ਆਹ ਕੀ! ਕੋਰੋਨਾ ਜੰਗ ਲੜਨ ਲਈ ਹਾਥੀ 'ਤੇ ਨਿਕਲੇ 'ਮੋਦੀ'!
Published : May 2, 2020, 10:06 am IST
Updated : May 4, 2020, 1:36 pm IST
SHARE ARTICLE
Photo
Photo

ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਵਿਚ ਜਦੋਂ ਲੋਕਾਂ ਨੇ 'ਪੀਐਮ ਮੋਦੀ' ਨੂੰ ਹਾਥੀ 'ਤੇ ਸਵਾਰ ਹੋ ਕੇ ਨਿਕਲਦੇ ਦੇਖਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ।

ਪਟਨਾ: ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਵਿਚ ਜਦੋਂ ਲੋਕਾਂ ਨੇ 'ਪੀਐਮ ਮੋਦੀ' ਨੂੰ ਹਾਥੀ 'ਤੇ ਸਵਾਰ ਹੋ ਕੇ ਨਿਕਲਦੇ ਦੇਖਿਆ ਤਾਂ ਹਰ ਕੋਈ ਹੈਰਾਨ ਰਹਿ ਗਿਆ। ਦੇਖਣ ਵਾਲਿਆਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਹਨਾਂ ਦੇ ਸ਼ਹਿਰ ਵਿਚ 'ਨਰਿੰਦਰ ਮੋਦੀ' ਹਾਥੀ 'ਤੇ ਸਵਾਰ ਹੋ ਕੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਲੌਕਡਾਊਨ ਅਤੇ ਸਮਾਜਕ ਦੂਰੀ ਦਾ ਪਾਲਣ ਕਰਨ ਦਾ ਸੰਦੇਸ਼ ਦੇ ਰਹੇ ਸੀ।

PhotoPhoto

'ਨਰਿੰਦਰ ਮੋਦੀ' ਨੂੰ ਹਾਥੀ 'ਤੇ ਸਵਾਰ ਦੇਖ ਕੇ ਲੋਕਾਂ ਨੇ ਸੜਕਾਂ 'ਤੇ ਕੋਰੋਨਾ ਨੂੰ ਲੈ ਕੇ ਜਾਗਰੂਕ ਕਰਦੇ ਉਹਨਾਂ ਦੀ ਅਵਾਜ਼ ਸੁਣੀ। ਹਰ ਕੋਈ ਇਹ ਦੇਖ ਰਿਹਾ ਸੀ ਕਿ ਕੀ ਸਚ ਵਿਚ ਹੀ ਪੀਐਮ ਮੋਦੀ ਉਹਨਾਂ ਦੇ ਸ਼ਹਿਰ ਆਏ ਹਨ ਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਹਨ। 

PhotoPhoto

ਦਰਅਸਲ ਪੀਐਮ ਮੋਦੀ ਦੇ ਕੱਪੜਿਆਂ ਵਿਚ ਹਾਥੀ 'ਤੇ ਸਵਾਰ ਹੋ ਕੇ ਬਿਹਾਰ ਦੇ ਸਮਸਤੀਪੁਰ ਦੇ ਭੁਪਿੰਦਰ ਯਾਦਵ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਪ੍ਰਤੀ ਜਾਗਰੂਕ ਕੀਤਾ। ਇੱਥੋਂ ਦੇ ਕਾਲਜ ਦੇ ਪ੍ਰੋਫੈਸਰ ਭੁਪਿੰਦਰ ਯਾਦਵ ਸ਼ਹਿਰ ਦੇ ਲੋਕਾਂ ਨੂੰ ਅਨੋਖੇ ਅੰਦਾਜ਼ ਵਿਚ ਮਿਲੇ। ਉਹ ਪੀਐਮ ਮੋਦੀ ਦੇ ਬੋਲਣ ਦੀ ਨਕਲ ਕਰਦੇ ਹੋਏ ਲੋਕਾਂ ਨੂੰ ਜਾਗਰੂਕ ਕਰ ਰਹੇ ਸੀ।

PhotoPhoto

ਉਹਨਾਂ ਨੇ ਕਿਹਾ ਕਿ ਉਹ ਇਸ ਸੰਕਟ ਦੀ ਘੜੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਤੋਂ ਕਾਫੀ ਖੁਸ਼ ਹਨ। ਪ੍ਰੋਫੈਸਰ ਭੁਪਿੰਦਰ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ। ਲੋਕਾਂ ਨੇ ਘਰ ਵਿਚੋਂ ਹੀ ਉਹਨਾਂ ਨੂੰ ਨਮਸਕਾਰ ਕੀਤਾ। ਇਸ ਅਨੋਖੀ ਪਹਿਲ ਨੂੰ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੇ ਸਰਾਹਿਆ।

PhotoPhoto

ਉਹਨਾਂ ਨੂੰ ਦੇਖ ਕੇ ਲੋਕਾਂ ਦੇ ਮਨਾਂ ਵਿਚ ਉਤਸ਼ਾਹ ਪੈਦਾ ਹੋਇਆ। ਉਹ ਲੋਕਾਂ ਵਿਚਕਾਰ ਕੋਰੋਨਾ ਵਾਇਰਸ ਤੋਂ ਬਚਣ ਲਈ ਜਾਗਰੂਕਤਾ ਫੈਲਾ ਰਹੇ ਸੀ। ਦੱਸ ਦਈਏ ਕਿ ਇਹ ਸੁਝਾਅ ਪਸ਼ੂ ਪ੍ਰੇਮੀ ਮਹਿੰਦਰ ਪ੍ਰਧਾਨ ਦਾ ਹੈ।

PM Narendra ModiPM Narendra Modi

ਉਹਨਾਂ ਅਨੁਸਾਰ ਪੀਐਮ ਮੋਦੀ ਦੇ ਇਕ ਸੱਦੇ 'ਤੇ ਲੋਕਾਂ ਨੇ ਜਨਤਾ ਕਰਫਿਊ, ਥਾਲ਼ੀ ਵਜਾਉਣਾ ਅਤੇ ਮੋਮਬੱਤੀਆਂ ਜਗਾਉਣਾ ਆਦਿ ਦਾ ਪਾਲਣ ਇਕ ਸਕਾਰਾਤਮਕ ਸੋਚ ਦੇ ਤਹਿਤ ਕੀਤਾ। ਇਸ ਲਈ ਪੀਐਮ ਮੋਦੀ ਦੇ ਹਮਸ਼ਕਲ ਦੀ ਖੋਜ ਕਰ ਕੇ ਉਹਨਾਂ ਨੂੰ ਹਾਥੀ 'ਤੇ ਬੈਠਾ ਕੇ ਕੋਰੋਨਾ ਪ੍ਰਤੀ ਜਾਗਰੂਕਤਾ ਮੁਹਿੰਮ ਚਲਾਾਈ ਗਈ, ਜਿਸ ਨਾਲ ਲੋਕਾਂ 'ਤੇ ਇਸ ਦਾ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ ਗਈ। 

Location: India, Bihar, Patna

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement