
ਸਰਕਾਰ ਇਸ ਸਥਿਤੀ ਨਾਲ ਨਿਪਟਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਵਿਰੋਧੀ ਧਿਰ ਲਗਾਤਾਰ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹ ਰਹੀ ਹੈ।
ਨਵੀਂ ਦਿੱਲੀ: ਦੇਸ਼ ਦੇ ਪੰਜ ਸੂਬਿਆਂ ’ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਲਈ ਗਿਣਤੀ ਜਾਰੀ ਹੈ। ਆਸਾਮ, ਪੱਛਮੀ ਬੰਗਾਲ, ਤਾਮਿਲਨਾਡੂ, ਪੁਡੂਚੇਰੀ ਤੇ ਕੇਰਲਾ ਦੇ ਅੱਜ ਨਤੀਜੇ ਐਲਾਨੇ ਜਾਣਗੇ। ਵੋਟਾਂ ਦੀ ਗਿਣਤੀ 8 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਇਸ ਵਿਚਾਲੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਟਵੀਟ ਕੀਤਾ।
election
ਉਨ੍ਹਾਂ ਨੇ ਟਵੀਟ ਕਰ ਲਿਖਿਆ ਕਿ ਅੱਜ ਲੋਕਾਂ ਦੀ ਜਾਨ ਬਚਾਉਣ ਤੋਂ ਵੱਧ ਕਿਸੇ ਵੀ ਹੋਰ ਚੀਜ਼ ਦਾ ਕੋਈ ਅਰਥ ਨਹੀਂ ਹੈ। ਕਪਿਲ ਸਿੱਬਲ ਨੇ ਲਿਖਿਆ: ‘ਅੱਜ ਚੋਣ ਨਤੀਜਿਆਂ ਵਾਲੇ ਦਿਨ ਕੋਈ ਵੀ ਜਿੱਤੇ ਪਰ ਅਜਿਹੀ ਜਿੱਤ ਦਾ ਕੋਈ ਫ਼ਾਇਦਾ ਨਹੀਂ, ਜੋ ਇੰਨੇ ਨੁਕਸਾਨ ਤੋਂ ਬਾਅਦ ਮਿਲੇ। ਅੱਜ ਲੋਕਾਂ ਦੀ ਜਾਨ ਬਚਾਉਣ ਦਾ ਅਰਥ ਹੈ।’
kapil sibal
ਦੱਸ ਦੇਈਏ ਕਿ ਦੇਸ਼ ਵਿੱਚ ਇਹ ਚੋਣਾਂ ਅਜਿਹੇ ਵੇਲੇ ਹੋਈਆਂ ਹਨ, ਜਦੋਂ ਕੋਰੋਨਾ ਸੰਕਟ ਇੱਥੇ ਆਪਣੇ ਸਿਖ਼ਰਾਂ ’ਤੇ ਹੈ। ਲੋਕ ਆਕਸੀਜਨ ਤੇ ਹਸਪਤਾਲਾਂ ਵਿੱਚ ICU ਬੈੱਡ ਦੀ ਭਾਲ ਵਿੱਚ ਦਰ-ਦਰ ਭਟਕ ਰਹੇ ਹਨ। ਹਰ ਰੋਜ਼ ਨਵੇਂ ਮਾਮਲਿਆਂ ਤੇ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਭਾਵੇਂ ਸਰਕਾਰ ਇਸ ਸਥਿਤੀ ਨਾਲ ਨਿਪਟਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਪਰ ਵਿਰੋਧੀ ਧਿਰ ਲਗਾਤਾਰ ਸਰਕਾਰ ਉੱਤੇ ਨਿਸ਼ਾਨਾ ਵਿੰਨ੍ਹ ਰਹੀ ਹੈ।
corona