ਭਾਰਤੀਆਂ ਨੂੰ US ਵਿਚ ਵੱਡੀ ਰਾਹਤ, H-1B ਵੀਜ਼ਾ ਗ੍ਰੀਨ ਕਾਰਡ 'ਤੇ ਮਿਲੀ ਮਨਜ਼ੂਰੀ
Published : May 2, 2020, 5:08 pm IST
Updated : May 2, 2020, 5:09 pm IST
SHARE ARTICLE
Us announces relaxations for h 1b visa holders and green card applicants
Us announces relaxations for h 1b visa holders and green card applicants

ਭਾਰਤ ਅਤੇ ਚੀਨ ਵਰਗੇ ਦੇਸ਼ਾਂ ਵਿਚ ਜ਼ਿਆਦਾਤਰ ਆਈ ਟੀ ਪੇਸ਼ੇਵਰ...

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਫੈਲਣ ਨਾਲ ਪੂਰੀਆ ਵਿਚ ਹਾਹਾਕਾਰ ਮਚਿਆ ਹੋਇਆ ਹੈ। ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ ਦੀ ਸਥਿਤੀ ਚੰਗੀ ਨਹੀਂ ਹੈ। ਅਮਰੀਕਾ ਵਿਚ ਇਸ ਵਾਇਰਸ ਕਾਰਨ 50 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਆਰਥਿਕਤਾ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ। ਇਸ ਸਥਿਤੀ ਵਿਚ ਅਮਰੀਕਾ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।

H1B Green CardH1B Green Card

ਅਮਰੀਕੀ ਸਰਕਾਰ ਨੇ ਐਚ-1 ਬੀ ਵੀਜ਼ਾ ਧਾਰਕਾਂ ਅਤੇ ਗਰੀਨ ਕਾਰਡ ਬਿਨੈਕਾਰਾਂ ਨੂੰ ਦਸਤਾਵੇਜ਼ ਜਮ੍ਹਾ ਕਰਨ ਲਈ 60 ਦਿਨ ਦਿੱਤੇ ਹਨ। ਇਹ ਛੋਟ ਉਨ੍ਹਾਂ ਨੂੰ ਦਿੱਤੀ ਗਈ ਹੈ ਜਿਨ੍ਹਾਂ ਦੇ ਦਸਤਾਵੇਜ਼ ਅਜੇ ਤੱਕ ਜਮ੍ਹਾਂ ਨਹੀਂ ਕੀਤੇ ਗਏ ਹਨ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐਸਸੀਆਈਐਸ) ਦੁਆਰਾ ਅਜਿਹੇ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਇਸ ਨੋਟਿਸ ਦਾ ਜਵਾਬ ਦੇਣ ਦੀ ਮਿਆਦ ਜੂਨ ਵਿਚ ਖ਼ਤਮ ਹੋਣ ਵਾਲੀ ਸੀ।

America Passport America Passport

ਹਾਲਾਂਕਿ ਸਰਕਾਰ ਦੇ ਨਵੇਂ ਫੈਸਲੇ ਨਾਲ ਐਚ-1 ਬੀ ਵੀਜ਼ਾ ਧਾਰਕ ਅਤੇ ਗ੍ਰੀਨ ਕਾਰਡ ਬਿਨੇਕਾਰ 60 ਦਿਨਾਂ ਲਈ ਅਮਰੀਕਾ ਵਿਚ ਰਹਿ ਸਕਣਗੇ। ਇਸ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਯੂਐਸਸੀਆਈਐਸ ਨੇ ਕਿਹਾ ਕਿ ਇਹ ਉਹਨਾਂ ਦੇ ਕਰਮਚਾਰੀ ਅਤੇ ਕਮਿਊਨਿਟੀ ਦੀ ਰੱਖਿਆ ਲਈ ਕਈ ਉਪਾਅ ਕਰ ਰਿਹਾ ਹੈ।

America Passport America Passport

ਇਸ ਸਮੇਂ ਉਹ ਸਮੱਸਿਆਵਾਂ ਤੋਂ ਇਮੀਗ੍ਰੇਸ਼ਨ ਲਾਭਾਂ ਦੀ ਉਡੀਕ ਕਰ ਰਹੇ ਲੋਕਾਂ ਨੂੰ ਬਚਾਉਣ ਲਈ ਵੀ ਖੜ੍ਹੇ ਹਨ। ਦੱਸ ਦੇਈਏ ਕਿ ਅਮਰੀਕੀ ਕੰਪਨੀਆਂ ਐਚ-1 ਬੀ ਵੀਜ਼ਾ ਰਾਹੀਂ ਦੂਜੇ ਦੇਸ਼ਾਂ ਦੇ ਤਕਨੀਕੀ ਮਾਹਰ ਨਿਯੁਕਤ ਕਰਦੇ ਹਨ।

Corona virus us approves anti malarial drug donald trump americaDonald Trump America

ਭਾਰਤ ਅਤੇ ਚੀਨ ਵਰਗੇ ਦੇਸ਼ਾਂ ਵਿਚ ਜ਼ਿਆਦਾਤਰ ਆਈ ਟੀ ਪੇਸ਼ੇਵਰ ਅਮਰੀਕੀ ਕੰਪਨੀਆਂ ਲਈ ਕੰਮ ਕਰਦੇ ਹਨ। ਨਿਯਮ ਦੇ ਅਨੁਸਾਰ ਜੇ ਕਿਸੇ ਐਚ-1 ਬੀ ਵੀਜ਼ਾ ਧਾਰਕ ਦੀ ਕੰਪਨੀ ਨੇ ਉਸ ਨਾਲ ਕੀਤਾ ਸਮਝੌਤਾ ਖਤਮ ਕਰ ਦਿੱਤਾ ਹੈ ਤਾਂ ਉਸ ਦੀ ਮੁਸ਼ਕਲ ਵਧਦੀ ਹੈ। ਵੀਜ਼ਾ ਦੀ ਸਥਿਤੀ ਬਣਾਈ ਰੱਖਣ ਲਈ ਉਸ ਨੂੰ 60 ਦਿਨਾਂ ਦੇ ਅੰਦਰ ਨਵੀਂ ਕੰਪਨੀ ਵਿੱਚ ਨੌਕਰੀ ਲੱਭਣੀ ਪਏਗੀ।

AmericaAmerica

ਇਸ ਵੀਜ਼ਾ ਦਾ ਸਭ ਤੋਂ ਵੱਡਾ ਲਾਭ ਭਾਰਤੀ ਪੇਸ਼ੇਵਰ ਲੈ ਰਹੇ ਹਨ। ਹਰ ਸਾਲ ਅਮਰੀਕਾ ਵਿਚ 2.5 ਲੱਖ ਗੈਸਟ ਵਰਕਰ ਉਥੇ ਪੱਕੇ ਨਾਗਰਿਕਤਾ ਲਈ ਗ੍ਰੀਨ ਕਾਰਡ ਮੰਗਦੇ ਹਨ। ਇਨ੍ਹਾਂ ਵਿਚੋਂ ਲਗਭਗ 2 ਲੱਖ ਲੋਕ H1B ਵੀਜ਼ਾ ਧਾਰਕ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM
Advertisement