ ਕੀਤੀ ਜਾ ਰਹੀ ਹੈ ਅਤੇ ਇਸ ਵਿਚ ਵੱਡੇ ਨਿਵੇਸ਼ ਅਤੇ ਤਕਨੀਕੀ ਚੁਣੌਤੀਆਂ ਸ਼ਾਮਲ ਹਨ।
ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਦੁਬਈ ਵਿਚਕਾਰ ਇਕ ਸ਼ਾਨਦਾਰ ਰੇਲ ਨੈੱਟਵਰਕ ਸਥਾਪਤ ਕੀਤਾ ਜਾਵੇਗਾ, ਜੋ ਸਮੁੰਦਰ ਦੇ ਹੇਠਾਂ ਲਗਭਗ 1200 ਮੀਲ (ਲਗਭਗ 2000 ਕਿਲੋਮੀਟਰ) ਦੀ ਦੂਰੀ ਨੂੰ ਕਵਰ ਕਰੇਗਾ। ਇਸ ਪਾਣੀ ਥੱਲੀ ਦੀ ਰੇਲਗੱਡੀ ਦੀ ਮਦਦ ਨਾਲ ਯਾਤਰੀ ਸਮੁੰਦਰ ਰਾਹੀਂ ਆਪਣੀ ਮੰਜ਼ਿਲ ’ਤੇ ਪਹੁੰਚ ਸਕਣਗੇ। ਹਾਲਾਂਕਿ ਇਹ ਪ੍ਰਾਜੈਕਟ ਅਜੇ ਵੀ ਚਰਚਾ ਅਧੀਨ ਹੈ ਅਤੇ ਪ੍ਰਵਾਨਗੀ ਦੀ ਉਡੀਕ ਕਰ ਰਿਹਾ ਹੈ,
ਪਰ ਉਮੀਦ ਹੈ ਕਿ ਇਹ ਯਾਤਰਾ ਅਗਲੇ ਕੁਝ ਸਾਲਾਂ ਵਿਚ ਸ਼ੁਰੂ ਹੋ ਸਕਦੀ ਹੈ। ਜੇਕਰ ਇਹ ਯੋਜਨਾ ਸਫਲ ਹੁੰਦੀ ਹੈ, ਤਾਂ ਇਹ ਯਾਤਰੀਆਂ ਲਈ ਇਕ ਨਵਾਂ ਅਤੇ ਦਿਲਚਸਪ ਅਨੁਭਵ ਹੋਵੇਗਾ, ਜੋ ਉਨ੍ਹਾਂ ਦੀ ਯਾਤਰਾ ਨੂੰ ਹੋਰ ਵੀ ਖਾਸ ਬਣਾ ਦੇਵੇਗਾ।