
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ। ਜਿਸ ਨੂੰ ਠੱਲ ਪਾਉਂਣ ਦੇ ਲਈ ਪ੍ਰਸ਼ਸਨ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਦਿਨ-ਰਾਤ ਲੱਗੇ ਹੋਏ ਹਨ।
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ। ਜਿਸ ਨੂੰ ਠੱਲ ਪਾਉਂਣ ਦੇ ਲਈ ਪ੍ਰਸ਼ਸਨ ਅਤੇ ਸਿਹਤ ਵਿਭਾਗ ਦੇ ਕਰਮਚਾਰੀ ਦਿਨ-ਰਾਤ ਲੱਗੇ ਹੋਏ ਹਨ। ਅਜਿਹੇ ਵਿਚ ਇਨ੍ਹਾਂ ਕਰਮਚਾਰੀਆਂ ਦਾ ਲੋਕਾਂ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਹੌਸਲਾ ਵਧਾਇਆ ਜਾ ਰਿਹਾ ਹੈ। ਇਸੇ ਨਾਲ ਸਬੰਧਿਤ ਇਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
Doctor
ਜਿਸ ਵਿਚ ਇਕ ਡਾਕਟਰ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ਼ ਕਰਨ ਤੋਂ 20 ਦਿਨ ਤੋਂ ਬਾਅਦ ਆਪਣੇ ਘਰ ਵਾਪਿਸ ਪਰਤੀ ਹੈ। ਇਸ ਡਾਕਟਰ ਦੇ ਘਰ ਪਰਤਣ ਤੋਂ ਬਾਅਦ ਪਰਿਵਾਰ ਅਤੇ ਸੁਸਾਇਟੀ ਦੇ ਮੈਂਬਰਾਂ ਨੇ ਉਸ ਦਾ ਜ਼ੋਰਦਾਰ ਤਰੀਕੇ ਨਾਲ ਸਵਾਗਤ ਕੀਤਾ ਜਿਸ ਤੇ ਉਹ ਭਾਵੁਕ ਹੋ ਕੇ ਰੋਣ ਲੱਗੀ। ਇਸ ਵੀਡੀਓ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ੇਅਰ ਕੀਤਾ ਹੈ। ਜਿਸ ਨੂੰ ਸ਼ੇਅਰ ਕਰਦਿਆਂ ਪੀਐੱਮ ਨੇ ਲਿਖਿਆ ਕਿ ਅਜਿਹੇ ਪਲ ਦਿਲ ਨੂੰ ਖੁਸ਼ੀ ਨਾਲ ਭਰ ਦਿੰਦੇ ਹਨ, ਇਹ ਭਾਰਤ ਦੀ ਆਤਮਾ ਹੈ,
photo
ਅਸੀਂ ਹਿੰਮਤ ਨਾਲ ਇਸ ਕਰੋਨਾ ਵਾਇਰਸ ਨਾਲ ਲੜਾਂਗੇ, ਇਸ ਤੋਂ ਇਲਾਵਾ ਸਾਨੂੰ ਫਰੰਟ ਲਾਈਨ ਤੇ ਕੰਮ ਕਰ ਰਹੇ ਕਰਮਚਾਰੀਆਂ ਤੇ ਸਾਨੂੰ ਗਰਵ ਹੈ। ਜ਼ਿਕਰਯੋਗ ਹੈ ਕਿ ਇਸ ਵੀਡੀਓ ਵਿਚ ਦਿਖ ਰਹੀ ਡਾਕਟਰ ਇਕ ਮਹਿਲਾ ਹੈ ਜੋ ਕਿ ਹਸਪਤਾਲ ਵਿਚ ਆਈਸੀਯੂ ਵਿੰਗ ਵਿਚ ਕੰਮ ਕਰਦੀ ਹੈ। ਜਿੱਥੇ ਕਰੋਨਾ ਵਾਇਰਸ ਦੇ ਮਰੀਜ਼ਾਂ ਦਾ ਇਲਾਜ਼ ਕੀਤਾ ਜਾਂਦਾ ਹੈ। ਜਦੋਂ ਇਹ ਮਹਿਲਾਂ ਡਿਊਟੀ ਤੋਂ ਵਾਪਿਸ ਸੁਸਇਟੀ ਦੇ ਗੇਟ ਤੇ ਪਹੁੰਚੀ ਤਾਂ ਲੋਕਾਂ ਦਾ ਪਿਆਰ ਦੇਖ ਡਾਕਟਰ ਸਾਹਿਬਾ ਰੋਣ ਲੱਗੀ।
PM Narendra Modi
ਇਨ੍ਹਾਂ ਵਿਚ ਬੱਚੇ ਪੋਸਟਰ ਵੀ ਲੈ ਕੇ ਖੜੇ ਸਨ, ਲੋਕ ਤਾਲਿਆਂ ਵਜਾ ਕੇ ਅਤੇ ਕੁਝ ਥਾਲੀਆਂ ਵਜਾ ਕੇ ਮਹਿਲਾ ਡਾਕਟਰ ਦਾ ਸਵਾਗਤ ਕਰ ਰਹੇ ਸਨ। ਇਸ ਤੋਂ ਇਲਾਵਾ ਕਈ ਲੋਕਾਂ ਨੇ ਮਹਿਲਾ ਡਾਕਟਰ ਤੇ ਫੁੱਲਾਂ ਦੀ ਵਰਖਾ ਵੀ ਕੀਤੀ। ਇਸ ਵੀਡੀਓ ਦੇ ਬੈਕਗਰਾਉਂਡ ਵਿਚ ਕੇਸਰੀ ਫਿਲਮ ਦਾ ਗਾਣਾ ‘ਤੇਰੀ ਮਿੱਟੀ’ ਚੱਲ ਰਿਹਾ ਹੈ ਜਿਸ ਨੇ ਕਿ ਇਨ੍ਹਾਂ ਪਲਾਂ ਨੂੰ ਹੋਰ ਵੀ ਭਾਵੁਕ ਬਣਾ ਦਿੱਤਾ।
Covid 19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।